ਮੁੰਬਈ ’ਚ ਫਲ-ਸਬਜ਼ੀਆਂ ਹੋਈਆਂ ਮਹਿੰਗੀਆਂ, 15 ਦਿਨ ’ਚ ਰੇਟ 40 ਫੀਸਦੀ ਤੱਕ ਵਧੇ

Sunday, Mar 21, 2021 - 11:18 AM (IST)

ਮੁੰਬਈ ’ਚ ਫਲ-ਸਬਜ਼ੀਆਂ ਹੋਈਆਂ ਮਹਿੰਗੀਆਂ, 15 ਦਿਨ ’ਚ ਰੇਟ 40 ਫੀਸਦੀ ਤੱਕ ਵਧੇ

ਨਵੀਂ ਦਿੱਲੀ (ਇੰਟ.) – ਲਾਕਡਾਊਨ ਅਤੇ ਕੋਰੋਨਾ ਦਰਮਿਆਨ ਵਧੀ ਮਹਿੰਗਾਈ ਮੁੰਬਈ ਵਾਸੀਆਂ ਦੀ ਤਕਲੀਫ ਵਧਾ ਰਹੀ ਹੈ। ਪਿਛਲੇ 15 ਦਿਨਾਂ ’ਚ ਫਲ ਅਤੇ ਸਬਜ਼ੀਆਂ ਦੇ ਰੇਟ ’ਚ 40 ਤੋਂ 50 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।

ਮੁੰਬਈ ’ਚ 15 ਦਿਨ ਪਹਿਲਾਂ ਖੀਰਾ 40 ਰੁਪਏ ਕਿਲੋ ਸੀ ਅਤੇ ਹੁਣ ਇਹ 60 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਮਿਲ ਰਿਹਾ ਹੈ। ਇਸੇ ਤਰ੍ਹਾਂ ਇਸੇ ਮਿਆਦ ’ਚ ਫਲੀਆਂ 50 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 80 ਰੁਪਏ ’ਤੇ, ਫੁੱਲਗੋਭੀ 25 ਰੁਪਏ ਤੋਂ ਵਧ ਕੇ 50 ਰੁਪਏ ’ਤੇ, ਪੱਤਾਗੋਭੀ 15 ਤੋਂ ਵਧ ਕੇ 30 ਰੁਪਏ ’ਤੇ, ਭਿੰਡੀ 48 ਤੋਂ ਵਧ ਕੇ 64 ਰੁਪਏ ਪ੍ਰਤੀ ਕਿਲੋ ’ਤੇ, ਹਰੀ ਮਿਰਚ 40 ਤੋਂ ਵਧ ਕੇ 80 ਰੁਪਏ ਪ੍ਰਤੀ ਕਿਲੋ ’ਤੇ, ਤੋਰੀ 40 ਤੋਂ ਵਧ ਕੇ 60 ਰੁਪਏ ’ਤੇ, ਬੈਂਗਣ 20 ਰੁਪਏ ਤੋਂ ਵਧ ਕੇ 40 ਰੁਪਏ ’ਤੇ, ਲੌਕੀ 20 ਰੁਪਏ ਤੋਂ ਵਧ ਕੇ 35 ਰੁਪਏ ’ਤੇ, ਅਦਰਕ 40 ਤੋਂ ਵਧ ਕੇ 80 ਰੁਪਏ ’ਤੇ ਅਤੇ ਸ਼ਿਮਲਾ ਮਿਰਚ 30 ਤੋਂ ਵਧ ਕੇ 50 ਰੁਪਏ ਪ੍ਰਤੀ ਕਿਲੋ ’ਤੇ ਆ ਗਈ ਹੈ।

ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ

ਸਬਜ਼ੀਆਂ ਵਾਂਗ ਹੀ ਸੰਤਰਾ, ਅਨਾਰ, ਪਪੀਤਾ ਵਰਗੇ ਫਲਾਂ ਦੇ ਰੇਟ ਵੀ ਪਿਛਲੇ ਹਫਤੇ ’ਚ ਹੀ ਵਧ ਗਏ ਹਨ। ਮੁੰਬਈ ’ਚ 15 ਦਿਨ ਪਹਿਲਾਂ ਅਨਾਰ ਦਾ ਰੇਟ 130 ਰੁਪਏ ਪ੍ਰਤੀ ਕਿਲੋ ਸੀ ਜੋ ਹੁਣ 200 ਰੁਪਏ ਪ੍ਰਤੀ ਕਿਲੋ ’ਤੇ ਆ ਗਿਆ ਹੈ। ਇਸ ਤਰ੍ਹਾਂ ਇਸ ਮਿਆਦ ’ਚ ਸੰਤਰਾ 70 ਤੋਂ ਵਧ ਕੇ 100 ਰੁਪਏ ’ਤੇ ਆ ਗਿਆ ਹੈ। ਆਮ ਤੌਰ ’ਤੇ ਅਪ੍ਰੈਲ ਤੋਂ ਬਾਅਦ ਗਰਮੀ ਵਧਣ ’ਤੇ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਜਾਂਦੇ ਹਨ, ਪਰ ਇਸ ਵਾਰ ਪਹਿਲਾਂ ਹੀ ਕੀਮਤਾਂ ’ਤੇ ਲਾਕਡਾਊਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਬੈਂਕ ਆਫ ਇੰਡੀਆ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 21 ਅਪ੍ਰੈਲ ਤੋਂ ਬੰਦ ਹੋ ਜਾਵੇਗੀ ਇਹ ਸਰਵਿਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News