FDI ਪ੍ਰਵਾਹ 15 ਫੀਸਦੀ ਵਧ ਕੇ 26 ਅਰਬ ਡਾਲਰ ਰਿਹਾ

01/01/2020 10:00:50 PM

ਨਵੀਂ ਦਿੱਲੀ (ਭਾਸ਼ਾ)-ਦੇਸ਼ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਪ੍ਰਵਾਹ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਅਪ੍ਰੈਲ-ਸਤੰਬਰ ਦੌਰਾਨ 15 ਫੀਸਦੀ ਵਧ ਕੇ 26 ਅਰਬ ਡਾਲਰ ’ਤੇ ਪਹੁੰਚ ਗਿਆ। ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਛਿਮਾਹੀ ’ਚ 22.66 ਅਰਬ ਡਾਲਰ ਦਾ ਐੱਫ. ਡੀ. ਆਈ. ਆਇਆ ਸੀ। ਵਣਜ ਅਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ ’ਚ ਸੇਵਾ ਖੇਤਰ ’ਚ 4.45 ਅਰਬ ਡਾਲਰ, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ’ਚ 4 ਅਰਬ ਡਾਲਰ, ਦੂਰਸੰਚਾਰ ਖੇਤਰ ’ਚ 4.28 ਅਰਬ ਡਾਲਰ, ਵਾਹਨ ਨੂੰ 2.13 ਅਰਬ ਡਾਲਰ ਅਤੇ ਵਪਾਰ ਖੇਤਰ ’ਚ 2.14 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਇਆ।


Karan Kumar

Content Editor

Related News