ਗੋਏਅਰ ਦੇ ਦੋ ਜਹਾਜ਼ਾਂ ਨੂੰ ਮੱਧ ਰਸਤਿਓਂ ਆਉਣਾ ਪਿਆ ਵਾਪਸ

Monday, Oct 22, 2018 - 09:21 AM (IST)

ਗੋਏਅਰ ਦੇ ਦੋ ਜਹਾਜ਼ਾਂ ਨੂੰ ਮੱਧ ਰਸਤਿਓਂ ਆਉਣਾ ਪਿਆ ਵਾਪਸ

ਮੁੰਬਈ — ਪ੍ਰੈਟ ਐਂਡ ਵ੍ਹਿਟਨੀ ਕੰਪਨੀ ਦੇ ਇੰਜਨ ਵਾਲੇ ਜਹਾਜ਼ਾਂ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਖਾਮੀਆਂ ਵਿਚ ਇਕ ਹੋਰ ਨਵਾਂ ਕੇਸ ਜੁੜ ਗਿਆ ਹੈ। ਗੋਏਅਰ ਦੇ ਇਕ ਜਹਾਜ਼ 'ਚ ਸ਼ਨੀਵਾਰ ਨੂੰ ਇਸ ਦੇ ਉਪਕਰਨ 'ਚ ਖਾਮੀ ਦਾ ਪਤਾ ਲੱਗਾ, ਜਿਸ ਕਾਰਨ ਉਡਾਣ ਨੂੰ ਮੱਧ ਰਸਤੇ ਤੋਂ ਵਾਪਸ ਕਰਨਾ ਪਿਆ। ਇਸ ਜਹਾਜ਼ ਵਿਚ ਵੀ ਪ੍ਰੈਟ ਅਤੇ ਵਿਟਨੀ ਕੰਪਨੀ ਦਾ ਇੰਜਣ ਲੱਗਾ ਹੋਇਆ ਸੀ। ਕੰਪਨੀ ਦੁਆਰਾ ਜਾਰੀ ਕੀਤੇ ਬਿਆਨ ਵਿਚ ਕੰਪਨੀ ਨੇ ਕਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਉਡਾਨ ਨੂੰ ਵਾਪਸ ਦਿੱਲੀ 'ਚ ਉਤਾਰਨਾ ਪਿਆ। 

ਇਸ ਤੋਂ ਇਲਾਵਾ ਦਿੱਲੀ ਆ ਰਹੇ ਇਕ ਹੋਰ ਜਹਾਜ਼ ਨੂੰ ਕਾਗੋ ਖੇਤਰ ਵਿਚ ਗਲਤ ਅਲਾਰਮ ਵੱਜਣ ਕਾਰਨ ਵਾਪਸ ਗੋਆ ਹਵਾਈ ਅੱਡੇ 'ਤੇ ਉਤਾਰਿਆ ਗਿਆ। ਹਾਲਾਂਕਿ ਕੰਪਨੀ ਨੇ ਦੋਵਾਂ ਹਵਾਈ ਜਹਾਜ਼ਾਂ 'ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਗੋਏਅਰ ਨੇ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ, “ਗੋਏਅਰ ਦਾ ਜਹਾਜ਼, ਜੀ8 174, ਦਿੱਲੀ ਤੋਂ ਮਾਲੇ ਲਈ ਉਡਾਨ ਭਰਨ ਤੋਂ ਬਾਅਦ ਇਸ ਵਿਚ ਤਕਨੀਕੀ ਖਰਾਬੀ ਸਾਹਮਣੇ ਆ ਗਈ।

ਮਿਆਰੀ ਓਪਰੇਟਿੰਗ ਵਿਧੀ ਦੇ ਤਹਿਤ ਹਵਾਈ ਜਹਾਜ਼ ਦੇ ਕਪਤਾਨ ਨੇ ਦਿੱਲੀ ਹਵਾਈ ਅੱਡੇ ਵੱਲ ਵਾਪਸ ਜਾਣ ਦਾ ਫੈਸਲਾ ਲਿਆ। ਜਹਾਜ਼ ਦੇ ਉਤਰਨ ਤੋਂ ਬਾਅਦ ਖਾਮੀ ਦਾ ਪਤਾ ਲਗਾਇਆ ਗਿਆ ਅਤੇ ਉਸ ਹਿੱਸੇ ਨੂੰ ਬਦਲ ਕੇ ਠੀਕ ਕੀਤਾ ਗਿਆ। ਹੁਣ ਇਹ ਜਹਾਜ਼ ਫਿਰ ਤੋਂ ਆਪ੍ਰੇਸ਼ਨ 'ਚ ਹੈ। 

ਕੰਪਨੀ ਨੇ ਇਕ ਹੋਰ ਬਿਆਨ ਵਿਚ ਦਿੱਲੀ-ਗੋਆ ਦੀ ਉਡਾਨ ਦੇ ਵਾਪਸ ਜਾਣ ਬਾਰੇ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ, 'ਏਅਰ ਇੰਡੀਆ ਜੀ8 285 ਨੂੰ ਸਾਮਾਨ ਰੱਖਣ ਵਾਲੇ ਖੇਤਰ ਵਿਚ ਅਲਾਰਮ ਵੱਜ ਜਾਣ ਦੇ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਗੋਆ ਹਵਾਈ ਅੱਡੇ 'ਤੇ ਹੀ ਉਤਾਰ ਲਿਆ ਗਿਆ। ਧਿਆਨ ਦੇਣ ਯੋਗ ਹੈ ਕਿ ਕੰਪਨੀ ਨੇ ਦਿੱਲੀ ਅਤੇ ਮੁੰਬਈ ਤੋਂ ਮਾਲ ਢੋਆ-ਢੁਆਈ ਲਈ ਪਿਛਲੇ ਹਫਤੇ ਓਪਰੇਸ਼ਨ ਸ਼ੁਰੂ ਕੀਤਾ ਸੀ।


Related News