ਯੂਕ੍ਰੇਨ-ਰੂਸ ਜੰਗ ਵਿਚਾਲੇ ਲਗਾਤਾਰ ਮੰਦੀ ਵੱਲ ਵਧ ਰਿਹਾ ਗਲੋਬਲ ਅਰਥਚਾਰਾ, ਕੰਪਨੀਆਂ ਵਲੋਂ ਛਾਂਟੀ ਜਾਰੀ

Sunday, Feb 19, 2023 - 02:32 PM (IST)

ਯੂਕ੍ਰੇਨ-ਰੂਸ ਜੰਗ ਵਿਚਾਲੇ ਲਗਾਤਾਰ ਮੰਦੀ ਵੱਲ ਵਧ ਰਿਹਾ ਗਲੋਬਲ ਅਰਥਚਾਰਾ, ਕੰਪਨੀਆਂ ਵਲੋਂ ਛਾਂਟੀ ਜਾਰੀ

ਨਵੀਂ ਦਿੱਲੀ (ਅਨਸ) - ਯੂਕ੍ਰੇਨ ਵਿਚ ਜੰਗ ਅਤੇ ਰੂਸ ਵਿਰੁੱਧ ਪਾਬੰਦੀਆਂ ਆਉਣ ਵਾਲੇ ਭਵਿੱਖ ’ਚ ਗਲੋਬਲ ਤਕਨੀਕੀ ਉਦਯੋਗ ਅਤੇ ਸਪਲਾਈ ਚੇਨ ’ਚ ਰੁਕਾਵਟ ਜਾਰੀ ਰੱਖਣਗੀਆਂ। ਮਾਰਕੀਟ ਰਿਸਰਚ ਫਰਮ ਗਲੋਬਲਡਾਟਾ ਅਨੁਸਾਰ ਰੂਸ ਖਿਲਾਫ ਤਕਨੀਕੀ ਪਾਬੰਦੀਆਂ ਵਧਦੀਆਂ ਰਹਿਣਗੀਆਂ। ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ ਬ੍ਰਿਟੇਨ ਨੇ ਹੁਣ ਤੱਕ ਰੂਸ ਖਿਲਾਫ 1,123 ਨਵੀਆਂ ਪਾਬੰਦੀਆਂ ਲਾਈਆਂ ਹਨ, 215 ਪਾਬੰਦੀਆਂ ਪਹਿਲਾਂ ਤੋਂ ਲੱਗੀਆਂ ਸਨ। ਯੁੱਧ ਨੇ ਮਾਰਕੀਟ ਦੀਆਂ ਅਨਿਸ਼ਚਿਤਤਾਵਾਂ ਵਿਚ ਵੀ ਯੋਗਦਾਨ ਦਿੱਤਾ ਹੈ, ਜਿਸ ਨਾਲ ਵੱਡੇ ਪੱਧਰ ’ਤੇ ਖਾਸ ਕਰ ਕੇ ਤਕਨੀਕੀ ਖੇਤਰ ’ਚ ਛਾਂਟੀ ਹੋਈ। ਛਾਂਟੀ ਦੀ ਟਰੈਕਿੰਗ ਸਾਈਟ ਲੇਆਫ. ਫਾਈ ਦੇ ਅੰਕੜਿਆਂ ਅਨੁਸਾਰ 2022 ਵਿਚ, 1,000 ਤੋਂ ਵੱਧ ਕੰਪਨੀਆਂ ਨੇ 1,54,336 ਕਰਮਚਾਰੀਆਂ ਦੀ ਛਾਂਟੀ ਕੀਤੀ। ਐਮਾਜ਼ੋਨ, ਮਾਈਕ੍ਰੋਸਾਫਟ, ਗੂਗਲ, ​​ਸੇਲਸਫੋਰਸ ਅਤੇ ਹੋਰ ਅਜਿਹੀਆਂ ਕੰਪਨੀਆਂ ਦੇ ਦਬਦਬੇ ਵਾਲੇ ਵਿਸ਼ਵ ਪੱਧਰ ’ਤੇ ਜਨਵਰੀ ਦੇ ਮਹੀਨੇ ’ਚ ਲਗਭਗ 1 ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ। ਇਸ ਤੋਂ ਇਲਾਵਾ ਰੂਸ ਅਤੇ ਯੂਕ੍ਰੇਨ ’ਚ ਕੋਬਾਲਟ, ਨਿਕਲ, ਪਲੈਟੀਨਮ ਅਤੇ ਪੈਲੇਡੀਅਮ ਵਰਗੀਆਂ ਧਾਤਾਂ ਦਾ ਮਹੱਤਵਪੂਰਨ ਭੰਡਾਰ ਹੈ। ਰੂਸ ਨਿੱਕਲ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ, ਜਿਸ ਦਾ ਮਾਰਕੀਟ ’ਚ 10 ਫੀਸਦੀ ਹਿੱਸਾ ਹੈ, ਜਿਸ ਦੀ ਵਰਤੋਂ ਲਿਥੀਅਮ-ਆਇਨ ਅਤੇ ਇਲੈਕਟ੍ਰਿਕ ਵਾਹਨ ਬੈਟਰੀਆਂ ’ਚ ਕੀਤੀ ਜਾਂਦੀ ਹੈ। ਯੂਕ੍ਰੇਨ ਦੁਨੀਆ ਨੂੰ ਲਗਭਗ 50 ਫੀਸਦੀ ਨਿਓਨ ਗੈਸ ਅਤੇ 40 ਫੀਸਦੀ ਕ੍ਰਿਪਟਨ ਗੈਸ ਦਾ ਸਪਲਾਇਰ ਰਿਹਾ ਹੈ-ਇਲੈਕਟ੍ਰਾਨਿਕ ਚਿਪਸ ਦੇ ਉਤਪਾਦਨ ’ਚ 2 ਲਾਜ਼ਮੀ ਉਪ-ਉਤਪਾਦ।

ਇਹ ਵੀ ਪੜ੍ਹੋ : ਚੀਨ ’ਚ ਅਰਬਪਤੀ ਬੈਂਕਰ ਬਾਓ ਫੈਨ ਵੀ ਗਾਇਬ, ਕੰਪਨੀ ਦੇ ਸ਼ੇਅਰਾਂ ’ਚ 50 ਫੀਸਦੀ ਗਿਰਾਵਟ

ਕੱਚੇ ਮਾਲ ਦੀ ਉਚ ਲਾਗਤ ਨਾਲ ਨਜਿੱਠਣਾ ਬਹੁਤ ਮੁਸ਼ਕਲ

ਇੰਟਰਨੈਸ਼ਨਲ ਜਨਰਲ ਆਫ ਮਕੈਨੀਕਲ ਇੰਜਨੀਅਰਿੰਗ ’ਚ ਇਕ ਅਧਿਐਨ ਅਨੁਸਾਰ ਚੱਲ ਰਹੀ ਜੰਗ ਕਾਰਨ ਸਪਲਾਈ ’ਚ ਰੁਕਾਵਟਾਂ ਇਸ ਵਸਤੂ ਨੂੰ ਨਿਰਮਾਤਾਵਾਂ ਤੱਕ ਪਹੁੰਚਣ ਤੋਂ ਰੋਕ ਰਹੀਆਂ ਹਨ, ਜਿਸ ਨਾਲ ਕੰਪੋਨੈਂਟਾਂ ਦੀ ਘਾਟ, ਲੇਟ ਡਲਿਵਰੀ ਅਤੇ ਕੱਚੇ ਮਾਲ ਦੀ ਉੱਚ ਲਾਗਤ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਕੰਪਨੀਆਂ ਜੋ ਚਿਪਸ ’ਤੇ ਨਿਰਭਰ ਹਨ, ਜਿਵੇਂ ਕਿ ਆਟੋਮੇਕਰ, ਉਤਪਾਦਨ ’ਚ ਦੇਰੀ ਦਾ ਸਾਹਮਣਾ ਕਰਦੇ ਹਨ। ਜਾਪਾਨ ਅਤੇ ਕੋਰੀਆ ਦੀਆਂ ਕੁਝ ਕੰਪਨੀਆਂ ਅਨੁਸਾਰ ਉਹ ਰਿਜ਼ਰਵ ’ਚ ਟੈਪ ਕਰ ਸਕਦੀਆਂ ਹਨ ਪਰ ਪੂਰਬੀ ਯੂਰਪ ਤੋਂ ਬਾਹਰ ਸਪਲਾਇਰਾਂ ਨੂੰ ਲੱਭਣ ਦੀ ਕਾਹਲੀ ਨਾ ਸਿਰਫ ਨਿਓਨ ਗੈਸ ਬਲਕਿ ਹੋਰ ਉਦਯੋਗਿਕ ਗੈਸਾਂ ਦੀ ਘਾਟ ਅਤੇ ਵਧਦੀਆਂ ਕੀਮਤਾਂ ਦਾ ਕਾਰਨ ਬਣ ਰਹੀ ਹੈ।

ਇਹ ਵੀ ਪੜ੍ਹੋ : GST ਕੌਂਸਲ ਦੇ ਵੱਡੇ ਫੈਸਲੇ, ਪੈਨਸਿਲ-ਸ਼ਾਰਪਨਰ ਅਤੇ ਰਬੜ ਹੋਏ ਸਸਤੇ, ਇਨ੍ਹਾਂ ਉਤਪਾਦਾਂ 'ਤੇ ਘਟਿਆ GST

ਕੀ ਕਹਿੰਦੀ ਹੈ ਫੋਬਰਸ ਦੀ ਰਿਪੋਰਟ

ਫੋਬਰਸ ਦੀ ਰਿਪੋਰਟ ਅਨੁਸਾਰ ਜਾਰੀ ਸਪਲਾਈ ਲੜੀ ਸੰਕਟ ਅਤੇ ਰੂਸ-ਯੂਕ੍ਰੇਨ ਜੰਗ ਦੇ ਪ੍ਰਭਾਵ ਦੌਰਾਨ ਉਨ੍ਹਾਂ ਦਰਮਿਆਨ ਮੁੱਖ ਚਿੰਤਾਵਾਂ ਵਜੋਂ ਉਭਰੇ ਹਨ। ਜਿਨ੍ਹਾਂ ਮੁੱਦਿਆਂ ਦੀ ਪਛਾਣ ਕੀਤੀ ਗਈ, ਉਨ੍ਹਾਂ ’ਚ ਮੁੱਖ ਸਪਲਾਈ ’ਚ ਰੁਕਾਵਟਾਂ, ਸਪਲਾਇਰਾਂ ਦੀਆਂ ਅਸਫਲਤਾਵਾਂ, ਸਿੰਗਲ ਜਾਂ ਇੱਕਮਾਤਰ ਸਰੋਤ ਸਪਲਾਇਰਾਂ ਦੀ ਵਰਤੋਂ, ਮਾਲ ਅਤੇ ਕੱਚੇ ਮਾਲ ਦੀ ਵਿਸ਼ਵਵਿਆਪੀ ਕਮੀ, ਡਾਕ ਅਤੇ ਡਿਪੂ ’ਤੇ ਆਵਾਜਾਈ ਦੀਆਂ ਸਮੱਸਿਆਵਾਂ ਅਤੇ ਯਕੀਨੀ ਰੂਪ ਨਾਲ ਮਜ਼ਦੂਰਾਂ ਦੀ ਘਾਟ ਸ਼ਾਮਲ ਹੈ।

ਇਹ ਵੀ ਪੜ੍ਹੋ : ਅਰਬਪਤੀ ਸੋਰੋਸ ਨੂੰ ਜੈਸ਼ੰਕਰ ਦਾ ਕਰਾਰ ਜਵਾਬ, ਕਿਹਾ- ਬਹੁਤ ਖ਼ਤਰਨਾਕ ਹੈ ਅਮੀਰ ਬੁੱਢਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News