ਤਿਉਹਾਰੀ ਸੀਜ਼ਨ ''ਚ ਸੋਨੇ ਦੀਆਂ ਕੀਮਤਾਂ ''ਚ ਉਥਲ-ਪੁਥਲ ਜ਼ਾਰੀ, ਜਾਣੋ 10 ਗ੍ਰਾਮ ਸੋਨੇ ਦਾ ਭਾਅ
Friday, Oct 30, 2020 - 11:13 AM (IST)
ਨਵੀਂ ਦਿੱਲੀ : ਐਮ.ਸੀ.ਐਕਸ. 'ਤੇ ਅੱਜ ਸੋਨਾ 183 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ। 4 ਦਸੰਬਰ ਦੀ ਡਿਲਿਵਰੀ ਵਾਲਾ ਸੋਨਾ ਸਵੇਰੇ ਸਾਢੇ 10 ਵਜੇ 153 ਰੁਪਏ ਦੀ ਤੇਜ਼ੀ ਨਾਲ 50,435 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਡ ਕਰ ਰਿਹਾ ਸੀ। ਕੱਲ ਇਹ 50,282 ਰੁਪਏ ਦੇ ਭਾਅ 'ਤੇ ਬੰਦ ਹੋਇਆ ਸੀ ਅਤੇ ਅੱਜ 183 ਰੁਪਏ ਦੀ ਤੇਜ਼ੀ ਨਾਲ 50,465 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 50,353 ਰੁਪਏ ਦੇ ਘੱਟ ਤੋਂ ਘੱਟ ਅਤੇ 50,465 ਰੁਪਏ ਦੇ ਉਚੇ ਪੱਧਰ 'ਤੇ ਪਹੁੰਚਿਆ। ਫਰਵਰੀ ਡਿਲਿਵਰੀ ਵਾਲਾ ਸੋਨਾ ਵੀ 136 ਦੀ ਤੇਜ਼ੀ ਨਾਲ 50,500 ਰੁਪਏ 'ਤੇ ਟਰੇਡ ਕਰ ਰਿਹਾ ਸੀ।
ਕੋਵਿਡ-19 ਨਾਲ ਪ੍ਰਭਾਵਿਤ ਹੋਈ ਭਾਰਤ 'ਚ ਸੋਨੇ ਦੀ ਖਰੀਦ, 30 ਫੀਸਦੀ ਮੰਗ ਡਿਗੀ
ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਰੁਕਾਵਟਾਂ ਅਤੇ ਉੱਚੀਆਂ ਕੀਮਤਾਂ ਕਾਰਣ ਸਤੰਬਰ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਮੰਗ ਸਾਲ ਭਰ ਪਹਿਲਾਂ ਦੀ ਤੁਲਨਾ 'ਚ 30 ਫ਼ੀਸਦੀ ਘੱਟ ਹੋ ਕੇ 86.6 ਟਨ 'ਤੇ ਆ ਗਈ। ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ਇਕ ਰਿਪੋਰਟ 'ਚ ਇਹ ਕਿਹਾ ਹੈ। ਡਬਲਯੂ. ਜੀ. ਸੀ. ਦੀ ਤੀਜੀ ਤਿਮਾਹੀ ਸੋਨਾ ਮੰਗ ਟ੍ਰੇਡ ਰਿਪੋਰਟ ਮੁਤਾਬਕ ਪਿਛਲੇ ਸਾਲ ਦੀ ਸਤੰਬਰ ਤਿਮਾਹੀ 'ਚ ਸੋਨੇ ਦੀ ਕੁਲ ਮੰਗ 123.9 ਟਨ ਰਹੀ ਸੀ। ਮੁੱਲ ਦੇ ਆਧਾਰ 'ਤੇ ਇਸ ਦੌਰਾਨ ਸੋਨੇ ਦੀ ਮੰਗ ਪਿਛਲੇ ਸਾਲ ਦੇ 41,300 ਕਰੋੜ ਰੁਪਏ ਦੀ ਤੁਲਨਾ 'ਚ 4 ਫੀਸਦੀ ਘਟ ਹੋ ਕੇ 39,510 ਕਰੋੜ ਰੁਪਏ 'ਤੇ ਆ ਗਈ। ਡਬਲਯੂ. ਜੀ. ਸੀ. ਦੇ ਮੈਨੇਜਿੰਗ ਡਾਇਰੈਕਟਰ (ਭਾਰਤ) ਸੋਮਸੁੰਦਰਮ ਪੀ. ਆਰ. ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਕੋਵਿਡ-19 ਨਾਲ ਜੁੜੀਆਂ ਵਿਵਸਥਾਵਾਂ, ਕਮਜ਼ੋਰ ਖਪਤਕਾਰ ਧਾਰਣਾ, ਉੱਚੀਆਂ ਕੀਮਤਾਂ ਅਤੇ ਉਥਲ-ਪੁਥਲ ਕਾਰਣ 2020 ਦੀ ਤੀਜੀ ਤਿਮਾਹੀ 'ਚ ਸੋਨੇ ਦੀ ਮੰਗ 30 ਫੀਸਦੀ ਘਟ ਕੇ 86.6 ਟਨ ਰਹਿ ਗਈ। ਹਾਲਾਂਕਿ ਇਹ ਦੂਜੀ ਤਿਮਾਹੀ ਤੋਂ ਵੱਧ ਹੈ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ, ਜੈੱਫ ਬੇਜੋਸ ਸਮੇਤ ਦੁਨੀਆ ਦੇ ਚੋਟੀ ਦੇ 10 ਅਮੀਰਾਂ ਨੂੰ ਇਕ ਹੀ ਦਿਨ 'ਚ 34 ਅਰਬ ਡਾਲਰ ਦਾ ਝਟਕਾ
ਦੂਜੀ ਤਿਮਾਹੀ 'ਚ 70 ਫ਼ੀਸਦੀ ਡਿਗੀ ਸੀ ਮੰਗ
ਦੂਜੀ ਤਿਮਾਹੀ 'ਚ ਸੋਨੇ ਦੀ ਮੰਗ ਸਾਲ ਭਰ ਪਹਿਲਾਂ ਦੀ ਤੁਲਨਾ 'ਚ 70 ਫੀਸਦੀ ਘਟ ਹੋ ਕੇ 64 ਟਨ 'ਤੇ ਆ ਗਈ ਸੀ। ਤਿਮਾਹੀ ਆਧਾਰ 'ਤੇ ਮੰਗ 'ਚ ਸੁਧਾਰ ਦਾ ਕਾਰਣ ਲਾਕਡਾਊਨ ਦੀਆਂ ਪਾਬੰਦੀਆਂ 'ਚ ਢਿੱਲ ਮਿਲਣਾ ਅਤੇ ਅਗਸਤ 'ਚ ਕੁਝ ਸਮੇਂ ਲਈ ਕੀਮਤਾਂ ਦਾ ਘੱਟ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਅਗਸਤ 'ਚ ਕੀਮਤਾਂ ਘੱਟ ਹੋਣ ਨਾਲ ਕੁਝ ਦਿਲਚਸਪ ਲੋਕਾਂ ਨੂੰ ਖਰੀਦਦਾਰੀ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਭਾਰਤ ਦੀ ਕੁਲ ਗਹਿਣਾ ਮੰਗ ਸਾਲ ਭਰ ਪਹਿਲਾਂ ਦੇ 101.6 ਟਨ ਤੋਂ 48 ਫੀਸਦੀ ਘਟ ਹੋ ਕੇ 52.8 ਟਨ 'ਤੇ ਆ ਗਈ। ਮੁੱਲ ਦੇ ਸਬੰਧ 'ਚ ਗਹਿਣਿਆਂ ਦੀ ਮੰਗ ਸਾਲ ਭਰ ਪਹਿਲਾਂ ਦੇ 33,850 ਕਰੋੜ ਰੁਪਏ ਤੋਂ 29 ਫੀਸਦੀ ਡਿਗ ਕੇ 24,100 ਕਰੋੜ ਰੁਪਏ 'ਤੇ ਆ ਗਈ।
ਗਹਿਣਿਆਂ ਦੀ ਮੰਗ 'ਚ 48 ਫੀਸਦੀ ਦੀ ਗਿਰਾਵਟ
ਇਸ ਦੌਰਾਨ ਕੁਲ ਨਿਵੇਸ਼ ਮੰਗ ਸਾਲ ਭਰ ਪਹਿਲਾਂ ਦੇ 22.3 ਟਨ ਤੋਂ 52 ਫੀਸਦੀ ਵਧ ਕੇ 33.8 ਟਨ 'ਤੇ ਪਹੁੰਚ ਗਈ। ਸੋਮਸੁੰਦਰਮ ਨੇ ਕਿਹਾ ਕਿ ਤੀਜੀ ਤਿਮਾਹੀ 'ਚ ਮੰਗ ਆਮ ਤੌਰ 'ਤੇ ਮਾਨਸੂਨ ਵਰਗੇ ਮੌਸਮੀ ਕਾਰਕਾਂ ਅਤੇ ਅਸ਼ੁੱਭ ਦੌਰ 'ਚ ਘੱਟ ਹੁੰਦੀ ਹੈ। ਗਹਿਣਿਆਂ ਦੀ ਮੰਗ 'ਚ 48 ਫੀਸਦੀ ਦੀ ਗਿਰਾਵਟ ਆਈ ਹੈ ਕਿਉਂਕਿ ਗਹਿਣਿਆਂ ਦੀ ਖਰੀਦਦਾਰੀ 'ਚ ਤਿਓਹਾਰਾਂ ਜਾਂ ਵਿਆਹਾਂ ਦਾ ਕੋਈ ਸਮਰਥਨ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਦੇਸ਼ 'ਚ ਗਹਿਣੇ ਖਰੀਦਣਾ ਇਕ ਤਜ਼ਰਬਾ ਹੈ ਅਤੇ ਸਮਾਜਿਕ ਸੁਰੱਖਿਅਤ ਦੂਰੀ ਅਤੇ ਮਾਸਕ ਪਹਿਨਣ ਵਰਗੀਆਂ ਪਾਬੰਦੀਆਂ ਨੇ ਪ੍ਰਚੂਨ ਸਟੋਰਾਂ 'ਚ ਖਪਤਕਾਰ ਪੱਧਰ ਨੂੰ ਘੱਟ ਰੱਖਿਆ ਹੈ।
ਇਹ ਵੀ ਪੜ੍ਹੋ: ਜੂਹੀ ਚਾਵਲਾ ਨੂੰ ਕੋਲਕਾਤਾ ਦੀ ਜਿੱਤ ਲਈ ਪ੍ਰਾਰਥਨਾ ਕਰਦੇ ਵੇਖ਼ ਪ੍ਰਸ਼ੰਸਕਾਂ ਨੂੰ ਆਈ ਨੀਤਾ ਅੰਬਾਨੀ ਦੀ ਯਾਦ