FCI ਨੇ ਈ-ਨੀਲਾਮੀ ਰਾਹੀਂ ਪੱਛਮੀ ਬੰਗਾਲ ’ਚ 4.29 ਲੱਖ ਟਨ ਕਣਕ, 14760 ਟਨ ਚੌਲ ਵੇਚੇ
Sunday, Dec 17, 2023 - 04:02 PM (IST)
ਕੋਲਕਾਤਾ (ਭਾਸ਼ਾ) – ਭਾਰਤੀ ਖੁਰਾਕ ਨਿਗਮ (ਐੱਫ. ਸੀ.ਆਈ.) ਨੇ ਈ-ਨੀਲਾਮੀ ਰਾਹੀਂ ਪੱਛਮੀ ਬੰਗਾਲ ਵਿਚ 4.29 ਲੱਖ ਟਨ ਕਣਕ ਅਤੇ 14,760 ਟਨ ਗੈਰ-ਫੋਰਟੀਫਾਈਡ ਚੌਲ ਵੇਚੇ ਹਨ। ਏਜੰਸੀ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਾਲ ਜੂਨ ਤੋਂ ਦਸੰਬਰ ਤੱਕ ਖੁੱਲ੍ਹੇ ਬਾਜ਼ਾਰ ਦੀਆਂ 25 ਈ-ਨੀਲਾਮੀਆਂ ’ਚ ਇਹ ਅਨਾਜ ਵੇਚਿਆ ਗਿਆ।
ਇਹ ਵੀ ਪੜ੍ਹੋ : PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ
ਐੱਫ. ਸੀ. ਆਈ. ਦੇ ਉੱਪ ਮੈਨੇਜਿੰਗ ਡਾਇਰੈਕਟਰ (ਪੱਛਮੀ ਬੰਗਾਲ) ਪ੍ਰਦੀਪ ਸਿੰਘ ਨੇ ਕਿਹਾ ਕਿ ਖੁੱਲ੍ਹੇ ਬਾਜ਼ਾਰ ਦੀ ਵਿਕਰੀ ਯੋਜਨਾ (ਘਰੇਲੂ) ਦਾ ਸੰਚਾਲਨ ਐੱਮ-ਜੰਕਸ਼ਨ ਦੇ ਈ-ਨੀਲਾਮੀ ਪੋਰਟਲ ਰਾਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਿਕ ਅਨਾਜ ਦੀਆਂ ਕੀਮਤਾਂ ਨੂੰ ਸਥਿਰ ਕਰਨ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ ਐੱਫ.ਸੀ. ਆਈ. ਨੇ ਖੁੱਲ੍ਹੇ ਬਾਜ਼ਾਰ ਵਿਚ 25 ਈ-ਨੀਲਾਮੀਆਂ ਰਾਹੀਂ ਪੱਛਮੀ ਬੰਗਾਲ ਵਿਚ 4.29 ਲੱਖ ਟਨ ਕਣਕ ਅਤੇ 14,760 ਟਨ ਗੈਰ-ਨੋਟੀਫਾਈਡ ਚੌਲ ਵੇਚੇ ਹਨ।
ਇਹ ਵੀ ਪੜ੍ਹੋ : ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!
ਸਿੰਘ ਨੇ ਕਿਹਾ ਕਿ ਐੱਫ. ਸੀ. ਆਈ. ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਦੇ ਮਾਧਿਅਮ ਰਾਹੀਂ ਅਨਾਜ ਦੀ ਮੁਫਤ ਸਪਲਾਈ ਜਾਰੀ ਰੱਖੇਗਾ। ਈ-ਨੀਲਾਮੀ ਰਾਹੀਂ ਵਿਕਰੀ ਵਿਚ ਕਣਕ ਦਾ ਰਾਖਵਾਂ ਮੁੱਲ 2,150 ਰੁਪਏ ਪ੍ਰਤੀ ਕੁਇੰਟਲ ਹੈ। ਉੱਥੇ ਹੀ ਗੈਰ-ਫੋਰਟੀਫਾਈਡ ਚੌਲਾਂ ਲਈ ਇਹ ਰਕਮ 2900 ਰੁਪਏ ਪ੍ਰਤੀ ਕੁਇੰਟਲ ਹੈ। ਸਿੰਘ ਨੇ ਕਿਹਾ ਕਿ ਫੋਰਟੀਫਾਈਡ ਚੌਲਾਂ ਦੀ ਸਪਲਾਈ ਸਿਰਫ ਪੀ. ਡੀ. ਐੱਸ. ਦੇ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8