ਰੇਲ ਲਈ ਵਿਦੇਸ਼ੀ ਫਰਮਾਂ ਦੀ ਬੋਲੀ, ਪਟੜੀ ਦੀ ਸੁਧਰੇਗੀ ਹਾਲਤ

Saturday, Dec 23, 2017 - 11:17 AM (IST)

ਰੇਲ ਲਈ ਵਿਦੇਸ਼ੀ ਫਰਮਾਂ ਦੀ ਬੋਲੀ, ਪਟੜੀ ਦੀ ਸੁਧਰੇਗੀ ਹਾਲਤ

ਨਵੀਂ ਦਿੱਲੀ— ਨਿੱਜੀ ਕੰਪਨੀਆਂ ਤੋਂ ਰੇਲ ਪਟੜੀਆਂ ਖਰੀਦਣ ਲਈ ਜਾਰੀ 2,000 ਕਰੋੜ ਰੁਪਏ ਦੇ ਟੈਂਡਰ 'ਚ ਜ਼ਿੰਦਲ ਸੀਟਲ ਐਂਡ ਪਾਵਰ (ਜੇ. ਐੱਸ. ਪੀ. ਐੱਲ.) ਸਮੇਤ 7 ਵਿਦੇਸ਼ੀ ਕੰਪਨੀਆਂ ਨੇ ਬੋਲੀਆਂ ਸੌਂਪੀਆਂ ਹਨ। ਪਿਛਲੇ ਤਿੰਨ ਦਹਾਕਿਆਂ 'ਚ ਰੇਲਵੇ ਨੇ ਪਹਿਲੀ ਵਾਰ ਨਿੱਜੀ ਖੇਤਰ ਤੋਂ ਉਪਕਰਣ ਖਰੀਦਣ ਲਈ ਬੋਲੀਆਂ ਸੱਦੀਆਂ ਹਨ। ਜਿਨ੍ਹਾਂ ਕੌਮਾਂਤਰੀ ਕੰਪਨੀਆਂ ਨੇ ਟੈਂਡਰ 'ਚ ਹਿੱਸਾ ਲਿਆ ਹੈ, ਉਨ੍ਹਾਂ 'ਚ ਸੁਮਿਤੋਮੀ ਕਾਰਪੋਰੇਸ਼ਨ, ਅਗੈਂਗ ਗਰੁੱਪ ਇੰਟਰਨੈਸ਼ਨਲ, ਵਿਸਟਲਪਾਈਨ ਸ਼ਿਨੇਨ, ਈਸਟ ਮੈਟਲਸ, ਸੀ. ਆਰ. ਐੱਮ. ਹਾਂਗ-ਕਾਂਗ ਅਤੇ ਬ੍ਰਿਟਿਸ਼ ਫਰਾਂਸ ਰੇਲ ਸ਼ਾਮਲ ਹਨ। 
ਰੇਲਵੇ ਹੁਣ ਤਕ ਭਾਰਤੀ ਸਟੀਲ ਅਥਾਰਟੀ (ਸੇਲ) ਤੋਂ ਪਟੜੀ ਖਰੀਦਦਾ ਸੀ। ਹਾਲਾਂਕਿ ਜਦੋਂ ਰੇਲਵੇ ਨੂੰ ਲੱਗਾ ਕਿ ਸਟੀਲ ਅਥਾਰਟੀ ਲੋੜੀਂਦੀ ਸਪਲਾਈ ਨਹੀਂ ਕਰ ਸਕੇਗੀ, ਤਾਂ ਉਸ ਨੇ ਕੌਮਾਂਤਰੀ ਪੱਧਰ 'ਤੇ ਟੈਂਡਰ ਜਾਰੀ ਕੀਤਾ। ਰੇਲਵੇ ਨੇ ਪਟੜੀ ਦੀ ਸਪਲਾਈ ਲਈ ਸਟੀਲ ਅਥਾਰਟੀ ਨਾਲ 2017-18 ਅਤੇ 2018-19 ਲਈ ਇਕ ਸਮਝੌਤਾ ਕੀਤਾ ਸੀ। ਹਾਲਾਂਕਿ ਟੈਂਡਰ ਜਾਰੀ ਹੋਣ ਦੇ ਬਾਅਦ ਸਟੀਲ ਅਥਾਰਟੀ ਨੇ ਰੇਲਵੇ ਨੂੰ ਦੱਸਿਆ ਕਿ ਉਹ ਇਸ ਸਾਲ ਪਟੜੀ ਦੀ ਸਪਲਾਈ 9,50,000 ਟਨ ਤੋਂ ਵਧਾ ਕੇ ਅਗਲੇ ਵਿੱਤੀ ਸਾਲ 15,000,00 ਟਨ ਕਰੇਗੀ। ਇਸ ਦੇ ਬਾਅਦ ਬੋਲੀ ਤੋਂ ਪਹਿਲਾਂ ਹੋਈ ਬੈਠਕ 'ਚ ਮਾਤਰਾ ਘਟਾ ਕੇ 4,87,000 ਟਨ ਕਰ ਦਿੱਤੀ। ਸੂਤਰਾਂ ਮੁਤਾਬਕ ਇਸ ਦਾ ਮੁੱਲ ਤਕਰੀਬਨ 2,000 ਕਰੋੜ ਰੁਪਏ ਹੋ ਸਕਦਾ ਹੈ। 
ਰੇਲ ਮੰਤਰੀ ਪੀਯੂਸ਼ ਗੋਇਲ ਅਗਲੇ ਵਿੱਤੀ ਸਾਲ 10,153 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀਆਂ ਰੇਲ ਪਟੜੀਆਂ ਦੀ ਜਗ੍ਹਾ ਵਾਧੂ 4,000 ਕਿਲੋਮੀਟਰ ਲੰਬੀ ਨਵੀਂ ਰੇਲ ਪਟੜੀ ਵਿਛਾਉਣਾ ਚਾਹੁੰਦੇ ਹਨ। ਇਹ ਟੈਂਡਰ ਇਸੀ ਰਣਨੀਤੀ ਦਾ ਹਿੱਸਾ ਹੈ। ਜੇਕਰ ਜੇ. ਐੱਸ. ਪੀ. ਐੱਲ. ਨੂੰ ਠੇਕਾ ਮਿਲ ਗਿਆ ਤਾਂ ਕੰਪਨੀ ਲਈ ਇਹ ਪਹਿਲਾ ਮੌਕਾ ਹੇਗਾ ਜਦੋਂ ਉਹ ਰੇਲਵੇ ਉਪਕਰਣ ਕਾਰੋਬਾਰ 'ਚਕਦਮ ਰੱਖਏਗੀ। ਸੂਤਰਾਂ ਅਨੁਸਾਰ. ਜੇ. ਐੱਸ. ਪੀ. ੱਲ. ਇਸ ਵਿੱਤੀ ਸਾਲ ਸਿਰਫ 2 ਲੱਖ ਟਨ ਪਟੜੀ ਦੀ ਸਪਲਾਈ ਕਰ ਸਕੇਗੀ। ਰੇਲਵੇ ਦੇ ਅਧਿਕਾਰੀਆਂ ਮੁਤਾਬਕ, ਹਾਲ ਹੀ 'ਚ ਹੋਏ ਰੇਲ ਹਾਦਸਿਆਂ ਕਾਰਨ ਤੇਜ਼ੀ ਨਾਲ ਆਧੁਨਿਕੀਕਰਨ ਲਈ ਬੋਲੀਆਂ ਸੱਦਣਾ ਜ਼ਰੂਰੀ ਹੋ ਗਿਆ ਸੀ। ਰੇਲਵੇ ਨੇ ਅਗਲੇ ਪੰਜ ਸਾਲਾਂ ਲਈ 8.56 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਇਨ੍ਹਾਂ 'ਚ 1.27 ਲੱਖ ਕਰੋੜ ਰੁਪਏ ਰਕਮ ਰੇਲਵੇ ਸੁਰੱਖਿਆ ਦੇ ਮਦ 'ਚ ਖਰਚ ਹੋਣਗੇ।


Related News