ਜੀਓ ਮਾਰਟ ਦੇਵੇਗੀ ਪ੍ਰੀ-ਲਾਂਚ ਆਫਰ, ਹੋਵੇਗੀ ਬਚਤ ਹਜ਼ਾਰ ਰੁਪਏ ਦੀ ਬਚਤ

01/04/2020 4:04:38 PM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਐਮਾਜ਼ੋਨ ਅਤੇ ਫਲਿੱਪਕਾਰਟ ਨੂੰ ਟੱਕਰ ਦੇਣ ਲਈ ਈ-ਕਾਮਰਸ ਪਲੇਟਫਾਰਮ 'ਜੀਓ ਮਾਰਟ' ਲਾਂਚ ਕਰ ਦਿੱਤਾ ਹੈ। ਜੀਓ ਮਾਰਟ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਪ੍ਰੀ-ਲਾਂਚ ਆਫਰ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਦੀ ਵੈਬਸਾਈਟ ਮੁਤਾਬਕ ਇਸ ਪਲੇਟਫਾਰਮ ਦੇ ਲਾਈਵ ਜਾਣ ਤੋਂ ਪਹਿਲਾਂ ਜਿਹੜੇ ਗਾਹਕ ਜੀਓ ਮਾਰਟ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਉਨ੍ਹਾਂ ਲਈ 3,000 ਰੁਪਏ ਤੱਕ ਦੀ ਬਚਤ ਆਫਰ ਦਿੱਤੀ ਜਾ ਰਹੀ ਹੈ।

ਜਾਣੋ ਰਜਿਸਟ੍ਰੇਸ਼ਨ ਕਰਵਾਉਣ ਦਾ ਤਰੀਕਾ

ਰਜਿਸਟ੍ਰੇਸ਼ਨ ਲਈ ਗਾਹਕ ਦਾ ਨਾਮ, ਮੋਬਾਈਲ ਨੰਬਰ ਅਤੇ ਪਿਨ ਕੋਡ ਵਰਗੇ ਵੇਰਵਿਆਂ ਦੀ ਜ਼ਰੂਰਤ ਹੁੰਦੀ ਹੈ। ਕੰਪਨੀ ਨੇ ਅਜੇ ਸਿਰਫ ਮੁੰਬਈ 'ਚ ਆਪਣੀ ਜੀਓ ਮਾਰਟ ਸੇਵਾ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਨੂੰ ਜਲਦੀ ਹੀ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸ਼ੁਰੂ ਕੀਤਾ ਜਾਵੇਗਾ।
ਰਿਲਾਇੰਸ ਲੰਮੇ ਸਮੇਂ ਤੋਂ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ-ਟੂ-ਆਫਲਾਈਨ ਈ-ਕਾਮਰਸ ਪਲੇਟਫਾਰਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਰਿਲਾਇੰਸ ਆਪਣੇ  15,000 ਡਿਜੀਟਾਈਜ਼ ਹੋਏ ਕਰਿਆਨਾ ਸਟੋਰ ਜ਼ਰੀਏ ਗਾਹਕਾਂ ਨੂੰ ਆਸਪਾਸ ਦੇ ਕਰਿਆਨਾ ਸਟੋਰ ਨਾਲ ਜੋੜੇਗਾ, ਜਿਸ ਨਾਲ ਗਾਹਕ ਘਰ ਬੈਠੇ ਕਰਿਆਨੇ ਦਾ ਸਮਾਨ ਮੰਗਵਾ ਸਕਣਗੇ। ਜੀਓ ਮਾਰਟ ਆਪਣੇ ਗਾਹਕਾਂ ਨੂੰ 50 ਹਜ਼ਾਰ ਤੋਂ ਜ਼ਿਆਦਾ ਗ੍ਰੋਸਰੀ ਉਤਪਾਦ, ਮੁਫਤ ਡਿਲਵਰੀਸ, ਨੋ ਕੁਐਸਚਨ ਆਸਕਡ ਰਿਟਰਨ ਪਾਲਸੀ  ਅਤੇ ਐਕਸਪ੍ਰੈਸ ਡਿਲਿਵਰੀ ਵਾਅਦਾ ਪੇਸ਼ ਨਹੀਂ ਕਰ ਰਹੀ ਹੈ।


Related News