ਹੁਣ ਟਰੇਨ ''ਚ ਜ਼ਰੂਰੀ ਨਹੀਂ ਹੋਵੇਗਾ ਖਾਣਾ ਲੈਣਾ, ਇਨ੍ਹਾਂ ਟਰੇਨਾਂ ''ਚ ਸ਼ੁਰੂ ਹੋਈ ਸੁਵਿਧਾ

Thursday, Jul 27, 2017 - 10:02 AM (IST)

ਨਵੀਂ ਦਿੱਲੀ—ਰੇਲਵੇ ਨੇ ਬੁੱਧਵਾਰ ਨੂੰ ਟਰੇਨਾਂ 'ਚ ਵੈਕਲਿਪਕ ਕੈਟਰਿੰਗ ਵਿਵਸਥਾ ਲਾਗੂ ਕਰ ਦਿੱਤੀ ਹੈ। ਇਸਦੀ ਸ਼ੁਰੂਆਤ 7 ਰਾਜਧਾਨੀ, 6 ਸ਼ਤਾਬਦੀ ਅਤੇ 5 ਦੂਰਤੀ ਟਰੇਨਾਂ ਤੋਂ ਕੀਤੀ ਗਈ ਹੈ। ਇਨ੍ਹਾਂ ਦੇ ਯਾਤਰੀਆਂ ਨੂੰ ਬੁਕਿੰਗ  ਦੇ ਸਮੇਂ ਦੱਸਿਆ ਹੋਵੇਗਾ ਕਿ ਉਨ੍ਹਾਂ ਨੂੰ ਖਾਣਾ ਚਾਹੀਦਾ ਜਾਂ ਨਹੀਂ। ਜੇਕਰ ਉਹ ਨਹੀਂ ਵਿਕਲਪ ਅਪਣਾਉਦੇ ਤਾਂ ਉਨ੍ਵਾਂ ਨੂੰ ਕਿਰਾਏ 'ਚ ਕੈਟਰਿੰਗ ਦਾ ਸ਼ੁਲਕ ਨਹੀਂ ਜੋੜਿਆ ਜਾਵੇਗਾ।
ਰੇਲਵੇ ਨੇ ਖਾਨਪਾਨ ਸੇਵਾਵਾਂ 'ਚ ਸੁਧਾਰ ਦੇ ਲਈ ਤਿੰਨ ਹਫਤੇ ਦਾ ਨਿਰੀਸ਼ਣ ਅਭਿਆਨ ਛੇੜਿਆ ਹੈ। ਇਸਦੇ ਤਹਿਤ 88 ਟਰੇਨਾਂ ਅਤੇ 100 ਫਾਸਟ ਫੂਡ ਜਵਾਇੰਟਸ 'ਚ ਖਾਨਪਾਨ ਸੇਵਾਵਾਂ ਦਾ ਥਰਡ ਪਾਰਟੀ ਆਡਿਟ ਕਰਵਾਇਆ ਜਾਵੇਗਾ। ਫੂਡ ਸਰਟ ਅਤੇ ਬੈਕਿਸਲ ਨਾਮਕ ਨਿਜੀ ਕੰਪਨੀਆਂ ਨੂੰ ਇਹ ਜਿੰਮੇਦਾਰੀ ਸੌਂਪੀ ਗਈ ਹੈ।
ਰੇਲਵੇ ਬੋਰਡ ਦੇ ਮੈਂਬਰ ਮੋਹਮਦ ਜਮਸ਼ੇਰ ਨੇ ਦੱਸਿਆ ਕਿ ਖਾਣੇ ਨੂੰ ਲੈ ਕੇ ਕੈਗ ਦੀ ਰਿਪੋਰਟ ਅਤੇ ਯਾਤਰੀਆਂ ਦੀ ਸ਼ਿਕਾਇਤਾਂ ਦੇ ਮੱਦੇਨਜ਼ਰ ਦੋਸ਼ੀ ਠੇਕੇਦਾਰ ਦੇ ਖਿਲਾਫ ਦੰਡਾਤਮਕ ਕਾਰਵਾਈ ਨੂੰ ਸਖਤ ਕਰ ਦਿੱਤਾ ਗਿਆ ਹੈ। ਜਿੱਥੇ ਪਿਛਲੇ ਤਿੰਨ ਸਾਲਾਂ 'ਚ ਹਰ ਸਾਲ ਔਸਤਨ ਤਿੰਨ ਠੇਕੇ ਰੱਦ ਕਿੱਤੇ ਗਏ ਸਨ।
ਉੱਥੇ ਚਾਲੂ ਸਾਲ 'ਚ ਜਨਵਰੀ ਤੋਂ ਜੂਨ ਤੱਕ ਛੈ ਮਹੀਨੇ 'ਚ ਹੀ 12 ਠੇਕੇ ਰੱਦ ਕੀਤੇ ਜਾ  ਚੁੱਕੇ ਹਨ। ਇਨ੍ਹਾਂ ਠੇਕਾਂ ਦੀ ਅਵਧੀ 2019 ਤੱਕ ਸੀ। ਰੇਲਵੇ ਦੇ ਖਾਣੇ 'ਚ ਛਿਪਕਲੀ ਮਿਲਣ ਦੇ ਬਾਅਦ ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕੈਟਰਰ ਦਾ ਠੇਕਾ ਰੱਦ ਕਰ ਦਿੱਤਾ।
ਯਾਤਰੀ ਮੇਘਨਾ ਸਿੰਘ ਨੇ ਮੰਗਲਵਾਰ ਨੂੰ ਸਿਲਸਿਲੇਵਾਰ ਟਵੀਟ ਕਰ ਕੇ ਕਿਹਾ ਕਿ ਉਸਗੇ ਸਹਿਯਾਤਰੀ ਨੇ ਬਿਰਿਆਨੀ ਆਡਰ ਕੀਤੀ ਅਤੇ ਛਿਪਕਲੀ ਤੇ ਗੌਰ ਕੀਤੇ ਬਿਨ੍ਹਾ ਖਾ ਲਈ।
ਸਿੰਨਹਾ ਨੇ ਬਿਰਿਆਨੀ ਦੇ ਪੈਕੇਟ ਦੀ ਤਸਵੀਰ ਵੀ ਲਈ ਸੀ ਅਤੇ ਭਾਰਤੀ ਰੇਲਵੇ ਨੂੰ ਟੈਗ ਕਰਦੇ ਹੋਏ ਟ੍ਹਿਵਟਰ 'ਤੇ ਪੋਸਟ ਕਰ ਦਿੱਤੀ ਸੀ । ਰੇਲਵੇ ਮੰਤਰਾਲੇ ਦੇ ਪ੍ਰੰਬਧਕਾ ਨੇ ਦੱਸਿਆ ਕਿ ਭੋਜਨ ਦੀ ਖਰਾਬ ਗੁਣਵੱਤਾ ਅਤੇ ਜ਼ਿਆਦਾ ਰੁਪਏ ਲਏ ਜਾਣ ਦੇ ਕਾਰਣ ਹਾਵੜਾ-ਨਵੀਂ ਦਿੱਲੀ ਪੂਰਵ ਐਕਸਪ੍ਰੈੱਸ ਦੇ ਲਈ ਕੈਟਰਿੰਗ ਠੇਕੇਦਾਰ ਆਰ ਕੇ ਅਸੋਸਿਏਟਸ ਦਾ ਠੇਕਾ ਰੱਦ ਕਰ ਦਿੱਤਾ।


Related News