‘ਮਹਾਮਾਰੀ ਵਿਚ ਵੀ ਭਾਰਤੀਆਂ ਨੇ ਜੰਮ ਕੇ ਖ਼ਰੀਦਿਆ ਸੋਨਾ, ਖ਼ਰਚ ਕਰ ਦਿੱਤੇ ਅਰਬਾਂ ਡਾਲਰ’

03/14/2022 10:48:07 AM

ਨਵੀਂ ਦਿੱਲੀ (ਭਾਸ਼ਾ) - ਮਹਾਮਾਰੀ ਵਿਚ ਇਕ ਪਾਸੇ ਜਿੱਥੇ ਲੋਕਾਂ ਦੇ ਸਾਹਮਣੇ ਜੀਵਨ ਦਾ ਸੰਕਟ ਖਡ਼੍ਹਾ ਸੀ, ਦੂਜੇ ਪਾਸੇ ਭਾਰਤੀਆਂ ਨੇ ਇਸ ਦੌਰਾਨ ਜੰਮ ਕੇ ਸੋਨਾ ਖਰੀਦਿਆ। ਇਹੀ ਵਜ੍ਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਸ਼ੁਰੂਆਤੀ 11 ਮਹੀਨਿਆਂ (ਅਪ੍ਰੈਲ-ਫਰਵਰੀ) ਵਿਚ ਦੇਸ਼ ਦੀ ਸੋਨਾ ਦਰਾਮਦ ਵਧ ਕੇ 45.1 ਅਰਬ ਡਾਲਰ ਪਹੁੰਚ ਗਿਆ ਹੈ।

ਆਧਿਕਾਰਿਕ ਅੰਕੜਿਆਂ ਮੁਤਾਬਕ ਮੰਗ ਜ਼ਿਆਦਾ ਰਹਿਣ ਦੀ ਵਜ੍ਹਾ ਨਾਲ ਇਸ ਮਿਆਦ ਵਿਚ ਸੋਨੇ ਦੀ ਦਰਾਮਦ 73 ਫੀਸਦੀ ਵਧੀ ਹੈ। ਇਸ ਤੋਂ ਪਹਿਲਾਂ 2020-21 ਦੀ ਇਸੇ ਮਿਆਦ ਯਾਨੀ ਅਪ੍ਰੈਲ-ਫਰਵਰੀ ਵਿਚ ਦੇਸ਼ ਵਿਚ 26.11 ਅਰਬ ਡਾਲਰ ਦੀ ਸੋਨਾ ਦਰਾਮਦ ਕੀਤਾ ਗਿਆ ਸੀ। ਹਾਲਾਂਕਿ, ਫਰਵਰੀ 2022 ਵਿਚ ਵਡਮੁੱਲਾ ਧਾਤੂ ਦੀ ਦਰਾਮਦ 11.45 ਫੀਸਦੀ ਘੱਟ ਕੇ 4.7 ਅਰਬ ਡਾਲਰ ਰਹਿ ਗਿਆ।

ਇਹ ਵੀ ਪੜ੍ਹੋ : BMW ਨੇ ਦੁਨੀਆ ਭਰ ’ਚੋਂ ਵਾਪਸ ਮੰਗਵਾਈਆਂ 10 ਲੱਖ ਤੋਂ ਵੱਧ ਕਾਰਾਂ, ਅੱਗ ਲੱਗਣ ਦਾ ਸੀ ਖ਼ਤਰਾ

ਭਾਰਤ ਦੂਜਾ ਸਭ ਤੋਂ ਵੱਡਾ ਦਰਾਮਦਕਾਰ

ਚੀਨ ਤੋਂ ਬਾਅਦ ਭਾਰਤ ਸੋਨੇ ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਹੈ। ਸੋਨੇ ਦੀ ਦਰਾਮਦ ਮੁੱਖ ਰੂਪ ਨਾਲ ਗਹਿਣਾ ਉਦਯੋਗ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨੇ ਅਪ੍ਰੈਲ-ਦਸੰਬਰ ਵਿਚ ਰਤਨ ਅਤੇ ਗਹਿਣੇ ਦੀ ਬਰਾਮਦ 57.5 ਫੀਸਦੀ ਵਧ ਕੇ 35.25 ਅਰਬ ਡਾਲਰ ਉੱਤੇ ਪਹੁੰਚ ਗਿਆ।

ਵਪਾਰ ਘਾਟੇ ਵਿਚ ਵੀ ਵਾਧਾ

ਵਣਜ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਸੋਨੇ ਦੀ ਦਰਾਮਦ ਵਧਣ ਨਾਲ ਦੇਸ਼ ਦਾ ਵਪਾਰ ਘਾਟਾ ਵੀ ਵਧਿਆ ਹੈ। 2021-22 ਦੇ ਪਹਿਲੇ 11 ਮਹੀਨਿਆਂ ਵਿਚ ਵਪਾਰ ਘਾਟਾ ਵਧ ਕੇ 176 ਅਰਬ ਡਾਲਰ ਹੋ ਗਿਆ ਹੈ। ਇਹ ਅੰਕੜਾ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 89 ਅਰਬ ਡਾਲਰ ਰਿਹਾ ਸੀ।

ਇਹ ਵੀ ਪੜ੍ਹੋ : ਰੂਸ ਦੇ ਫੈਸਲੇ ਨਾਲ ਮਰਸਿਡੀਜ਼ ਦੀ 16,000 ਕਰੋੜ ਦੀ ਜਾਇਦਾਦ ’ਤੇ ਖ਼ਤਰਾ

ਹਰ ਮਹੀਨੇ ਔਸਤਨ 76.5 ਟਨ ਦਰਾਮਦ

ਰਤਨ ਅਤੇ ਗਹਿਣਾ ਬਰਾਮਦ ਸੰਵਰਧਨ ਪ੍ਰੀਸ਼ਦ (ਜੀ. ਜੇ. ਈ. ਪੀ. ਸੀ.) ਦੇ ਚੇਅਰਮੈਨ ਕੋਲਿਨ ਸ਼ਾਹ ਨੇ ਕਿਹਾ ਕਿ ਅਪ੍ਰੈਲ-ਫਰਵਰੀ 2022 ਦੇ ਦੌਰਾਨ ਸੋਨੇ ਦੀ ਮਹੀਨਾਵਾਰ ਦਰਾਮਦ ਔਸਤਨ 76.57 ਟਨ ਰਹੀ ਹੈ, ਜੋ ਆਮ ਪੱਧਰ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਇਸ ਮਿਆਦ ਵਿਚ ਸੋਨੇ ਦੀ ਦਰਾਮਦ 842.28 ਟਨ ਰਹੀ ਹੈ, ਜੋ ਆਮ ਦਰਾਮਦ ਤੋਂ ਘੱਟ ਹੈ।

ਅਜੇ ਹੋਰ ਵਧੇਗਾ ਚਾਲੂ ਖਾਤੇ ਦਾ ਘਾਟਾ

ਆਰ. ਬੀ. ਆਈ. ਅਨੁਸਾਰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿਚ ਦੇਸ਼ ਦਾ ਚਾਲੂ ਖਾਤੇ ਦਾ ਘਾਟਾ (ਕੈਡ) 9.6 ਅਰਬ ਡਾਲਰ ਜਾਂ ਕੁਲ ਘਰੇਲੂ ਉਤਪਾਦ ਦਾ 1.3 ਫੀਸਦੀ ਰਿਹਾ ਸੀ। ਹਾਲਾਂਕਿ, ਰੂਸ-ਯੂਕ੍ਰੇਨ ਲੜਾਈ ਕਾਰਨ ਕੱਚੇ ਤੇਲ ਦੀ ਲਗਾਤਾਰ ਵੱਧ ਰਹੀਆਂ ਕੀਮਤਾਂ ਦੀ ਵਜ੍ਹਾ ਨਾਲ ਕੈਡ ਦੇ ਜੀ. ਡੀ. ਪੀ. ਦੇ 2.8 ਫੀਸਦੀ ਪੁੱਜਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : ਉਪਭੋਗਤਾ ਬਿਨਾਂ ਹਾਲਮਾਰਕ ਵਾਲੇ ਗਹਿਣਿਆਂ ਦੀ ਵੀ ਕਰਵਾ ਸਕਦੇ ਹਨ ਸ਼ੁੱਧਤਾ ਦੀ ਜਾਂਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News