ਸ਼ਿਮਲਾ ''ਚ ਵੀ ਗਰਮੀ ਦਾ ਕਹਿਰ ਜਾਰੀ, ਪੱਖੇ ਖਰੀਦਣ ਲਈ ਮਜ਼ਬੂਰ ਹੋਏ ਲੋਕ, ਮੰਗ ''ਚ ਹੋਇਆ ਵਾਧਾ

Tuesday, Jun 18, 2024 - 12:39 PM (IST)

ਨੈਸ਼ਨਲ ਡੈਸਕ - ਗਰਮੀਆਂ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਸ਼ਿਮਲਾ ਜਾਣਾ ਪੰਸਦ ਕਰਦੇ ਹਨ। ਠੰਡਾ ਇਲਾਕਾ ਹੋਣ ਕਾਰਨ ਸ਼ਿਮਲਾ ਲੋਕਾਂ ਦਾ ਪਸੰਦੀਦਾ ਸਥਾਨ ਸੀ ਪਰ ਇਸ ਸਾਲ ਗਰਮੀ ਦਾ ਕਹਿਰ ਇਸ ਸਥਾਨ 'ਤੇ ਵੀ ਜਾਰੀ ਹੈ। ਗਰਮੀ ਤੋਂ ਬਚਣ ਲਈ ਸ਼ਿਮਲਾ ਵਿਚ ਰਹਿਣ ਵਾਲੇ ਲੋਕ ਟੇਬਲ ਪੱਖੇ ਖਰੀਦ ਰਹੇ ਹਨ। ਕਈ ਲੋਕ ਤਾਂ ਪੱਖੇ ਖਰੀਦਣ ਲਈ ਚੰਡੀਗੜ੍ਹ ਵੀ ਜਾ ਰਹੇ ਹਨ। ਸ਼ਿਮਲਾ ਵਿਚ ਕੜਾਕੇ ਦੀ ਗਰਮੀ ਪੈਣ ਕਾਰਨ ਪੱਖਿਆਂ ਦੀ ਮੰਗ 'ਚ ਅਚਾਨਕ ਵਾਧਾ ਹੋ ਗਿਆ ਹੈ, ਜਿਸ ਨਾਲ ਸ਼ਹਿਰ 'ਚ ਦੁਕਾਨਦਾਰਾਂ ਦਾ ਕਾਰੋਬਾਰ ਵਧ ਗਿਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੂਤਰਾਂ ਅਨੁਸਾਰ ਇਸ ਮਾਮਲੇ ਦੇ ਸਬੰਧ ਵਿਚ ਹਾਰਡਵੇਅਰ ਅਤੇ ਇਲੈਕਟ੍ਰੀਕਲ ਸਟੋਰ ਦੇ ਕਈ ਕਾਰੋਬਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 1000 ਯੂਨਿਟ ਪੱਖੇ ਮੰਗਵਾਏ ਸਨ, ਜਿਨ੍ਹਾਂ 'ਚੋਂ 85 ਫ਼ੀਸਦੀ ਵਿਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਪੱਖਿਆਂ ਦੀ ਮੰਗ ਜ਼ਿਆਦਾ ਹੈ। ਉਹਨਾਂ ਨੇ ਕਿਹਾ, "ਅਸੀਂ ਰੋਜ਼ਾਨਾ 10 ਤੋਂ 12 ਯੂਨਿਟ ਪੱਖੇ ਵੇਚ ਰਹੇ ਹਾਂ। ਹਾਲਾਂਕਿ, ਛੱਤ ਵਾਲੇ ਪੱਖਿਆਂ ਦੀ ਮੰਗ ਬਹੁਤ ਘੱਟ ਹੈ, ਕਿਉਂਕਿ ਸ਼ਹਿਰ ਵਿੱਚ ਬਣੇ ਜ਼ਿਆਦਾਤਰ ਘਰਾਂ ਵਿੱਚ ਅਜਿਹੇ ਪੱਖਿਆ ਦੀ ਵਿਵਸਥਾ ਨਹੀਂ ਹਨ। ਸੇਲਜ਼ਮੈਨ ਦਾ ਕੰਮ ਕਰਨ ਵਾਲੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਇਸ ਵਾਰ ਦੀਆਂ ਗਰਮੀਆਂ ਵਿੱਚ ਪੱਖੇ ਦੀ ਮੰਗ ਜ਼ਿਆਦਾ ਵੱਧ ਗਈ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਪਿਛਲੇ ਸਾਲ ਲਗਾਤਾਰ ਮੀਂਹ ਪੈਣ ਕਾਰਨ ਪੱਖਿਆਂ ਦੀ ਵਿਕਰੀ ਘੱਟ ਰਹੀ ਸੀ। ਹਾਲਾਂਕਿ ਇਸ ਸਾਲ ਤੇਜ਼ ਗਰਮੀ ਕਾਰਨ ਇਨ੍ਹਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਸ਼ਿਮਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਸੂਬੇ ਦੀ ਰਾਜਧਾਨੀ 'ਚ ਮੌਸਮ 'ਚ ਕਾਫੀ ਬਦਲਾਅ ਆਇਆ ਹੈ। ਮੈਨੂੰ ਯਾਦ ਹੈ ਜਦੋਂ ਮੈਂ ਬੱਚਾ ਸੀ, ਗਰਮੀਆਂ ਵਿੱਚ ਮੌਸਮ ਕਾਫ਼ੀ ਠੰਡਾ ਹੁੰਦਾ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਸਾਨੂੰ ਸ਼ਿਮਲਾ 'ਚ ਕਦੇ ਪੱਖਿਆਂ ਦੀ ਲੋੜ ਪੈ ਸਕਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News