ਆਖ਼ਿਰ ਕਿਉਂ ਢਾਹਿਆ ਜਾ ਰਿਹੈ ਟਵਿਨ ਟਾਵਰ, ਜਾਣੋ ਮਾਮਲਾ ਕਿੰਝ ਪਹੁੰਚਿਆ ਸੀ ਕੋਰਟ
Saturday, Aug 27, 2022 - 02:55 PM (IST)
ਬਿਜਨੈੱਸ ਡੈਸਕ (ਕਮਲ) -ਨੋਇਡਾ ਦੇ ਸੈਕਟਰ-93ਏ ਸਥਿਤ ਸੁਪਰਟੈੱਕ ਟਵਿਨ ਟਾਵਰ ਨੂੰ ਢਾਹੁਣ ਦਾ ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ। 28 ਅਗਸਤ ਦੀ ਦੁਪਹਿਰ 2:30 'ਤੇ ਇਨ੍ਹਾਂ ਨੂੰ ਢਾਹਿਆ ਜਾਵੇਗਾ। ਦੋਵਾਂ ਟਾਵਰਾਂ ਨੂੰ ਸੁੱਟਣ ਲਈ 37 ਕਿਲੋ ਬਾਰੂਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਵਿਚਾਲੇ ਕਈ ਲੋਕਾਂ ਦੇ ਮਨ 'ਚ ਇਹ ਸਵਾਲ ਵੀ ਉੱਠੇਗਾ ਕਿ ਆਖਿਰਕਾਰ 40 ਮੰਜ਼ਿਲਾਂ ਇਮਾਰਤ ਨੂੰ ਕਿਉਂ ਢਾਹਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਇਕ ਸਾਲ ਪਹਿਲਾਂ 31 ਅਗਸਤ 2021 ਸੈਕਟਰ-93ਏ 'ਚ ਬਣੇ ਸੁਪਰਟੈਕ ਟਾਵਰਾਂ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਸੀ। ਕੋਰਟ ਨੇ ਇਹ ਮੰਨ ਲਿਆ ਸੀ ਕਿ ਟਾਵਰ ਦੇ ਨਿਰਮਾਣ 'ਚ ਅਣਦੇਖੀ ਹੋਈ ਹੈ। ਨੋਇਡਾ ਅਥਾਰਿਟੀ ਦੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ 'ਤੇ ਸੁਪਰੀਮ ਕੋਰਟ ਨੇ ਤਲਖ ਟਿੱਪਣੀ ਕਰਦੇ ਇਸ ਨੂੰ 3 ਮਹੀਨਿਆਂ 'ਚ ਢਾਹੁਣ ਦੇ ਆਦੇਸ਼ ਦਿੱਤੇ ਸਨ। ਉਧਰ ਇਹ ਫ਼ੈਸਲਾ ਐਮਰਾਲਡ ਕੋਰਟ ਸੋਸਾਇਟੀ ਦੀ ਵੱਡੀ ਜਿੱਤ ਦੀ ਤਰ੍ਹਾਂ ਸੀ। ਕਿਉਂਕਿ ਰਿਅਲ ਸਟੇਟ ਦੇ ਸੈਕਟਰ 'ਚ ਬਾਇਰ ਅਤੇ ਬਿਲਡਰ ਦੇ ਵਿਚਕਾਰ ਵੱਡਾ ਸੰਗ੍ਰਾਮ ਸੀ ਜਿਸ 'ਚ ਬਾਇਰਸ ਦੀ ਜਿੱਤ ਹੋਈ।
ਜਾਣੋ ਤਿਆਰੀਆਂ ਬਾਰੇ
28 ਅਗਸਤ ਨੂੰ ਦੁਪਿਹਰ ਢਾਈ ਵਜੇ ਟਾਵਰਾਂ ਨੂੰ ਢਾਹਿਆ ਜਾਣਾ ਹੈ। ਧਮਾਕੇ ਲਗਾ ਦਿੱਤੇ ਗਏ ਹਨ।
ਸੀ.ਬੀ.ਆਰ.ਆਈ. ਦੀ ਸਟ੍ਰੇਂਥਨਿੰਗ ਦੀ ਜੋ ਰਿਪੋਰਟ ਹੈ ਉਹ ਅੱਜ ਸ਼ਾਮ ਤੱਕ ਆਵੇਗੀ। ਉਸ ਤੋਂ ਬਾਅਦ ਅਸੀਂ ਫਾਈਨਲ ਫ਼ੈਸਲਾ ਲਵਾਂਗੇ ਕਿ ਅਸੀਂ 28 ਨੂੰ ਡਿਮੋਲਿਸ਼ ਕਰਾਂਗੇ ਜਾਂ ਇਕ ਹਫ਼ਤੇ ਦਾ ਕੁਸ਼ਨ ਪੀਰੀਅਡ ਮਿਲਿਆ ਹੈ, ਉਸ ਦਾ ਇਸਤੇਮਾਲ ਹੋਵੇਗਾ। ਪਰ ਹੁਣ ਤੱਕ ਦੀਆਂ ਤਿਆਰੀਆਂ ਦੇ ਹਿਸਾਬ ਨਾਲ 28 ਅਗਸਤ ਨੂੰ ਡੈਮੋਲਿਸ਼ਨ ਲਈ ਅਸੀਂ ਤਿਆਰ ਹਾਂ।
ਏਅਰ ਪਾਲਿਊਸ਼ਨ ਲਈ ਮੀਟਰ ਲਗਾ ਦਿੱਤਾ ਗਿਆ ਹੈ। ਪਲਿਊਸ਼ਨ ਕਿੰਨਾ ਹੋਵੇਗਾ ਇਸ ਦਾ ਸਾਇੰਟਫਿਟ ਡਾਟਾ ਜੁਟਾ ਪਾਉਣਾ ਮੁਸ਼ਕਿਲ ਹੈ।
ਤੁਹਾਨੂੰ ਦੱਸ ਦੇਈਏ ਕਿ ਨੋਇਡਾ ਗ੍ਰੇਟਰ ਨੋਇਡਾ ਐਕਸਪ੍ਰੈਸ ਵੇ 2 ਵਜੇ ਤੋਂ 3 ਵਜੇ ਤੱਕ ਬੰਦ ਰਹੇਗਾ। ਦੋ ਹਸਪਤਾਲ ਰਿਜ਼ਰਵ ਦੇ ਤੌਰ 'ਤੇ ਤਿਆਰ ਰਹਿਣਗੇ। ਇਸ ਦੌਰਾਨ 80 ਹਜ਼ਾਰ ਟਨ ਮਲਬਾ ਨਿਕਲੇਗਾ ਜਿਸ 'ਚੋਂ 50 ਹਜ਼ਾਰ ਟਨ ਇਥੇ ਰਹੇਗਾ ਬਾਕੀ ਸੀ.ਐੱਨ.ਡੀ. ਵੈਸਟ ਪਲਾਂਟ 'ਚ ਭੇਜ ਦੇਵਾਂਗੇ।
ਜਾਣੋ ਕੋਰਟ ਨੇ ਕਿਉਂ ਕੀਤਾ ਸੀ ਅਵੈਧ ਘੋਸ਼ਿਤ
ਤੁਹਾਨੂੰ ਦੱਸ ਦੇਈਏ ਕਿ ਟਵਿਨ ਟਾਵਰ ਨੂੰ ਲੈ ਕੇ ਲੜ੍ਹਾਈ ਬਹੁਤ ਲੰਬੀ ਚੱਲੀ। ਟਾਵਰ ਦੇ ਨਾਲ ਬਣੀ ਸੋਸਾਇਟੀ ਦੇ ਦੂਜੇ ਟਾਵਰ ਦੇ ਲੋਕਾਂ ਨੇ ਟਵਿਨ ਟਾਵਰ ਦੇ ਖ਼ਿਲਾਫ਼ ਲੜ੍ਹਾਈ ਲੜੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨੂੰ ਅਵੈਧ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਪਹਿਲਾਂ ਇਹ ਲੜ੍ਹਾਈ ਨੋਇਡਾ ਅਥਾਰਿਟੀ ਤੋਂ ਸ਼ੁਰੂ ਹੋਈ ਫਿਰ ਹਾਈਕੋਰਟ ਪਹੁੰਚੀ ਅਤੇ ਬਾਅਦ 'ਚ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। ਆਰ.ਡਬਲਿਊ.ਏ ਨੇ ਟਾਵਰ ਨੂੰ ਅਵੈਧ ਘੋਸ਼ਿਤ ਕਰਨ ਤੱਕ ਇਸ ਲੜ੍ਹਾਈ ਨੂੰ ਲੜਿਆ। ਜਿਸ ਤੋਂ ਬਾਅਦ ਕੋਰਟ ਨੇ ਟਾਵਰਾਂ ਨੂੰ ਅਵੈਧ ਘੋਸ਼ਿਤ ਕਰ ਦਿੱਤਾ। ਹਾਲਾਂਕਿ ਅਵੈਧ ਘੋਸ਼ਿਤ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਟਵਿਨ ਟਾਵਰ ਨੂੰ ਢਾਹੁਣ ਲਈ 3 ਮਹੀਨੇ ਦਾ ਸਮਾਂ ਦਿੱਤਾ ਸੀ ਪਰ ਹੁਣ ਇਕ ਸਾਲ ਬਾਅਦ ਜਾ ਕੇ 28 ਅਗਸਤ ਨੂੰ ਅਵੈਧ ਤਰੀਕੇ ਨਾਲ ਬਣੇ ਟਵਿਨ ਟਾਵਰ ਨੂੰ ਢਾਹਿਆ ਜਾਵੇਗਾ।