ਹਫ਼ਤੇ ''ਚ 1,200 ਰੁਪਏ ਸਸਤੀ ਹੋਈ ਚਾਂਦੀ, ਜਾਣੋ 10 ਗ੍ਰਾਮ ਸੋਨੇ ਦਾ ਮੁੱਲ

Sunday, Oct 18, 2020 - 01:39 PM (IST)

ਹਫ਼ਤੇ ''ਚ 1,200 ਰੁਪਏ ਸਸਤੀ ਹੋਈ ਚਾਂਦੀ, ਜਾਣੋ 10 ਗ੍ਰਾਮ ਸੋਨੇ ਦਾ ਮੁੱਲ

ਮੁੰਬਈ— ਕੌਮਾਂਤਰੀ ਪੱਧਰ 'ਤੇ ਬਹੁਮੁੱਲੀ ਧਾਤਾਂ 'ਚ ਨਰਮੀ ਦਾ ਅਸਰ ਬੀਤੇ ਹਫ਼ਤੇ ਘਰੇਲੂ ਬਾਜ਼ਾਰ 'ਤੇ ਵੀ ਦਿਸਿਆ, ਜਿਸ ਨਾਲ ਚਾਂਦੀ 'ਚ 1,200 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਦੀ ਅਤੇ ਸੋਨੇ 'ਚ 270 ਰੁਪਏ ਪ੍ਰਤੀ ਦਸ ਗ੍ਰਾਮ ਦੀ ਹਫ਼ਤਾਵਾਰੀ ਗਿਰਾਵਟ ਦਰਜ ਕੀਤੀ ਗਈ।


ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਵਾਇਦਾ 270 ਰੁਪਏ ਡਿੱਗ ਕੇ 50,547 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉੱਥੇ ਹੀ, ਐੱਮ. ਸੀ. ਐਕਸ. 'ਤੇ ਚਾਂਦੀ 1,208 ਰੁਪਏ ਯਾਨੀ 1.92 ਫੀਸਦੀ ਡਿੱਗ ਕੇ 61,676 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।

ਕੌਮਾਂਤਰੀ ਬਾਜ਼ਾਰ 'ਚ ਹਫ਼ਤੇ ਦੌਰਾਨ ਸੋਨਾ ਹਾਜ਼ਰ 31.10 ਡਾਲਰ ਯਾਨੀ 1.16 ਫੀਸਦੀ ਲੁੜਕ ਕੇ 1,899.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਇਸ ਦੌਰਾਨ 23.30 ਡਾਲਰ ਦੀ ਗਿਰਾਵਟ ਨਾਲ 1,902.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ ਹਾਜ਼ਰ 0.96 ਡਾਲਰ ਯਾਨੀ 3.82 ਫੀਸਦੀ ਟੁੱਟ ਕੇ 24.18 ਡਾਲਰ ਪ੍ਰਤੀ ਔਂਸ 'ਤੇ ਰਹੀ।


author

Sanjeev

Content Editor

Related News