ਇਨ੍ਹਾਂ ਕਾਰਨਾਂ ਕਰਕੇ ਤੁਰੰਤ ਜ਼ਰੂਰੀ ਹੈ Auto scrappage policy ਬਣਾਉਣਾ

11/13/2019 5:59:21 PM

ਨਵੀਂ ਦਿੱਲੀ — ਸਰਕਾਰ ਨੇ ਕਿਹਾ ਹੈ ਕਿ ਨਵੀਂ ਆਟੋ ਸਕ੍ਰੈਪੇਜ ਨੀਤੀ ਦਾ ਐਲਾਨ 15 ਨਵੰਬਰ ਤੱਕ ਕਰ ਦਿੱਤਾ ਜਾਵੇਗਾ। ਇਨ੍ਹਾਂ ਨਿਯਮਾਂ ਦਾ ਸਿੱਧਾ ਅਸਰ ਵਾਹਨ ,ਵਾਹਨ ਮਾਲਕਾਂ ਦੇ ਨਾਲ-ਨਾਲ ਆਟੋ ਉਦਯੋਗ 'ਤੇ ਵੀ ਪਵੇਗਾ। ਆਓ ਜਾਣਦੇ ਹਾਂ ਇਸ ਪਾਲਸੀ ਕਿਉਂ ਜ਼ਰੂਰੀ ਹੈ ਅਤੇ ਇਸ ਨੂੰ ਕਿਉਂ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਵਾਹਨਾਂ ਦੀ ਕਿੰਨੀ ਹੋਣੀ ਚਾਹੀਦੀ ਹੈ ਉਮਰ

1. ਪਹਿਲਾਂ ਤਾਂ ਵਾਹਨਾਂ ਦੀ ਇਕ ਕੱਟ-ਆਫ ਉਮਰ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਖੁਰਦ-ਬੁਰਦ ਯਾਨੀ ਕਿ ਸਕ੍ਰੈਪ ਕਰ ਦੇਣਾ ਚਾਹੀਦਾ ਹੈ। ਕਿਲੋਮੀਟਰ ਅਧਾਰਤ ਮਾਪਦੰਡ ਭਾਰਤ 'ਚ ਕੰਮ ਨਹੀਂ ਕਰੇਗਾ ਕਿਉਂਕਿ ਓਡੋਮੀਟਰਾਂ 'ਚ ਹੇਰਾਫੇਰੀ ਕੀਤੀ ਜਾ ਸਕਦੀ ਹੈ।

2. ਦੂਜਾ ਵੱਖ ਵੱਖ ਕਿਸਮਾਂ ਦੇ ਵਾਹਨਾਂ ਲਈ ਵੱਖਰੀ ਉਮਰ ਹੱਦ ਹੋਣੀ ਚਾਹੀਦੀ ਹੈ। ਉਦਾਹਰਣ ਦੇ ਤੌਰ 'ਤੇ ਵਪਾਰਕ ਵਾਹਨਾਂ ਦੀ ਉਮਰ ਹੱਦ ਨਿੱਜੀ ਵਾਹਨਾਂ ਦੇ ਮੁਕਾਬਲੇ ਘੱਟ ਹੋਣੀ ਚਾਹੀਦੀ ਹੈ।

ਸਰਕਾਰ ਨੂੰ ਇਸ ਤਰੀਕੇ ਨਾਲ ਸਕ੍ਰੈਪਿੰਗ ਉਤਸ਼ਾਹਿਤ ਕਰਨੀ ਚਾਹੀਦੀ ਹੈ। 

1) ਨਵੇਂ ਵਾਹਨਾਂ 'ਤੇ ਵਧ ਤੋਂ ਵਧ ਟੈਕਸ 'ਚ ਛੋਟ ਮਿਲਣੀ ਚਾਹੀਦੀ ਹੈ
2) ਵਾਹਨ ਖਰੀਦਣ ਵਾਲੇ ਖਰੀਦਦਾਰਾਂ ਨੂੰ ਵਾਹਨ ਸਕ੍ਰੈਪ ਕਰਨ 'ਤੇ ਛੋਟ ਦੇਣ ਦੀ ਖਾਸ ਤੌਰ 'ਤੇ ਵਿਵਸਥਾ ਕਰਨੀ ਚਾਹੀਦੀ ਹੈ। 
3) ਸਰਕਾਰ ਅਤੇ ਬੈਂਕ / ਐਨ.ਬੀ.ਐਫ.ਸੀ. ਵਲੋਂ ਅਸਾਨੀ ਨਾਲ ਫਾਇਨਾਂਸ ਉਪਲੱਬਧ ਹੋਣਾ ਚਾਹੀਦਾ ਹੈ।

ਪਾਲਿਸੀ ਦੀ ਤੁਰੰਤ ਕਿਉਂ ਹੈ ਜ਼ਰੂਰਤ?

1. ਸੁਸਤ ਆਟੋ ਸੈਕਟਰ ਵਿਚ ਮੰਗ ਪੈਦਾ ਕਰਨ ਨਾਲ ਹੇਠਾਂ ਜਾ ਰਹੀ ਜੀਡੀਪੀ ਵਿਕਾਸ ਦਰ ਨੂੰ ਸੁਧਾਰਿਆ ਜਾ ਸਕਦਾ ਹੈ।

2. ਅਧਿਐਨ ਅਨੁਸਾਰ ਵਾਹਨ ਦੀ ਸਕ੍ਰੈਪਿੰਗ ਨਾਲ ਸਲਾਨਾ 11,500 ਕਰੋੜ ਰੁਪਏ ਦਾ ਸਟੀਲ ਸਕ੍ਰੈਪ ਤਿਆਰ ਹੋ ਸਕੇਗਾ। ਇਸ ਨਾਲ ਦਰਾਮਦ ਘਟੇਗੀ।

3. ਅਧਿਐਨ ਅਨੁਸਾਰ ਸਕ੍ਰੈਪੇਜ ਨਾਲ 28 ਮਿਲੀਅਨ ਪ੍ਰਦੂਸ਼ਿਤ ਵਾਹਨ (ਮੁੱਖ ਤੌਰ ਤੇ ਦੋ ਪਹੀਆ ਵਾਹਨ) ਸੜਕਾਂ ਤੋਂ ਉਤਾਰ ਸਕਦੇ ਹਨ। ਇਹ ਪ੍ਰਦੂਸ਼ਣ ਨੂੰ ਵੱਡੇ ਪੱਧਰ 'ਤੇ ਰੋਕਣ ਵਿਚ ਸਹਾਇਤਾ ਕਰੇਗਾ।

4. ਟਰੱਕਾਂ ਅਤੇ ਬੱਸਾਂ ਲਈ ਇਸ ਯੋਜਨਾ ਨੂੰ ਲਾਗੂ ਕਰਨ ਨਾਲ ਸੀ.ਓ. ਦੀ ਨਿਕਾਸੀ 17%, ਐਚ.ਸੀ. + ਐਨ.ਓ.ਐਕਸ ਨਿਕਾਸ 18% ਅਤੇ ਪੀ.ਐਮ. ਨਿਕਾਸੀ ਨੂੰ 24% ਤੱਕ ਘਟਾਉਣ 'ਚ ਸਹਾਇਤਾ ਮਿਲੇਗੀ।

ਇਹ ਕਿੰਨੀ ਜਲਦੀ ਲਾਗੂ ਹੋ ਸਕਦਾ ਹੈ?

ਦੋ ਸੰਗਠਿਤ ਸੈਕਟਰ ਪਲੇਅਰਸ ਨੇ ਪਹਿਲਾਂ ਹੀ ਆਪਣੇ ਉੱਦਮ ਦਾ ਐਲਾਨ ਕਰ ਦਿੱਤਾ ਹੈ - CERO by MahindraNSE -0.69 % & Mahindra, and a JV between Maruti SuzukiNSE 0.24 % and Toyota Tsusho. 

ਕੁਝ ਰੁਕਾਵਟਾਂ

1) ਸਕ੍ਰੈਪੀਆਰਡਜ਼ ਸਥਾਪਤ ਕਰਨ 'ਚ ਇਕ ਸਾਲ ਤੋਂ ਵੀ ਵੱਧ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ(ਵੱਡੇ ਕਾਰਪੋਰੇਟ ਲਈ ਵੀ)
2) ਰੀਪਲੇਸਮੈਂਟ ਆਟੋ ਦੀ ਮੰਗ ਵਿੱਤੀ ਸਾਲ 2021 'ਚ ਘੱਟ ਰਹਿਣ ਦੀ ਸੰਭਾਵਨਾ ਹੈ
3) ਟਰਾਂਸਪੋਰਟਰ (ਟਰੱਕ) ਅਤੇ ਸੂਬਾ ਸਰਕਾਰਾਂ (ਬੱਸਾਂ) ਦੇ ਨਵੇਂ ਵਾਹਨ ਖਰੀਦਣ 'ਚ ਉਤਸ਼ਾਹ ਨਹੀਂ ਦਿਖਾਉਣਗੇ ਜੇਕਰ ਉਨ੍ਹਾਂ ਨੂੰ ਅਸਾਨ ਫਾਇਨਾਂਸ ਉਪਲੱਬਧ ਨਹੀਂ ਹੋਇਆ।


Harinder Kaur

Content Editor

Related News