ਭਾਰਤ 'ਚ ਕੀਮਤ ਤੇ ਨਿਵੇਸ਼ ਦੇ ਅੰਦਾਜ਼ੇ 'ਤੇ ਅਟਕੀ ਐਲੋਨ ਮਸਕ ਦੀ ਕੰਪਨੀ ਟੇਸਲਾ ਦੀ ਐਂਟਰੀ
Monday, Dec 18, 2023 - 11:43 AM (IST)
ਬਿਜ਼ਨੈੱਸ ਡੈਸਕ - ਐਲੋਨ ਮਸਕ ਦੀ ਟੇਸਲਾ ਭਾਰਤੀ ਬਾਜ਼ਾਰ 'ਚ ਐਂਟਰੀ ਕਰਨਾ ਚਾਹੁੰਦੀ ਹੈ ਪਰ ਕੀਮਤ ਅਤੇ ਨਿਵੇਸ਼ ਦੇ ਅੰਦਾਜ਼ੇ 'ਤੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਰਹੀ। ਇਸ ਕਾਰਨ ਕੰਪਨੀ ਨਾਲ ਗੱਲਬਾਤ ਅਟਕ ਗਈ ਹੈ। ਟੈਕਸਾਸ ਵਿੱਚ ਹੈੱਡਕੁਆਰਟਰ ਵਾਲੀ ਇਸ ਮਸ਼ਹੂਰ ਇਲੈਕਟ੍ਰਿਕ ਵ੍ਹੀਕਲ (EV) ਕੰਪਨੀ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਭਾਰਤ ਵਿੱਚ ਇਸਦੀਆਂ ਕਾਰਾਂ ਦੀ ਕੀਮਤ ਕੀ ਹੋਵੇਗੀ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...
ਦੱਸ ਦੇਈਏ ਕਿ ਕੰਪਨੀ ਨੇ ਨਿਵੇਸ਼ ਲਈ ਲੇਖਾ-ਜੋਖਾ ਕਰਨ ਦੀ ਵਿਧੀ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਨਾ ਹੀ ਇਹ ਦੱਸਿਆ ਹੈ ਕਿ ਇਹ ਭਾਰਤ ਵਿੱਚ ਕਦੋਂ ਦਾਖਲ ਹੋਵੇਗੀ। ਇਹ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਤੋਂ ਜਾਣੂ ਇਕ ਸੀਨੀਅਰ ਅਧਿਕਾਰੀ ਅਨੁਸਾਰ ਟੇਸਲਾ ਆਪਣੀ ਯੋਜਨਾ ਖ਼ਾਸ ਕਰਕੇ ਭਾਰਤ 'ਚ ਵਾਹਨਾਂ ਦੀ ਕੀਮਤ ਬਾਰੇ ਸਹੀ ਜਾਣਕਾਰੀ ਨਹੀਂ ਦੇਣਾ ਚਾਹੁੰਦੀ। ਨਾ ਹੀ ਇਹ ਦੱਸਣਾ ਚਾਹੁੰਦੀ ਹੈ ਕਿ ਫੈਕਟਰੀ ਕਦੋਂ ਬਣੇਗੀ ਅਤੇ ਦੇਸ਼ ਵਿੱਚ ਵਾਹਨਾਂ ਦਾ ਉਤਪਾਦਨ ਕਦੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਸੂਤਰਾਂ ਅਨੁਸਾਰ ਕੀਮਤ ਦੇ ਕਾਰਨ ਸਰਕਾਰ ਟੇਸਲਾ ਦੀਆਂ ਯੋਜਨਾਵਾਂ 'ਤੇ ਆਪਣੀ ਤਿੱਖੀ ਨਜ਼ਰ ਰੱਖ ਰਹੀ ਹੈ। ਵਰਤਮਾਨ ਵਿੱਚ ਟੇਸਲਾ ਦੇ ਸਭ ਤੋਂ ਸਸਤੇ ਮਾਡਲ ਦੀ ਕੀਮਤ 48,950 ਡਾਲਰ (40 ਲੱਖ ਰੁਪਏ) ਹੈ। 2020 ਵਿੱਚ ਟੇਸਲਾ ਬੈਟਰੀ ਦਿਵਸ ਦੇ ਦੌਰਾਨ, ਮਸਕ ਨੇ ਇੱਕ ਹੋਰ ਕਿਫਾਇਤੀ ਮਾਡਲ ਪ੍ਰਦਾਨ ਕਰਨ ਲਈ 25,000 ਡਾਲਰ (20 ਲੱਖ ਰੁਪਏ) ਦੀ ਇਲੈਕਟ੍ਰਿਕ ਕਾਰ ਬਣਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਭਾਰਤ ਸਰਕਾਰ ਇਸ ਗੱਲ ਦੀ ਚਿੰਤਾ ਕਰ ਰਹੀ ਹੈ ਕਿ ਜੇਕਰ ਟੈਸਲਾ ਨੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਆਪਣੇ ਵਾਹਨਾਂ ਦੀ ਕੀਮਤ ਸਪੱਸ਼ਟ ਨਹੀਂ ਕੀਤੀ ਤਾਂ ਸਮਝੌਤੇ ਤੋਂ ਬਾਅਦ ਉਹ ਭਾਰਤ ਵਿੱਚ ਸਸਤੇ ਮਾਡਲਾਂ ਨੂੰ ਲਾਂਚ ਕਰ ਸਕਦੀ ਹੈ। ਅਜਿਹਾ ਕਰਕੇ ਉਹ ਭਾਰਤੀ ਬਾਜ਼ਾਰ 'ਚ ਆਪਣੀ ਚੰਗੀ ਪਕੜ ਹਾਸਲ ਕਰ ਲਵੇਗੀ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8