ਵਧੀ ਮੰਗ ਦੇ ਚੱਲਦੇ ਸੋਨੇ ਦਾ ਭਾਅ 311 ਰੁਪਏ ਤੇਜ਼

03/18/2020 5:24:09 PM

ਨਵੀਂ ਦਿੱਲੀ—ਉੱਚੀ ਲਿਵਾਲੀ ਦੇ ਚੱਲਦੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ 311 ਰੁਪਏ ਚੜ੍ਹ ਗਿਆ ਹੈ | ਰੁਪਏ 'ਚ ਗਿਰਾਵਟ ਨੇ ਇਸ 'ਚ ਹੋਰ ਮਦਦ ਕੀਤੀ ਅਤੇ ਇਹ 40,241 ਰੁਪਏ ਪ੍ਰਤੀ 10 ਗ੍ਰਾਮ ਰਿਹਾ | ਮੰਗਲਵਾਰ ਨੂੰ ਸੋਨੇ ਦਾ ਭਾਅ 39,930 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ | ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ ਕਿ ਦਿੱਲੀ 'ਚ 24 ਕੈਰੇਟ ਸੋਨੇ ਦਾ ਹਾਜ਼ਿਰ ਭਾਅ 311 ਰੁਪਏ ਚੜ੍ਹ ਗਿਆ | ਇਹ ਕੌਮਾਂਤਰੀ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੇ ਭਾਅ 'ਚ ਵਾਧੇ ਦਾ ਪ੍ਰਭਾਵ ਹੈ | ਦਿਨ 'ਚ ਮੰਗਲਵਾਰ ਦੇ ਦੌਰਾਨ ਰੁਪਏ 'ਚ 13 ਪੈਸੇ ਦੀ ਗਿਰਾਵਟ ਸੀ | ਇਸ ਨਾਲ ਵੀ ਦੇਸ਼ 'ਚ ਸੋਨੇ ਦੇ ਭਾਅ ਤੇਜ਼ ਹੋਏ | ਹਾਲਾਂਕਿ ਚਾਂਦੀ ਭਾਅ 468 ਰੁਪਏ ਡਿੱਗ ਕੇ 35,948 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ | ਮੰਗਲਵਾਰ ਨੂੰ ਇਹ 36,416 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ | ਕੌਮਾਂਤਰੀ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਦੇ ਭਾਅ ਲੜੀਵਾਰ 1,490 ਡਾਲਰ ਅਤੇ 12.38 ਡਾਲਰ ਪ੍ਰਤੀ ਔਾਸ ਰਹੇ | ਇਸ ਦੌਰਾਨ ਸੈਂਸੈਕਸ 1,709.58 ਅੰਕ ਡਿੱਗ ਕੇ 28,869.51 ਅੰਕ 'ਤੇ ਬੰਦ ਹੋਇਆ | 
 


Aarti dhillon

Content Editor

Related News