ਵਿੱਤ ਕਮਿਸ਼ਨ ਨੇ ਸਾਲ 2020-21 ਲਈ ਰਿਪੋਰਟ ਸੀਤਾਰਮਨ ਨੂੰ ਸੌਂਪੀ

Saturday, Dec 07, 2019 - 01:36 AM (IST)

ਵਿੱਤ ਕਮਿਸ਼ਨ ਨੇ ਸਾਲ 2020-21 ਲਈ ਰਿਪੋਰਟ ਸੀਤਾਰਮਨ ਨੂੰ ਸੌਂਪੀ

ਨਵੀਂ ਦਿੱਲੀ (ਯੂ. ਐੱਨ. ਆਈ.)-15ਵੇਂ ਵਿੱਤ ਕਮਿਸ਼ਨ ਨੇ ਸਾਲ 2020-21 ਲਈ ਆਪਣੀ ਰਿਪੋਰਟ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸੌਂਪੀ। ਕਮਿਸ਼ਨ ਦੇ ਪ੍ਰਧਾਨ ਐੱਨ. ਕੇ. ਸਿੰਘ ਅਤੇ ਉਸ ਦੇ ਮੈਂਬਰਾਂ ਨੇ ਇੱਥੇ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਜ਼ਰੂਰੀ ਕਾਰਵਾਈ ਲਈ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪੀ। ਇਸ ਵਿੱਤ ਕਮਿਸ਼ਨ ਦਾ ਗਠਨ ਰਾਸ਼ਟਰਪਤੀ ਨੇ ਸੰਵਿਧਾਨ ਦੇ ਆਰਟੀਕਲ 280 ਦੇ ਤਹਿਤ 27 ਨਵੰਬਰ, 2017 ਨੂੰ ਕੀਤਾ ਸੀ, ਤਾਂ ਕਿ ਉਹ 1 ਅਪ੍ਰੈਲ 2020 ਤੋਂ 31 ਮਾਰਚ 2025 ਤੱਕ ਦੀ 5 ਸਾਲ ਦੀ ਮਿਆਦ ਲਈ ਸੁਝਾਅ ਦੇ ਸਕੇ।


author

Karan Kumar

Content Editor

Related News