ਮੌਜੂਦਾ ਵਾਧਾ ਦਰ ਬਣੀ ਰਹੀ ਤਾਂ ਅਰਥਵਿਵਸਥਾ ਦਾ ਕਈ ਗੁਣਾ ਹੋਵੇਗਾ ਵਿਸਤਾਰ : ਜੇਤਲੀ

11/05/2018 11:41:47 PM

ਨਵੀਂ  ਦਿੱਲੀ -ਵਿੱਤ ਮੰਤਰੀ  ਅਰੁਣ ਜੇਤਲੀ ਨੇ ਕਿਹਾ ਕਿ  ਬਾਜ਼ਾਰ ’ਚ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ  ਵਧਣ ’ਤੇ ਕਈ ਵਾਰ ਕਿਸੇ ਖੇਤਰ ’ਚ ਇਕਾਈਆਂ  ਲਈ ਮੁਸ਼ਕਲ ਵਧ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਵਾਧੇ ਦੀ ਰਾਹ ’ਤੇ ਵਧ ਰਹੀ ਕਿਸੇ  ਵੀ ਅਰਥਵਿਵਸਥਾ  ਦੇ ਸਾਹਮਣੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਅਾਂ ਰਹਿੰਦੀਆਂ ਹਨ।   ਅਰਥਵਿਵਸਥਾ  ਦੇ ਵਿਸਤਾਰ  ਦੇ ਨਾਲ-ਨਾਲ ਹਰ ਰੈਗੂਲੇਟਰੀ ਏਜੰਸੀ ਦੀ ਭੂਮਿਕਾ ਦਾ ਵੀ  ਵਿਸਥਾਰ ਹੋਵੇਗਾ।  

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਵਲੋਂ ਆਯੋਜਿਤ ਇਕ ਪ੍ਰੋਗਰਾਮ  ’ਚ ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਨਾਲ ਕਈ ਵਾਰ ਕੀਮਤਾਂ ਦੀ ਹਾਲਤ  ਅਜਿਹੀ ਹੋ ਜਾਂਦੀ ਹੈ, ਜਿਸ ਨਾਲ ਖੁਦ ਅਰਥਵਿਵਸਥਾ  ਦੇ ਕੁਝ ਖੇਤਰ ਮੁਸ਼ਕਲ ਮਹਿਸੂਸ ਕਰਦੇ ਹਨ।  ਇਸ ਦਾ ਕਾਰਨ ਇਹ ਹੈ ਕਿ ਹਰ ਕੋਈ ਉਸ ਖੇਤਰ ਦੀ ਸਭ ਤੋਂ ਆਗੂ ਇਕਾਈ ਦੀ  ਰਾਹ ’ਤੇ ਚੱਲ ਰਿਹਾ ਹੁੰਦਾ ਹੈ।’’ ਉਨ੍ਹਾਂ  ਕਿਹਾ ਕਿ ਅਜਿਹੀ ਹਾਲਤ ’ਚ ਤੁਹਾਨੂੰ  ਕੀ ਕਰਨਾ ਚਾਹੀਦਾ ਹੈ,  ਇਹ ਚੁਣੌਤੀ ਬਣ ਜਾਂਦੀ ਹੈ।  ਜਿਵੇਂ-ਜਿਵੇਂ ਅਰਥਵਿਵਸਥਾ ਦਾ ਵਿਸਤਾਰ ਹੋਵੇਗਾ ਨਵੀਅਾਂ ਚੁਣੌਤੀਆਂ ਉਭਰਨਗੀਅਾਂ। 

ਉਨ੍ਹਾਂ ਕਿਹਾ ਕਿ ਮੌਜੂਦਾ  ਵਾਧਾ ਦਰ ਬਣੀ ਰਹੀ ਤਾਂ ਭਾਰਤੀ ਅਰਥਵਿਵਸਥਾ ਦਾ ਕਈ ਗੁਣਾ ਵਿਸਤਾਰ ਹੋਵੇਗਾ।  ਉਨ੍ਹਾਂ  ਕਿਹਾ ਕਿ ਅਜਿਹੀ ਹਾਲਤ ’ਚ ਸਾਈਜ਼ ਵਧੇਗਾ,  ਉਦਯੋਗ ਖੇਤਰ ਦਾ   ਸਾਈਜ਼ ਵਧੇਗਾ,  ਸੇਵਾ  ਖੇਤਰ ਦਾ ਸਾਈਜ਼ ਵਧੇਗਾ,  ਇਸ ਹਾਲਤ ’ਚ ਆਤਮ ਸੰਜਮ ਵਰਤਦੇ ਹੋਏ ਰੈਗੂਲੇਟਰੀਅਾਂ ਦੀ  ਭੂਮਿਕਾ ਦਾ ਵੀ ਵਿਸਤਾਰ ਹੋਵੇਗਾ।’ ਉਨ੍ਹਾਂ ਕਿਹਾ ਕਿ ਬਾਜ਼ਾਰ ਆਧਾਰਿਤ ਅਰਥਵਿਵਸਥਾ ’ਚ ਬਾਜ਼ਾਰ ’ਚ ਗੈਰ-ਮਾਮੂਲੀ ਹਾਲਾਤ ਨੂੰ ਦੂਰ ਕਰਨ ਲਈ ਹੀ ਰੈਗੂਲੇਟਰੀ ਵਿਵਸਥਾ ਕੀਤੀ  ਜਾਂਦੀ ਹੈ, ਇਸ ਲਈ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। 


Related News