ਸੋਨਾ 30 ਰੁਪਏ ਸਸਤਾ, ਚਾਂਦੀ 300 ਰੁਪਏ ਫਿਸਲੀ

02/13/2019 3:15:57 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤਾਂ ਧਾਤੂਆਂ ਦੀ ਚਮਕ ਵਧਣ ਦੌਰਾਨ ਘਰੇਲੂ ਪੱਧਰ 'ਤੇ ਗਹਿਣਾ ਮੰਗ ਦੀ ਸੁਸਤੀ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਤੀਜੇ ਦਿਨ ਦੀ ਗਿਰਾਵਟ 'ਚ 30 ਰੁਪਏ ਫਿਸਲ ਕੇ 34,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਚਾਂਦੀ ਵੀ 300 ਰੁਪਏ ਫਿਸਲ ਕੇ 40,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 2.50 ਡਾਲਰ ਦੀ ਤੇਜ਼ੀ ਨਾਲ 1,312.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 1.30 ਡਾਲਰ ਚਮਕ ਕੇ 1,315.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਵੇਸ਼ਕਾਂ ਦਾ ਕਹਿਣਾ ਹੈ ਕਿ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਟੁੱਟਣ ਨਾਲ ਪੀਲੀ ਧਾਤੂ ਦੀ ਚਮਕ ਵਧੀ ਹੈ। ਹਾਲਾਂਕਿ ਅਮਰੀਕਾ-ਚੀਨ ਦੀ ਗੱਲਬਾਤ ਨੂੰ ਲੈ ਕੇ ਨਿਵੇਸ਼ਕਾਂ 'ਚ ਹਾਂ-ਪੱਖੀ ਧਾਰਨਾ ਰਹਿਣ ਨਾਲ ਇਸ ਦੀ ਕੀਮਤ ਸੀਮਿਤ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.084 ਡਾਲਰ ਦੀ ਤੇਜ਼ੀ ਨਾਲ 15.71 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। 
ਸਥਾਨਕ ਬਾਜ਼ਾਰ 'ਚ ਪੀਲੀ ਧਾਤੂ ਦੀ ਗਹਿਣਾ ਮੰਗ ਘਟਣ ਨਾਲ ਸੋਨਾ 30 ਰੁਪਏ ਫਿਸਲ ਕੇ 34,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਬਿਠੂਰ ਵੀ ਇੰਨਾ ਹੀ ਫਿਸਲ ਕੇ 33,900 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਅੱਠ ਗ੍ਰਾਮ ਵਾਲੀ ਗਿੰਨੀ ਪਿਛਲੇ ਦਿਨ ਦੇ 36,100 ਰੁਪਏ 'ਤੇ ਸਥਿਰ ਰਹੀ। ਉਦਯੋਗਿਕ ਮੰਗ ਸੁਸਤ ਪੈਣ ਨਾਲ ਚਾਂਦੀ ਹਾਜ਼ਿਰ ਵੀ 300 ਰੁਪਏ ਫਿਸਲ ਕੇ 40,800 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਚਾਂਦੀ ਵਾਇਦਾ ਵੀ 205 ਰੁਪਏ ਟੁੱਟ ਕੇ 39,625 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਕ੍ਰਮਵਾਰ 80 ਹਜ਼ਾਰ ਅਤੇ 81 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਰਹੇ।


Aarti dhillon

Content Editor

Related News