ਇਸਪਾਤ ਮੰਗ ਦੇ ਤੇਜ਼ ਵਾਧੇ ਦੇ ਰਸਤੇ ''ਤੇ ਪਰਤਣ ਦਾ ਅੰਦਾਜ਼ਾ

10/16/2018 11:17:42 PM

ਨਵੀਂ ਦਿੱਲੀ— ਇਸਪਾਤ ਉਦਯੋਗ ਦੇ ਕੌਮਾਂਤਰੀ ਸੰਗਠਨ 'ਵਰਲਡ ਸਟੀਲ ਐਸੋਸੀਏਸ਼ਨ' ਨੇ ਕਿਹਾ ਕਿ ਨੋਟਬੰਦੀ ਅਤੇ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਦੇ ਦੋਹਰੇ ਝਟਕੇ ਤੋਂ ਉਭਰਣ ਤੋਂ ਬਾਅਦ ਭਾਰਤ 'ਚ ਇਸਪਾਤ ਮੰਗ ਦੇ ਫਿਰ ਤੋਂ ਤੇਜ਼ ਵਾਧੇ ਦੇ ਰਸਤੇ 'ਤੇ ਪਰਤਣ ਦੀ ਉਮੀਦ ਹੈ । ਸੰਗਠਨ ਨੇ 2018 ਦੌਰਾਨ ਕੌਮਾਂਤਰੀ ਇਸਪਾਤ ਮੰਗ ਦਾ ਅਗਾਊਂ ਅੰਦਾਜ਼ਾ 165.79 ਕਰੋੜ ਟਨ ਦੱਸਿਆ ਹੈ ਜੋ 2017 ਦੀ ਮੰਗ ਦੇ ਮੁਕਾਬਲੇ 3.9 ਫ਼ੀਸਦੀ ਜ਼ਿਆਦਾ ਹੈ । ਸੰਗਠਨ ਨੇ ਕਿਹਾ ਕਿ ਵਿਕਸਿਤ ਦੇਸ਼ਾਂ 'ਚ ਇਸਪਾਤ ਦੀ ਮੰਗ ਚੰਗੀ ਰਹਿਣ ਦਾ ਅੰਦਾਜ਼ਾ ਹੈ ਜਦੋਂ ਕਿ ਵਿਕਾਸਸ਼ੀਲ ਦੇਸ਼ਾਂ 'ਚ ਚੁਣੌਤੀਆਂ ਤੋਂ ਬਾਅਦ ਵੀ ਮੰਗ 'ਚ ਸੁਧਾਰ ਦਾ ਅੰਦਾਜ਼ਾ ਹੈ । ਸੰਗਠਨ ਨੇ ਚੀਨ ਬਾਰੇ ਕਿਹਾ, 'ਚੀਨ 'ਚ ਮੰਗ ਦੇ ਸਾਹਮਣੇ ਅੰਦਰੂਨੀ ਅਤੇ ਬਾਹਰੀ ਦੋਵੇਂ ਖਤਰੇ ਹਨ । ਬਾਹਰੀ ਖਤਰਾ ਅਮਰੀਕਾ ਦੇ ਨਾਲ ਜਾਰੀ ਵਪਾਰਕ ਤਣਾਅ ਅਤੇ ਕੌਮਾਂਤਰੀ ਅਰਥਵਿਵਸਥਾ 'ਚ ਨਰਮੀ ਦੇ ਕਾਰਨ ਹੈ । ਹਾਲਾਂਕਿ, ਜੇਕਰ ਚੀਨ ਦੀ ਸਰਕਾਰ ਉੱਥੋਂ ਦੀ ਅਰਥਵਿਵਸਥਾ 'ਚ ਨਰਮੀ ਦੇ ਸੰਕਟ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕਦੀ ਹੈ ਤਾਂ 2019 'ਚ ਇਸਪਾਤ ਮੰਗ ਵਧ ਸਕਦੀ ਹੈ।


Related News