Health Tips: ਗਰਮੀਆਂ ’ਚ ਰੋਜ਼ਾਨਾ ਪੀਓ ‘ਅਨਾਨਾਸ ਦਾ ਜੂਸ’, ਭਾਰ ਘੱਟ ਹੋਣ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ

Tuesday, Jun 11, 2024 - 11:34 AM (IST)

Health Tips: ਗਰਮੀਆਂ ’ਚ ਰੋਜ਼ਾਨਾ ਪੀਓ ‘ਅਨਾਨਾਸ ਦਾ ਜੂਸ’, ਭਾਰ ਘੱਟ ਹੋਣ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ

ਜਲੰਧਰ (ਬਿਊਰੋ) - ਅਨਾਨਾਸ ਰਸੀਲਾ ਅਤੇ ਖੱਟਾ-ਮਿੱਠਾ ਫਲ ਹੈ। ਖੂਨ ਦੀ ਘਾਟ ਹੋਣ 'ਤੇ ਅਨਾਨਾਸ ਦਾ ਜੂਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ-ਏ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ-ਸੀ, ਫਾਈਬਰ, ਐਂਟੀ-ਆਕਸਜੀਡੈਂਟ, ਫਾਸਫੋਰਸ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੋਣ ਕਾਰਨ ਇਹ ਡਾਇਟਿੰਗ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਨ, ਰੋਗ ਪ੍ਰਤੀਰੋਧਕ ਸ਼ਮਤਾ 'ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਤੁਸੀਂ ਇਸ ਦੀ ਵਰਤੋਂ ਕੱਚਾ, ਜੂਸ ਜਾਂ ਫਿਰ ਪਕਾ ਕੇ ਵੀ ਕਰ ਸਕਦੇ ਹੋ। ਗਰਮੀਆਂ ’ਚ ਰੋਜ਼ਾਨਾ ਅਨਾਨਾਸ ਦਾ ਜੂਸ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ.... 

1. ਅੱਖਾਂ ਦੀ ਰੌਸ਼ਨੀ ਵਧਾਏ
ਅਨਾਨਾਸ ਦਾ ਜੂਸ ਵਿਟਾਮਿਨ-ਏ ਅਤੇ ਬੀਟਾ ਕੈਰਟੀਨ ਨਾਲ ਭਰਪੂਰ ਹੁੰਦਾ ਹੈ। ਇਹ ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਅਤੇ ਰੌਸ਼ਨੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਹ ਮੋਤਿਆਬਿੰਦ ਅਤੇ ਰਾਤ ਦੇ ਅੰਨੇਪਨ ਤੋਂ ਬਚਾਈ ਰੱਖਦਾ ਹੈ।

PunjabKesari

2. ਇਮਿਊਨ ਸਿਸਟਮ ਨੂੰ ਵਧਾਏ
ਅਨਾਨਾਸ ਦੇ ਜੂਸ ’ਚ ਵਿਟਾਮਿਨ-ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਇੰਮਿਊਨ ਸਿਸਟਮ ਦੇ ਕਾਰਜ ਦੀ ਸ਼ਮਤਾ ਨੂੰ ਵਧਾਉਂਦਾ ਹੈ। ਇਹ ਸਰੀਰ ਦੀ ਵੱਖ-ਵੱਖ ਤਰ੍ਹਾਂ ਦੇ ਵਾਇਰਸ ਤੋਂ ਰੱਖਿਆ ਕਰਦਾ ਹੈ। ਜ਼ੁਕਾਮ ਅਤੇ ਫਲੂ ਤੋਂ ਵੀ ਬਚਾਉਂਦਾ ਹੈ।

3. ਬਲੱਡ ਸਰਕੁਲੇਸ਼ਨ ਵਧਾਏ
ਅਨਾਨਾਸ ਦੇ ਜੂਸ 'ਚ ਬ੍ਰੋਮੇਲੇਨ, ਪੋਟਾਸ਼ੀਅਮ ਅਤੇ ਕਾਪਰ ਹੁੰਦਾ ਹੈ, ਜੋ ਬਲੱਡ ਸਰਕੁਲੇਸ਼ਨ ਵਧਾਉਣ ਲਈ ਸਹੀ ਹੈ। ਇਸ ਦੀ ਵਰਤੋਂ ਕਰਨ ਨਾਲ ਰੈੱਡ ਬਲੱਡ ਸੈੱਲਸ ਅਤੇ ਆਕਸੀਜ਼ਨ ਫਲੋ ਵਧਦਾ ਹੈ।

PunjabKesari

4. ਭਾਰ ਘਟਾਉਣ 'ਚ ਮਦਦ ਕਰੇ
ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਲਈ ਅਨਾਨਾਸ ਦਾ ਜੂਸ ਬਹੁਤ ਚੰਗਾ ਹੈ। ਇਸ 'ਚ ਬਹੁਤ ਘੱਟ ਮਾਤਰਾ 'ਚ ਕੈਲੋਰੀ ਅਤੇ ਫੈਟ ਨਹੀਂ ਹੁੰਦੀ। ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋ ਜਾਂਦਾ ਹੈ।

5. ਸਰੀਰ ਨੂੰ ਹਾਈਡ੍ਰੇਟ ਰੱਖੇ
ਅਨਾਨਾਸ 'ਚ 87 ਫ਼ੀਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਕਰਨ ਦਾ ਵਧੀਆ ਸਰੋਤ ਹੈ। ਹਾਈਡ੍ਰੇਸ਼ਨ ਹੋਣ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ ਅਤੇ ਸਕਿਨ ਲਚਕਦਾਰ ਬਣਦੀ ਹੈ।

PunjabKesari

6. ਪਾਚਨ ਕਿਰਿਆ ਵਧਾਏ
ਅਨਾਨਾਸ ਦੇ ਜੂਸ 'ਚ ਫਾਈਬਰ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪਾਚਨ ਕਿਰਿਆ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਬ੍ਰੋਮੇਲੇਨ ਹੁੰਦਾ ਹੈ, ਜੋ ਪ੍ਰੋਟੀਨ ਦੇ ਪਾਚਨ 'ਚ ਸਹਾਈ ਹੈ। ਇਸ ਲਈ ਇਸ ਨੂੰ ਰੋਜ਼ਾਨਾ ਆਪਣੀ ਡਾਈਟ 'ਚ ਸ਼ਾਮਲ ਕਰੋ।

7. ਹੱਡੀਆਂ ਨੂੰ ਕਰੇ ਮਜ਼ਬੂਤ
ਮੈਗਨੀਜ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ, ਜੋ ਅਨਾਨਾਸ 'ਚ ਭਰਪੂਰ ਮਾਤਰਾ 'ਚ ਹੁੰਦਾ ਹੈ। 1 ਕੱਪ ਅਨਾਨਾਸ ਸਰੀਰ ਨੂੰ 158 ਫੀਸਦੀ ਮੈਗਨੀਜ ਦਿੰਦਾ ਹੈ, ਜੋ ਹੱਡੀਆਂ ਦੀ ਮੁਰੰਮਤ ਕਰਦਾ ਹੈ।

PunjabKesari

8. ਸੋਜ ਅਤੇ ਮਸੂੜਿਆਂ ਲਈ
ਮਸੂੜਿਆਂ 'ਚ ਸੋਜ ਕਾਰਨ ਹੋਣ ਵਾਲੀ ਦਰਦ ਨੂੰ ਹਟਾਉਣ ਲਈ ਅਨਾਨਾਸ ਇਕ ਵਧੀਆ ਐਂਟੀਡੋਟ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਸੋਜ ਹਟਾ ਕੇ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ।

9. ਐਨਰਜੀ
ਸਰੀਰ 'ਚ ਐਨਰਜੀ ਬਣਾਈ ਰੱਖਣ ਲਈ ਅਨਾਨਾਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚਾਹੇ ਅਨਾਨਾਸ 'ਚ ਕੈਲੋਰੀ ਹੁੰਦੀ ਹੈ ਪਰ ਇਹ ਕੁਦਰਤੀ ਫਰੂਟ ਸ਼ੂਗਰ ਦਾ ਚੰਗਾ ਸਰੋਤ ਹੈ। ਇਸ ਦੇ 1 ਕੱਪ 'ਚ 82 ਕੈਲੋਰੀ ਹੁੰਦੀ ਹੈ। ਨਾਲ ਹੀ ਇਸ 'ਚ 7% ਕੁਦਰਤੀ ਕਾਰਬੋਹਾਈਡ੍ਰੇਟ ਊਰਜਾ ਹੁੰਦੀ ਹੈ।

PunjabKesari


author

rajwinder kaur

Content Editor

Related News