ਸੋਨਾ 250 ਰੁਪਏ ਟੁੱਟਿਆ, ਚਾਂਦੀ 10 ਰੁਪਏ ਨਰਮ ਪਈ

Tuesday, Jul 23, 2019 - 04:41 PM (IST)

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਨਰਮੀ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 250 ਰੁਪਏ ਉਤਰ ਕ 35,720 ਰੁਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ ਹੈ। ਚਾਂਦੀ ਵੀ 10 ਰੁਪਏ ਡਿੱਗ ਕੇ 41,950 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਉੱਥੇ ਕੀਮਤੀ ਧਾਤੂਆਂ 'ਚ ਨਰਮੀ ਰਹੀ, ਸੋਨਾ ਹਾਜ਼ਿਰ 0.41 ਫੀਸਦੀ ਡਿੱਗ ਕੇ 1418.95 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਮਰੀਕੀ ਸੋਨਾ ਵਾਇਦਾ 10.64 ਫੀਸਦੀ ਉਤਰ ਕੇ 1,416.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਹਾਜ਼ਿਰ 0.55 ਫੀਸਦੀ ਵਧ ਕੇ 16.43 ਡਾਲਰ ਪ੍ਰਤੀ ਔਂਸ ਬੋਲੀ ਗਈ ਹੈ।

Aarti dhillon

Content Editor

Related News