ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ
Friday, Jan 05, 2024 - 01:23 PM (IST)
ਨਵੀਂ ਦਿੱਲੀ - ਸਾਲ 2023 ਵਿਚ ਸੋਨੇ ਦੀ ਕੀਮਤ 15 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ। ਇਸ ਕਾਰਨ ਨਿਵੇਸ਼ਕਾਂ ਨੂੰ ਸੋਨੇ ਦੇ ਨਿਵੇਸ਼ ਵਿਚ ਭਾਰੀ ਫ਼ਾਇਦਾ ਹੋਇਆ। ਹੁਣ ਮਾਹਰਾਂ ਦੀ ਰਾਏ ਹੈ ਕਿ ਸਾਲ 2024 'ਚ ਵੀ ਸੋਨਾ ਮਜ਼ਬੂਤ ਰਿਟਰਨ ਦੇ ਸਕਦਾ ਹੈ। ਜ਼ਿਆਦਾਤਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2023 ਦੇ ਮੁਕਾਬਲੇ ਇਸ ਸਾਲ ਸੋਨੇ ਦੀ ਕੀਮਤ ਲਗਭਗ 12 ਤੋਂ 14% ਵਧ ਸਕਦੀ ਹੈ। ਭਾਵ ਸੋਨਾ 70 ਤੋਂ 72,000 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ਨੂੰ ਛੂਹ ਸਕਦਾ ਹੈ। ਇਸ ਦੇ ਪਿੱਛੇ ਕੇਂਦਰੀ ਬੈਂਕਾਂ ਦੀ ਨੀਤੀ, ਗਲੋਬਲ ਮੈਕਰੋ ਆਰਥਿਕ ਸਥਿਤੀਆਂ, ਭੂ-ਰਾਜਨੀਤਿਕ ਤਣਾਅ ਸਮੇਤ ਕਈ ਆਰਥਿਕ ਅਤੇ ਰਾਜਨੀਤਿਕ ਕਾਰਨ ਹੋਣਗੇ। IBJA ਦੇ ਅਨੁਸਾਰ, 2023 ਦੇ ਅੰਤ ਵਿੱਚ 24 ਕੈਰੇਟ ਸੋਨੇ ਦੀ ਕੀਮਤ 63,000 ਤੋਂ ਵਧ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਨਵੇਂ ਸਾਲ ਦਾ ਤੋਹਫ਼ਾ! Indigo ਦੇ ਇਸ ਫ਼ੈਸਲੇ ਨਾਲ ਸਸਤੀ ਹੋਵੇਗੀ ਟਿਕਟ
ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੀ ਸੰਭਾਵਨਾ ਘੱਟ
ਕੇਡੀਆ ਐਡਵਾਈਜ਼ਰੀ ਨੇ ਸੋਨੇ ਦਾ ਸਮਰਥਨ ਪੱਧਰ 59,500 ਰੁਪਏ ਤੋਂ 58,700 ਰੁਪਏ ਪ੍ਰਤੀ 10 ਗ੍ਰਾਮ ਰਹਿਣ ਦਾ ਅਨੁਮਾਨ ਲਗਾਇਆ ਹੈ। ਮਤਲਬ ਇਸ ਦੇ 58,700 ਰੁਪਏ ਤੋਂ ਹੇਠਾਂ ਡਿੱਗਣ ਦੀ ਸੰਭਾਵਨਾ ਘੱਟ ਹੈ। IBJA ਦੇ ਮੁਤਾਬਕ ਵੀਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 239 ਰੁਪਏ ਘਟ ਕੇ 62,774 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਸੋਨੇ ਤੋਂ ਵਧੀਆ ਰਿਟਰਨ ਮਿਲਣ ਦੀ ਸੰਭਾਵਨਾ ਘੱਟ ਹੈ। ਸ਼ਾਰਟ ਟਰਮ 'ਚ 3-9 ਮਹੀਨੇ ਅਤੇ ਲਾਂਗ ਟਰਮ ਲਈ 1-2 ਸਾਲ ਲਈ ਸੋਨੇ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Sovereign Gold Bond ਦੀ ਵਧੀ ਮੰਗ, ਡਿਸਕਾਊਂਟ ਦੀ ਬਜਾਏ ਪ੍ਰੀਮਿਅਮ 'ਤੇ ਖ਼ਰੀਦ ਰਹੇ ਨਿਵੇਸ਼ਕ
ਇਸ ਕਾਰਨ ਪ੍ਰਭਾਵਿਤ ਹੁੰਦੀਆਂ ਹਨ ਸੋਨੇ ਦੀਆਂ ਕੀਮਤਾਂ
ਜਦੋਂ ਫੈਡਰਲ ਰਿਜ਼ਰਵ ਵਿਆਜ ਦਰਾਂ ਵਧਾਉਂਦਾ ਹੈ ਅਤੇ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਦਾ ਹੈ। ਅਜਿਹੀ ਸਥਿਤੀ 'ਚ ਨਿਵੇਸ਼ਕ ਸੋਨੇ ਦੀ ਬਜਾਏ ਡਾਲਰ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਫੇਡ ਮਾਰਚ ਤੋਂ ਦਰਾਂ ਵਿੱਚ ਕਟੌਤੀ ਕਰਨਾ ਸ਼ੁਰੂ ਕਰ ਦੇਵੇਗਾ। ਅਜਿਹੇ 'ਚ ਜੇਕਰ ਡਾਲਰ ਇੰਡੈਕਸ ਹੇਠਾਂ ਆਉਂਦਾ ਹੈ ਤਾਂ ਅਮਰੀਕੀ ਬਾਂਡ ਯੀਲਡ ਘੱਟ ਜਾਵੇਗੀ ਅਤੇ ਸੋਨੇ ਵਿਚ ਮਜ਼ਬੂਤੀ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਸਾਲ 2023 'ਚ ਦੇਸ਼ ਵਿਚ ਅਮੀਰ ਲੋਕਾਂ ਦੀ ਗਿਣਤੀ 'ਚ ਹੋਇਆ ਭਾਰੀ ਵਾਧਾ, 152 ਲੋਕ ਬਣੇ ਅਰਬਪਤੀ
ਡਾਲਰ ਦੀਆਂ ਕੀਮਤਾਂ ਦਾ ਅਸਰ ਵੀ ਸੋਨੇ ਦੀਆਂ ਕੀਮਤਾਂ 'ਤੇ ਵੇਖਣ ਨੂੰ ਮਿਲਦਾ ਹੈ।
ਕੇਂਦਰੀ ਬੈਂਕ ਸੋਨੇ ਦੀ ਖ਼ਰੀਦ ਵਧਾ ਸਕਦੇ ਹਨ। ਅਜਿਹਾ ਡਾਲਰ ਦੀ ਨਿਰਭਰਤਾ ਨੂੰ ਘੱਟ ਕਰਨ ਦੀ ਯੋਜਨਾ ਤਹਿਤ ਕੀਤਾ ਜਾਣਾ ਹੈ।
ਇਜ਼ਰਾਇਲ-ਫਲਿਤਸਤੀਨ ਜੰਗ ਦਾ ਸੰਕਟ ਡੂੰਘਾ ਹੋਣ ਕਾਰਨ ਵੀ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ ਵਧੇਗੀ।
ਇਹ ਸਥਿਤੀਆਂ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ, ਸਾਹਮਣੇ ਆਈ ਹੈਰਾਨੀਜਨਕ ਸਥਿਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8