FCI ਨੇ ਈ-ਨੀਲਾਮੀ ਦੇ 19ਵੇਂ ਦੌਰ ’ਚ 2.87 ਲੱਖ ਟਨ ਕਣਕ ਵੇਚੀ
Friday, Nov 03, 2023 - 06:01 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਨੇ ਈ-ਨੀਲਾਮੀ ਦੇ 19ਵੇਂ ਦੌਰ ’ਚ ਬਫਰ ਸਟਾਕ ’ਚੋਂ ਥੋਕ ਵਿਕ੍ਰੇਤਾਵਾਂ ਨੂੰ 2.87 ਲੱਖ ਟਨ ਕਣਕ ਵੇਚੀ ਹੈ। ਜਨਤਕ ਖੇਤਰ ਦਾ ਭਾਰਤੀ ਖੁਰਾਕ ਨਿਗਮ ਕਣਕ ਅਤੇ ਚੌਲ ਵਰਗੀਆਂ ਪ੍ਰਮੁੱਖ ਵਸਤਾਂ ਦੀਆਂ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਕਰਨ ਲਈ 28 ਜੂਨ ਤੋਂ ਹਫਤਾਵਾਰੀ ਈ-ਨੀਲਾਮੀ ਦੇ ਮਾਧਿਅਮ ਰਾਹੀਂ ਮੁਕਤ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਆਟਾ ਮਿੱਲ ਮਾਲਕਾਂ ਅਤੇ ਛੋਟੇ ਵਪਾਰੀਆਂ ਜਿਵੇਂ ਥੋਕ ਖਰੀਦਦਾਰਾਂ ਨੂੰ ਕੇਂਦਰੀ ਪੂਲ ’ਚੋਂ ਕਣਕ ਅਤੇ ਚੌਲ ਵੇਚ ਰਿਹਾ ਹੈ।
ਇਹ ਵੀ ਪੜ੍ਹੋ : Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report
ਇਹ ਵੀ ਪੜ੍ਹੋ : ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ
1 ਨਵੰਬਰ ਨੂੰ ਆਯੋਜਿਤ 19ਵੀਂ ਈ-ਨੀਲਾਮੀ ਵਿਚ ਵੇਚੀ ਗਈ ਕਣਕ ਦੀ ਮਾਤਰਾ ਥੋੜੀ ਵੱਧ ਰਹੀ ਕਿਉਂਕਿ ਐੱਫ. ਸੀ. ਆਈ. ਨੇ ਓ. ਐੱਮ. ਐੱਸ. ਐੱਸ. ਦੇ ਤਹਿਤ ਬੋਲੀ ਦੀ ਮਾਤਰਾ ਵਧਾ ਕੇ 200 ਰੁਪਏ ਟਨ ਕਰ ਦਿੱਤੀ। ਖੁਰਾਕ ਮੰਤਰਾਲਾ ਨੇ ਕਿਹਾ ਕਿ ਇਸ ਕਾਰਨ ਈ-ਨੀਲਾਮੀ ਵਿਚ 2,389 ਬੋਲੀਦਾਤਿਆਂ ਨੂੰ 2.87 ਲੱਖ ਟਨ ਕਣਕ ਵੇਚੀ ਗਈ ਹੈ।
ਇਹ ਵੀ ਪੜ੍ਹੋ : ਗਡਕਰੀ ਦੀ ਐਲਨ ਮਸਕ ਨੂੰ ਦੋ ਟੁੱਕ, ਭਾਰਤ 'ਚ ਟੈਸਲਾ ਕਾਰਾਂ ਵੇਚਣ ਲਈ ਰੱਖੀ ਇਹ ਸ਼ਰਤ
ਇਹ ਵੀ ਪੜ੍ਹੋ : ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8