ਪੰਜਾਬ ਵਿਚ ਵੱਡਾ ਐਕਸ਼ਨ! ਇਨ੍ਹਾਂ ਮੁਲਾਜ਼ਮਾਂ ਨੂੰ ਕੀਤਾ ਗਿਆ Suspend

Friday, Oct 17, 2025 - 04:13 PM (IST)

ਪੰਜਾਬ ਵਿਚ ਵੱਡਾ ਐਕਸ਼ਨ! ਇਨ੍ਹਾਂ ਮੁਲਾਜ਼ਮਾਂ ਨੂੰ ਕੀਤਾ ਗਿਆ Suspend

ਲੁਧਿਆਣਾ: ਲੁਧਿਆਣਾ ਕੇਂਦਰੀ ਜੇਲ੍ਹ ਵਿਚੋਂ ਇਕ ਹਵਾਲਾਤੀ ਰਾਹੁਲ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੈ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਮਾਮਲੇ ਵਿਚ ਜੇਲ੍ਹ ਵਿਭਾਗ ਨੇ ਵੱਡੀ ਲਾਪਰਵਾਹੀ ਦਿਖਾਉਣ ਦੇ ਦੋਸ਼ ਹੇਠ ਤਿੰਨ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਜੇਲ੍ਹ ਵਿਭਾਗ ਨੇ ਲਾਪਰਵਾਹੀ ਦੇ ਦੋਸ਼ ਹੇਠ ਹੈੱਡ ਵਾਰਡਨ ਰਜਿੰਦਰ ਸਿੰਘ ਸਿੱਧਵਾਂ, ਹੈੱਡ ਵਾਰਡਨ ਧਰਮਪਾਲ ਅਤੇ ਸੀ.ਸੀ.ਟੀ.ਵੀ. ਆਪਰੇਟਰ ਲਖਬੀਰ ਸਿੰਘ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 170,00,00,000 ਰੁਪਏ ਦਾ ਵੱਡਾ ਘਪਲਾ! ਹੋਸ਼ ਉਡਾ ਦੇਣਗੇ ਖ਼ੁਲਾਸੇ

ਇਸ ਮਾਮਲੇ ਦੀ ਜਾਂਚ ਦੌਰਾਨ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਦੋਂ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਸ਼ਾਮ 6 ਵਜੇ ਸੈੱਲਾਂ ਵਿਚ ਬੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ, ਉਸ ਸਮੇਂ ਰਾਹੁਲ ਜੇਲ੍ਹ ਦੇ ਅੰਦਰ ਹੀ ਮੌਜੂਦ ਸੀ। ਸੀ.ਸੀ.ਟੀ.ਵੀ. ਫੁਟੇਜ ਮੁਤਾਬਕ, ਜਿਸ ਰਾਤ ਹਵਾਲਾਤੀ ਗਾਇਬ ਹੋਇਆ, ਉਹ ਲਾਕਡਾਊਨ ਦੇ ਸਮੇਂ ਤੋਂ ਬਾਅਦ ਵੀ ਜੇਲ੍ਹ ਪਰਿਸਰ ਵਿਚ ਤਿੰਨ ਵਾਰ ਦਿਖਾਈ ਦਿੱਤਾ। ਉਹ ਪਹਿਲਾਂ ਰਾਤ 8:15 ਵਜੇ, ਫਿਰ 9:20 ਵਜੇ, ਅਤੇ ਅਖੀਰ ਵਿਚ 9:30 ਵਜੇ ਸੀ.ਸੀ.ਟੀ.ਵੀ. ਕੈਮਰੇ ਵਿਚ ਨਜ਼ਰ ਆਇਆ। ਇਸ ਦਾ ਮਤਲਬ ਹੈ ਕਿ ਲਾਕਡਾਊਨ ਦੇ ਨਿਰਧਾਰਤ ਸਮੇਂ (6 ਵਜੇ) ਤੋਂ ਬਾਅਦ ਵੀ ਉਹ ਸਾਢੇ ਤਿੰਨ ਘੰਟੇ ਤੱਕ ਜੇਲ੍ਹ ਪਰਿਸਰ ਵਿਚ ਹੀ ਮੌਜੂਦ ਰਿਹਾ। ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ ਕਿ ਜਦੋਂ ਗਿਣਤੀ ਕੀਤੀ ਗਈ ਤਾਂ ਉਹ ਬਾਹਰ ਕਿਵੇਂ ਰਹਿ ਗਿਆ ਅਤੇ ਜੇ ਉਹ ਬਾਹਰ ਰਹਿ ਗਿਆ ਸੀ, ਤਾਂ ਉਸ ਨੂੰ ਇਸ ਸਮੇਂ ਦੌਰਾਨ ਫੜਿਆ ਕਿਉਂ ਨਹੀਂ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ

ਜੇਲ੍ਹ ਸੁਪਰੀਡੰਟ ਕੁਲਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਬ ਹੋਏ ਹਵਾਲਾਤੀ ਨੂੰ ਲੱਭਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜੇਲ੍ਹ ਪੁਲਸ ਅਤੇ ਕਮਿਸ਼ਨਰੇਟ ਪੁਲਸ ਨੇ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਹੋਈ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਫੁਟੇਜ ਲਈ ਜਾ ਰਹੀ ਹੈ।

 


author

Anmol Tagra

Content Editor

Related News