ਦਰਿਆ ਬਿਆਸ ਦੇ ਬਦਲਵੇਂ ਰੁੱਖ ਨੇ ਕੀਤਾ ਉਜਾੜਾ! 30 ਲੱਖ ਖ਼ਰਚ ਕੇ ਹੱਥੀਂ ਬਣਾਇਆ ਘਰ ਕਰਨਾ ਪੈ ਰਿਹੈ ਢਹਿ-ਢੇਰੀ
Friday, Oct 24, 2025 - 02:20 PM (IST)
ਸੁਲਤਾਨਪੁਰ ਲੋਧੀ (ਧੀਰ)- ਬਿਆਸ ਦਰਿਆ ਨੇ ਰੁੱਖ ਕੀ ਬਦਲਿਆ, ਸਾਡਾ ਤਾਂ ਸਾਰਾ ਉਜਾੜਾ ਕਰ ਦਿੱਤਾ, ਜਿਸ ਘਰ ਨੂੰ ਬਹੁਤ ਮਿਹਨਤ ਅਤੇ ਸ਼ੌਂਕ ਨਾਲ 30 ਲੱਖ ਖ਼ਰਚ ਕੇ ਬਣਾਇਆ ਸੀ, ਅੱਜ ਉਸ ਨੂੰ ਖ਼ੁਦ ਆਪਣੇ ਹੱਥੀਂ ਢਾਅ ਕੇ ਕਲੇਜਾ ਮੂੰਹ ਨੂੰ ਆ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰਾਮਪੁਰ ਗੋਰਾ ਦੀ ਬਜ਼ੁਰਗ ਮਾਂ ਅਤੇ ਉਸ ਦੇ ਪਤੀ ਨੇ ਅੱਖਾਂ ’ਚੋਂ ਹੰਝੂਆਂ ਦੀ ਧਾਰਾ ਵਹਾਉਂਦੇ ਹੋਏ ਆਪਣਾ ਦੁੱਖੜਾ ਸੁਣਾਉਂਦਿਆਂ ਕਹੇ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਬਦਲੇ ਹੋਏ ਰੁੱਖ ਨੇ 9 ਘਰ ਤਾਂ ਸਾਡੇ ਪਹਿਲਾਂ ਹੀ ਪਾਣੀ ’ਚ ਮਲੀਆਮੇਟ ਕਰ ਦਿੱਤੇ ਸਨ। ਹੁਣ 10ਵਾਂ ਘਰ ਸਾਡਾ, ਜਿਸ ਨੂੰ ਦਰਿਆ ਬਿਆਸ ਦੀ ਜ਼ਬਰਦਸਤ ਢਾਅ ਲੱਗੀ ਹੋਈ ਹੈ। ਕਿਸੇ ਵੀ ਸਮੇਂ ਇਸ ਘਰ ਨੂੰ ਵੀ ਦਰਿਆਂ ’ਚ ਵਹਿੰਦਾ ਪਾਣੀ ਢਹਿ-ਢੇਰੀ ਕਰ ਸਕਦਾ ਹੈ। ਇਸ ਲਈ ਅਸੀਂ ਆਪਣੇ ਘਰ ਦਾ ਸਾਮਾਨ, ਸ਼ੈੱਡ ਖ਼ੁਦ ਹੀ ਲਾ ਰਹੇ ਹਾਂ ਕਿਉਂਕਿ ਘਰ ਤਾਂ ਰੁੜ ਜਾਣਾ ਹੈ, ਕੁਝ ਨਾ ਕੁਝ ਸਾਮਾਨ ਹੀ ਬਚ ਜਾਵੇ, ਇਸ ਸੋਚ ਨਾਲ ਹੀ ਬਹੁਤ ਬੁਝੇ ਮਨ ਨਾਲ ਆਪ ਖ਼ੁਦ ਹੀ ਢਾਹ ਰਹੇ ਹਾਂ।

ਇਹ ਵੀ ਪੜ੍ਹੋ: ਲਗਾਤਾਰ ਦੂਜੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਡਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ

'ਮੇਰਾ ਘਰ ਬਚਾ ਲਵੋ' ਪ੍ਰਸ਼ਾਸਨ ਤੋਂ ਲਾਈ ਸੀ ਗੁਹਾਰ, ਨਹੀਂ ਸੁਣੀ ਫਰਿਆਦ
ਬਜ਼ੁਰਗ ਔਰਤ ਨੇ ਭਾਵੁਕ ਸ਼ਬਦਾਂ ’ਚ ਕਿਹਾ ਕਿ 'ਮੇਰਾ ਘਰ ਬਚਾ ਲਵੋ' ਜਿਸ ਦੀ ਡਿਪਟੀ ਕਮਿਸ਼ਨਰ ਤੋਂ ਵੀ ਵਾਰ-ਵਾਰ ਗੁਹਾਰ ਲਾਈ ਗਈ। ਪ੍ਰਸ਼ਾਸਨ ਨੇ ਸਿਰਫ਼ ਗੇੜੀ ਮਾਰ ਕੇ ਫਰਜ਼ ਪੂਰਾ ਕੀਤਾ, 3 ਮਹੀਨੇ ਹੋ ਗਏ, ਨਹੀਂ ਸੁਣੀ ਫਰਿਆਦ। ਮੈਂ ਰੋ ਰਹੀ ਆ, ਕੋਈ ਸੁਣਦਾ ਨਹੀਂ, ਦਰਿਆ ਬਿਲਕੁੱਲ ਨੇੜੇ ਆ ਗਿਆ। ਉਸ ਨੇ ਕਿਹਾ ਕਿ ਲੋਕ ਕਹਿੰਦੇ ਨੇ ਜਦੋਂ ਮੁਸੀਬਤ ਆਵੇ ਤਾਂ ਛੱਤ ’ਤੇ ਚੜ੍ਹ ਕੇ ਆਵਾਜ਼ ਮਾਰੋ, ਸ਼ਾਇਦ ਸਰਕਾਰ ਦੇ ਕੰਨਾਂ ਤੱਕ ਜਾ ਪੁੱਜੇ ਪਰ ਇਹ ਸਰਕਾਰ ਸਿਰਫ਼ ਬੋਲੀ ਹੀ ਨਹੀਂ ਗੂੰਗੀ ਵੀ ਹੈ, ਜਿਸ ਨੂੰ ਕਿਸੇ ਨਾਲ ਵੀ ਹਮਦਰਦੀ ਨਹੀਂ ਹੈ। ਇਸ ਸਰਕਾਰ ਨੇ ਮਦਦ ਦੇਣੀ ਤਾਂ ਦੂਰ ਸਾਡਾ ਆ ਕੇ ਦੁੱਖ-ਦਰਦ ਵੀ ਨਹੀਂ ਸੁਣਿਆ।

ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਜਲੰਧਰ 'ਚ ਖ਼ੌਫ਼ਨਾਕ ਵਾਰਦਾਤ! 15 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ
ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ
ਹੜ੍ਹ ਪੀੜਤ ਲੋਕਾਂ ਨੇ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਉਸ ਦੀ ਪ੍ਰਜਾ, ਜਨਤਾ ਸੁਖੀ ਰਹੇ, ਉਸ ’ਤੇ ਜੇਕਰ ਮੁਸੀਬਤ ਹੋਵੇ ਤਾਂ ਉਹ ਦੂਰ ਕਰ ਸਕਣ ਪਰ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਲਟੀ ਗੰਗਾ ਹੀ ਵਹਿ ਰਹੀ ਹੈ। ਇਸ ਸਰਕਾਰ ਨੇ ਹੁਣ ਤੱਕ ਫੌਕੀ ਬਿਆਨਬਾਜ਼ੀ ਤੋਂ ਸਿਵਾ ਕੁਝ ਨਹੀਂ ਕੀਤਾ। ਪੀੜਤ ਪਰਿਵਾਰਾਂ ਨੇ ਕਿਹਾ ਕਿ ਬੰਨ੍ਹ ਬੰਨਣੇ ਸਰਕਾਰ ਦਾ ਕੰਮ ਹੁੰਦਾ ਹੈ ਪਰ ਇਹ ਅਜੀਬ ਸਰਕਾਰ ਹੈ। ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ’ਤੇ ਛੱਡ ਕੇ ਖੁਦ ਆਪ ਬੰਨ੍ਹ ਬਣਾਉਣ ਲਈ ਕਹਿ ਰਹੀ ਹੈ। ਜੇਕਰ ਸਰਕਾਰਾਂ ਚਾਹੁਣ ਤਾਂ ਦਰਿਆ ਦਾ ਮੂੰਹ ਮੋੜ ਸਕਦੀਆਂ ਹਨ, ਘਰ ਰੋਟੀ, ਕੱਪੜਾ ਤੇ ਮਕਾਨ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਚੋਣਾਂ ਨੂੰ ਥੋੜ੍ਹਾ ਸਮਾਂ ਹੀ ਰਹਿ ਗਿਆ ਹੈ। ਜਦੋਂ ਸਿਆਸੀ ਆਗੂ ਸਾਡੇ ਕੋਲ ਵੋਟਾਂ ਮੰਗਣ ਆਉਣਗੇ ਤਾਂ ਹਰ ਹੰਝੂ ਅਤੇ ਢਹਿ-ਢੇਰੀ ਹੋਏ ਮਕਾਨ ਦੀ ਹਰ ਇੱਟ ਤੇ ਨੁਕਸਾਨ ਦਾ ਹਿਸਾਬ ਪੁੱਛਣਗੇ ਅਤੇ ਪਿੰਡਾਂ ’ਚ ਇਨ੍ਹਾਂ ਨੂੰ ਵੜਣ ਨਹੀਂ ਦੇਵਾਂਗੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਪੁਲਸ ਵੱਲੋਂ ਪਿਓ-ਪੁੱਤ ਦਾ ਐਨਕਾਊਂਟਰ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਲਾਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
