ਕੈਪੇਸਾਈਟ ਇੰਫਰਾ ਪ੍ਰਾਜੈਕਟਸ ਦੀ ਸ਼ਾਨਦਾਰ ਲਿਸਟਿੰਗ

Monday, Sep 25, 2017 - 12:41 PM (IST)

ਕੈਪੇਸਾਈਟ ਇੰਫਰਾ ਪ੍ਰਾਜੈਕਟਸ ਦੀ ਸ਼ਾਨਦਾਰ ਲਿਸਟਿੰਗ

ਨਵੀਂ ਦਿੱਲੀ (ਬਿਊਰੋ)— ਮੁੰਬਈ ਦੀ ਕੰਸਟਰਕਸ਼ਨ ਫਰਮ ਕੈਪੇਸਾਈਟ ਇੰਫਰਾਪ੍ਰਾਜੈਕਟਸ ਦੀ ਸੋਮਵਾਰ ਨੂੰ ਬਾਜ਼ਾਰ 'ਚ ਸ਼ਾਨਦਾਰ ਲਿਸਟਿੰਗ ਹੋਈ ਹੈ। ਐੱਨ. ਐੱਸ. ਈ. 'ਤੇ ਕੈਪੇਸਾਈਟ ਇੰਫਰਾ ਪ੍ਰਾਜੈਕਟਸ ਦਾ ਸ਼ੇਅਰ 59.6 ਫੀਸਦੀ ਪ੍ਰੀਮੀਅਮ ਦੇ ਨਾਲ ਲਿਸਟ ਹੋਇਆ ਹੈ। ਲਿਸਟਿੰਗ ਲਈ ਕੈਪੇਸਾਈਟ ਇੰਫਰਾ ਪ੍ਰਾਜੈਕਟਸ ਦਾ ਇਸ਼ੂ ਪ੍ਰਾਈਸ 250 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। 
ਕੰਪਨੀ ਦਾ ਇਸ਼ੂ 13 ਤੋਂ 15 ਸਤੰਬਰ ਦੇ ਦੌਰਾਨ ਖੁੱਲ੍ਹਿਆ ਸੀ। ਇਸ਼ੂ ਦੇ ਕੰਪਨੀ ਨੇ 400 ਕਰੋੜ ਰੁਪਏ ਜੁਟਾਏ ਹਨ ਅਤੇ ਇਸ਼ੂ ਕਰੀਬ 183 ਗੁਣਾ ਭਰਿਆ ਸੀ। ਲਿਸਟਿੰਗ ਤੋਂ ਬਾਅਦ ਐੱਨ. ਐੱਸ. ਈ. 'ਤੇ ਕੈਪੇਸਾਈਟ ਇੰਫਰਾ ਪ੍ਰਾਜੈਕਟਸ ਦੇ ਸ਼ੇਅਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ, ਫਿਲਹਾਲ ਇਹ ਸ਼ੇਅਰ 369 ਰੁਪਏ 'ਤੇ ਹੈ।
ਕੈਪੇਸਿਟੇ ਇੰਫਰਾ ਪ੍ਰਾਜੈਕਟਸ ਰੈਜੀਡੇਂਸ਼ਨ ਅਤੇ ਕਮਰਸ਼ਲ ਬਿਲਡਿੰਗ ਬਣਾਉਣ ਦਾ ਕਾਰੋਬਾਰ ਕਰਦਾ ਹੈ। ਕੰਪਨੀ ਰੀਅਲ ਅਸਟੇਟ ਡਿਵੈਲਪਰਸ ਲਈ ਕੰਮ ਕਰਦੀ ਹੈ। ਕੈਪੇਸਾਈਟ ਇੰਫਰਾ ਪ੍ਰਾਜੈਕਟਸ ਦੇ ਗਾਹਕਾਂ 'ਚ ਲੋਡਾ ਗਰੁੱਪ, ਰਸੁਤਮ ਜੀ ਅਤੇ ਗੋਦਰੇਜ਼ ਪ੍ਰਾਪਰਟੀਜ਼ ਸ਼ਾਮਲ ਹੈ।


Related News