ਚਾਹ ਦੀ ਚੁਸਕੀ ਵੀ ਹੋਵੇਗੀ ਮਹਿੰਗੀ? ਇਸ ਸਾਲ ਮੁੱਲ ਵਧਣ ਦੇ ਹਨ ਆਸਾਰ
Friday, Jun 21, 2024 - 10:15 AM (IST)
ਕੋਲਕਾਤਾ (ਭਾਸ਼ਾ) - ਚਾਹ ਪੀਣਾ ਭਾਰਤ ਦੇ ਲੋਕਾਂ ਨੂੰ ਬੇਹੱਦ ਪਸੰਦ ਹੈ ਅਤੇ ਚਾਹ ਉਤਪਾਦਨ ਅਤੇ ਖਪਤ ਦੋਵਾਂ ਲਈ ਸਭ ਤੋਂ ਜ਼ਿਆਦਾ ਅੱਗੇ ਰਹਿਣ ਵਾਲੇ ਦੇਸ਼ਾਂ ’ਚ ਭਾਰਤ ਦਾ ਨਾਮ ਹੈ। ਚਾਹ ਉਤਪਾਦਨ ਕਰਨ ਵਾਲੇ ਦੇਸ਼ਾਂ ’ਚ ਭਾਰਤ ਦਾ ਦੂਜਾ ਸਥਾਨ ਹੈ। ਦੁਨੀਆ ਭਰ ਦੇ ਦੇਸ਼ਾਂ ’ਚ ਅਸਾਮ ਅਤੇ ਦਾਰਜਲਿੰਗ ਦੀ ਚਾਹ ਮਸ਼ਹੂਰ ਹੈ ਅਤੇ ਚਾਹ ਸਸਤਾ ਪੇਅ ਪਦਾਰਥ ਹੋਣ ਦੇ ਨਾਲ-ਨਾਲ ਲੋਕਾਂ ਦੀ ਜ਼ਿੰਦਗੀ ’ਚ ਅਜਿਹੇ ਸਮਾਂ ਗਿਆ ਹੈ ਕਿ ਇਸ ਨੂੰ ਵੱਖ ਕਰਨਾ ਲੱਗਭੱਗ ਨਾਮੁਮਕਿਨ ਹੈ। ਚਾਹ ਦੇ ਮੁੱਲ ਘੱਟ ਹੋਣਾ ਵੀ ਇਸ ਦੀ ਪਾਪੁਲੈਰਿਟੀ ਦੀ ਇਕ ਵਜ੍ਹਾ ਹੈ ਪਰ ਇਸ ਸਾਲ ਲੱਗਦਾ ਹੈ ਕਿ ਚਾਹ ਪੀਣਾ ਜਾਂ ਚਾਹ ਦੀ ਚੁਸਕੀ ਵੀ ਜੇਬ ’ਤੇ ਭਾਰੀ ਪੈਣ ਵਾਲੀ ਹੈ।
ਉੱਤਰ ਭਾਰਤੀ ਚਾਹ ਉਦਯੋਗ ਨੂੰ ਉਲਟ ਮੌਸਮ ਦੇ ਕਾਰਨ ਚਾਲੂ ਫਸਲ ਸਾਲ ਦੇ ਜੂਨ ਤੱਕ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ’ਚ 6 ਕਰੋਡ਼ ਕਿਲੋ ਉਤਪਾਦਨ ’ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਚਾਹ ਸੰਗਠਨ ਨੇ ਇਹ ਅਨੁਮਾਨ ਲਾਇਆ ਹੈ।
ਕਿਉਂ ਘਟੀ ਇਸ ਸਾਲ ਚਾਹ ਦੀ ਪ੍ਰੋਡਕਸ਼ਨ
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੀ ਅਤੇ ਦੂਜੀ ਫਸਲ ਸਾਲ ਦੀ ਸਭ ਤੋਂ ਉੱਚ ਗੁਣਵੱਤਾ ਵਾਲੀ ਚਾਹ ਪੈਦਾ ਕਰਦੀ ਹੈ। ਇਸ ਦੇ ਨਸ਼ਟ ਹੋਣ ਨਾਲ ਨਿਰਸੰਦੇਹ ਉਤਪਾਦਕਾਂ ਦੇ ਮਾਲੀਏ ’ਤੇ ਅਸਰ ਪਵੇਗਾ ਅਤੇ ਚਾਹ ਦੀਆਂ ਕੀਮਤਾਂ ਵਧ ਸਕਦੀਆਂ ਹਨ। ਉੱਤਰ ਭਾਰਤੀ ਚਾਹ ਉਦਯੋਗ ’ਚ ਸ਼ਾਮਿਲ ਅਸਾਮ ਅਤੇ ਪੱਛਮ ਬੰਗਾਲ ਦੇ ਰਾਜ ਖਤਰਨਾਕ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਮਈ ’ਚ ਬਹੁਤ ਜ਼ਿਆਦਾ ਗਰਮੀ ਅਤੇ ਮੀਂਹ ਦੀ ਕਮੀ ਦੇ ਨਾਲ-ਨਾਲ ਬਹੁਤ ਜ਼ਿਆਦਾ ਮੀਂਹ ਅਤੇ ਧੁੱਪ ਦੀ ਕਮੀ ਨੇ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਭਾਰਤੀ ਚਾਹ ਸੰਘ (ਟੀ. ਏ. ਆਈ.) ਦੇ ਪ੍ਰਧਾਨ ਸੰਦੀਪ ਸਿੰਘਾਨੀਆ ਨੇ ਅਨੁਮਾਨ ਲਾਇਆ ਕਿ ਪਿਛਲੇ ਸਾਲ ਦੀ ਤੁਲਣਾ ’ਚ ਜੂਨ ਤੱਕ ਸਾਂਝੀ ਫਸਲ ਦਾ ਨੁਕਸਾਨ 6 ਕਰੋਡ਼ ਕਿਲੋ ਹੋ ਸਕਦਾ ਹੈ। ਉਨ੍ਹਾਂ ਕਿਹਾ,“ਸੰਘ ਦੇ ਮੈਂਬਰ ਚਾਹ ਬਾਗਾਂ ਦੁਆਰਾ ਦਿੱਤੀ ਸੂਚਨਾ ਦੇ ਅਨੁਸਾਰ ਅਸਾਮ ਅਤੇ ਪੱਛਮ ਬੰਗਾਲ ਦੇ ਚਾਹ ਬਾਗਾਂ ’ਚ ਮਈ 2024 ਦੌਰਾਨ ਪਿਛਲੇ ਸਾਲ ਦੀ ਤੁਲਣਾ ’ਚ ਹੌਲੀ-ਹੌਲੀ ਲੱਗਭੱਗ 20 ਫੀਸਦੀ ਅਤੇ 40 ਫੀਸਦੀ ਦੀ ਕਮੀ ਰਹਿਣ ਦਾ ਅਨੁਮਾਨ ਹੈ।”