ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ
Friday, Feb 12, 2021 - 06:31 PM (IST)
ਨਵੀਂ ਦਿੱਲੀ - ਇਨ੍ਹੀਂ ਦਿਨੀਂ ਕੂ ਐਪ ਦੀ ਬਹੁਤ ਚਰਚਾ ਹੋ ਰਹੀ ਹੈ ਕਿਉਂਕਿ ਕੂ ਐਪ ਨੂੰ ਟਵਿੱਟਰ ਦਾ ਦੇਸੀ ਰੂਪ ਕਿਹਾ ਜਾ ਰਿਹਾ ਹੈ। ਇਸ ਐਪ ਨੂੰ ਸਵੈ-ਨਿਰਭਰ ਭਾਰਤ ਮੁਹਿੰਮ ਦੇ ਤਹਿਤ ਟਵਿੱਟਰ ਦੀ ਟੱਕਰ ਵਿਚ ਕੇਂਦਰੀ ਮੰਤਰੀਆਂ ਦੁਆਰਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰ ਹੁਣ ਚੀਨੀ ਫੰਡਿੰਗ ਦਾ ਸੰਪਰਕ ਸਾਹਮਣੇ ਆ ਗਿਆ ਹੈ ਅਤੇ ਇਸ ਦੇ ਨਾਲ ਯੂਜ਼ਰ ਡਾਟਾ ਲੀਕ ਹੋਣ ਦੀ ਵੀ ਗੱਲ ਵੀ ਸਾਹਮਣੇ ਆ ਰਹੀ ਹੈ। ਇਕ ਫ੍ਰਾਂਸ ਦੇ ਸੁਰੱਖਿਆ ਖੋਜਕਰਤਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੂ ਐਪ ਸੁਰੱਖਿਅਤ ਨਹੀਂ ਹੈ।
ਇਹ ਵੀ ਪੜ੍ਹੋ: ਇਸ ਸਾਲ ਗਰਮੀ ਕੱਢੇਗੀ ਵੱਟ, ਇਸ ਕਾਰਨ ਵਧ ਸਕਦੀਆਂ ਹਨ Fridge-AC ਦੀਆਂ ਕੀਮਤਾਂ
ਡਾਟਾ ਲੀਕ
ਫ੍ਰੈਂਚ ਸਾਈਬਰ ਸੁਰੱਖਿਆ ਖੋਜਕਰਤਾ ਤੋਂ ਮਿਲੀ ਜਾਣਕਾਰੀ ਅਨੁਸਾਰ, ਉਪਭੋਗਤਾਵਾਂ ਦਾ ਨਿੱਜੀ ਡੇਟਾ ਕੂ ਐਪ ਤੋਂ ਲੀਕ ਕੀਤਾ ਜਾ ਰਿਹਾ ਹੈ। ਨਿੱਜੀ ਡੇਟਾ ਵਿੱਚ ਉਪਭੋਗਤਾ ਦੀ ਈ-ਮੇਲ ਆਈ.ਡੀ., ਫੋਨ ਨੰਬਰ ਅਤੇ ਜਨਮ ਮਿਤੀ ਸ਼ਾਮਲ ਹੁੰਦੀ ਹੈ। ਦਰਅਸਲ ਰਾਬਰਟ ਬੈਪਟਿਸਟ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਟਵੀਟ ਕਰਕੇ ਕੂ ਐਪ ਦਾ ਚੀਨੀ ਕੁਨੈਕਸ਼ਨ ਜ਼ਾਹਰ ਕੀਤਾ ਹੈ। ਰਾਬਰਟ ਬੈਪਟਿਸਟ ਦੇ ਟਵਿੱਟਰ ਅਕਾਉਂਟ ਤੋਂ ਇੱਕ ਟਵੀਟ ਵਿਚ ਇਲੀਅਟ ਐਂਡਰਸਨ ਨੇ ਕਿਹਾ ਕਿ ਇਹ ਸੁਰੱਖਿਅਤ ਨਹੀਂ ਹੈ। ਟਵਿੱਟਰ 'ਤੇ ਇਕ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਫ੍ਰੈਂਚ ਸੁਰੱਖਿਆ ਖੋਜਕਰਤਾ ਦਾ ਨਾਮ Robert Baptiste ਹੈ ਅਤੇ ਆਪਣੇ ਟਵਿੱਟਰ ਅਕਾਉਂਟ ਦੇ ਕਾਰਨ ਉਹ ਐਲੀਅਟ ਐਂਡਰਸਨ(Elliott Anderson) ਦੇ ਨਾਮ ਨਾਲ ਮਸ਼ਹੂਰ ਹੈ।
ਇਹ ਵੀ ਪੜ੍ਹੋ: Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
ਸ਼ੂਨਵੇਈ ਕੈਪੀਟਲ ਦਾ ਕੂ ਐਪ ਵਿਚ ਨਿਵੇਸ਼
ਕੂ ਐਪ ਦੇ ਸੰਸਥਾਪਕ ਅਤੇ ਸੀ.ਈ.ਓ. ਅਨਮਾਏ ਰਾਧਾਕ੍ਰਿਸ਼ਨ ਹਨ। ਰਾਧਾਕ੍ਰਿਸ਼ਨ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਸ਼ੂਨਵੀ ਦਾ ਕੰਪਨੀ ਕੁਝ ਨਿਵੇਸ਼ ਹੈ। ਸ਼ੀਓਮੀ ਨਾਲ ਜੁੜਿਆ, ਸ਼ਨਵੇਈ ਇਕ ਪੂੰਜੀ ਫੰਡ ਉੱਦਮ ਹੈ ਜੋ ਸਟਾਰਟਅਪਾਂ ਵਿੱਚ ਨਿਵੇਸ਼ ਕਰਦਾ ਹੈ। ਹਾਲਾਂਕਿ ਕੰਪਨੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੈ-ਨਿਰਭਰ ਐਪ ਕਹਿ ਰਹੀ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਸ਼ਨਵੇਈ ਜਲਦੀ ਹੀ ਕੰਪਨੀ ਤੋਂ ਬਾਹਰ ਆ ਜਾਵੇਗਾ ਅਤੇ ਆਪਣੀ ਹਿੱਸੇਦਾਰੀ ਵੇਚ ਦੇਵੇਗੀ।
ਇਹ ਵੀ ਪੜ੍ਹੋ: ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ
ਸਰਕਾਰੀ ਵਿਭਾਗ ਬਣ ਰਹੇ ਐਪ ਦਾ ਹਿੱਸਾ
ਇਹ ਐਪ ਇਸ ਹਫਤੇ ਦੀ ਸ਼ੁਰੂਆਤ ਤੋਂ ਹੀ ਸੁਰਖੀਆਂ ਵਿਚ ਰਿਹਾ ਹੈ। ਕੇਂਦਰੀ ਮੰਤਰੀ ਪਿਯੂਸ਼ ਗੋਇਲ, ਰਵੀ ਸ਼ੰਕਰ ਪ੍ਰਸਾਦ ਸਮੇਤ ਕਈ ਹੋਰ ਲੋਕ ਐਪ 'ਤੇ ਆਏ ਗਏ ਹਨ। ਇਥੋਂ ਤਕ ਕਿ ਕਈ ਸਰਕਾਰੀ ਵਿਭਾਗਾਂ ਦੇ ਖਾਤੇ ਵੀ ਪਲੇਟਫਾਰਮ 'ਤੇ ਮੌਜੂਦ ਹਨ। ਇਸ ਐਪ ਵਿਚ ਚੀਨੀ ਨਿਵੇਸ਼ ਵੀ ਹੈ, ਜਿਸ ਦੀ ਜਾਣਕਾਰੀ ਕੰਪਨੀ ਦੇ ਸੰਸਥਾਪਕ ਰਾਧਾਕ੍ਰਿਸ਼ਨ ਦੁਆਰਾ ਇਕ ਇੰਟਰਵਿਊ ਜ਼ਰੀਏ ਦਿੱਤੀ ਗਈ ਸੀ।
ਡਾਉਨਲੋਡਸ ਵਧੇ
ਰਿਪੋਰਟਾਂ ਦੇ ਅਨੁਸਾਰ ਪਿਛਲੇ 7 ਦਿਨਾਂ ਵਿਚ ਐਪ ਡਾਊਨਲੋਡ ਦੀ ਗਿਣਤੀ 10 ਗੁਣਾ ਵਧੀ ਹੈ। ਕੂ ਐਪ ਹੁਣ ਤੱਕ ਸਾਰੇ ਪਲੇਟਫਾਰਮਾਂ 'ਤੇ 30 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਗੂਗਲ ਪਲੇ ਸਟੋਰ 'ਤੇ ਡਾਊਨਲੋਡ ਦੀ ਗਿਣਤੀ 1 ਮਿਲੀਅਨ ਤੋਂ ਵੱਧ ਜਾਪਦੀ ਹੈ।
ਕੂ ਐਪ ਦੇ ਸੀ.ਈ.ਓ. ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਪ 'ਤੇ 2019 ਤੋਂ ਕੰਮ ਚੱਲ ਰਿਹਾ ਸੀ, ਜਿਸ ਨੂੰ ਮਾਰਚ 2020 ਵਿਚ ਲਾਂਚ ਕੀਤਾ ਗਿਆ। ਦੂਜੇ ਪਾਸੇ ਉਸੇ ਸਮੇਂ ਕੋਵਿਡ ਦਾ ਪ੍ਰਕੋਪ ਸ਼ੁਰੂ ਹੋ ਗਿਆ। ਹੁਣ ਇਹ ਐਪ ਕੁਝ ਵੱਡੇ ਨੇਤਾਵਾਂ ਨੂੰ ਆਕਰਸ਼ਤ ਕਰ ਰਹੀ ਹੈ। ਗੋਇਲ ਅਤੇ ਚੌਹਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਫਾਲੋਅਰਸ ਉਨ੍ਹਾਂ ਨਾਲ ਕੂ 'ਤੇ ਜੁਆਇਨ ਕਰ ਸਕਦੇ ਹਨ।
ਇਹ ਵੀ ਪੜ੍ਹੋ: KOO App 'ਚ ਲੱਗਾ ਹੈ ਚੀਨ ਦਾ ਪੈਸਾ, ਕੰਪਨੀ ਨੇ ਦਿੱਤੀ ਨਿਵੇਸ਼ਕਾਂ ਨੂੰ ਲੈ ਇਹ ਸਫ਼ਾਈ
ਜਾਣੋ Koo ਪਲੇਟਫਾਰਮ ਬਾਰੇ
ਟਵਿੱਟਰ ਦੀ ਤਰ੍ਹਾਂ, ਇਹ ਵੀ ਇਕ ਮਾਈਕਰੋ ਬਲੌਗਿੰਗ ਸਾਈਟ ਹੈ, ਜੋ ਕਿ ਗੂਗਲ ਪਲੇ ਸਟੋਰ ਸਮੇਤ ਆਈ.ਓ.ਐਸ. 'ਤੇ ਵੀ ਹੈ। ਇੱਥੇ ਤੁਸੀਂ ਆਪਣੀ ਰਾਇ ਪੋਸਟ ਕਰ ਸਕਦੇ ਹੋ ਅਤੇ ਦੂਜੇ ਉਪਭੋਗਤਾਵਾਂ ਨੂੰ ਫਾਅਲੋ ਕਰ ਸਕਦੇ ਹੋ। ਕੁਅ ਵਿਖੇ ਪੋਸਟ ਦੀ ਅੱਖਰ ਲਿਖਣ ਦੀ ਹੱਦ 400 ਹੈ। ਇਸ ਨੂੰ ਮੋਬਾਈਲ ਨੰਬਰ ਦੁਆਰਾ ਸਾਈਨ ਅਪ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਫੇਸਬੁੱਕ, ਟਵਿੱਟਰ, ਯੂਟਿਊਬ ਆਦਿ ਦੀਆਂ ਫੀਡਸ ਨੂੰ ਲਿੰਕ ਕਰ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।