ਟਰੱਕ ਦੀ ਟੱਕਰ ਕਾਰਨ ਮਾਂ-ਪੁੱਤ ਤੇ ਚਾਚੀ ਦੀ ਮੌਤ ਦੇ ਮਾਮਲੇ ''ਚ ਨਵਾਂ ਮੋੜ, ਡਰਾਈਵਰ ਨੇ ਕੀਤਾ ਸਰੰਡਰ
Wednesday, Nov 20, 2024 - 05:13 AM (IST)
ਜਲੰਧਰ (ਵਰੁਣ)– ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਹੋਟਲ ਰਣਵੀਰ ਕਲਾਸਿਕ ਦੇ ਬਾਹਰ ਹੋਏ ਦਰਦਨਾਕ ਹਾਦਸੇ ਵਿਚ ਬੱਚੇ, ਉਸ ਦੀ ਮਾਂ ਅਤੇ ਚਾਚੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਟਰੱਕ ਡਰਾਈਵਰ ਸੰਤੋਖ ਸਿੰਘ ਨੇ ਦੇਰ ਰਾਤ ਥਾਣਾ ਨੰਬਰ 8 ਵਿਚ ਆਤਮ-ਸਮਰਪਣ ਕਰ ਦਿੱਤਾ ਹੈ। ਟਰੱਕ ਡਰਾਈਵਰ ਨੇ ਕਿਹਾ ਕਿ ਉਹ ਭੱਜ ਕੇ ਕੁਝ ਦੂਰੀ ’ਤੇ ਜਾ ਕੇ ਖੜ੍ਹ ਕੇ ਸਭ ਕੁਝ ਦੇਖ ਰਿਹਾ ਸੀ। ਉਹ ਬਹੁਤ ਡਰ ਗਿਆ ਸੀ। ਉਸ ਨੂੰ ਇਹ ਵੀ ਡਰ ਸੀ ਕਿ ਕਿਤੇ ਜਨਤਾ ਉਸ ਨੂੰ ਕੁੱਟ-ਕੁੱਟ ਕੇ ਮਾਰ ਨਾ ਦੇਵੇ।
ਟਰੱਕ ਡਰਾਈਵਰ ਨੇ ਪੁਲਸ ਸਾਹਮਣੇ ਮੰਨਿਆ ਕਿ ਹਾਦਸੇ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਆਪਣੇ ਮਾਲਕ ਨੂੰ ਫੋਨ ਕੀਤਾ ਸੀ। ਮਾਲਕ ਨੇ ਸਾਰੀ ਗੱਲ ਸੁਣ ਕੇ ਉਸ ਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ਸੀ, ਜਦਕਿ ਥਾਣੇ ਵਿਚ ਵੀ ਪੁਲਸ ਨੂੰ ਉਸੇ ਨੇ ਫੋਨ ਕਰ ਕੇ ਕਿਹਾ ਸੀ ਕਿ ਕੁਝ ਸਮੇਂ ਵਿਚ ਡਰਾਈਵਰ ਆਤਮ-ਸਮਰਪਣ ਕਰ ਦੇਵੇਗਾ।
ਇਹ ਵੀ ਪੜ੍ਹੋ- ਬੱਚਿਆਂ ਨੂੰ ਛੁਡਾਉਣ ਗਏ ਬੰਦੇ 'ਤੇ ਹੋ ਗਿਆ ਹਮਲਾ ; ਕੁੱਟ-ਕੁੱਟ ਮਾਰ'ਤਾ 6 ਭੈਣਾਂ ਦਾ ਇਕਲੌਤਾ ਭਰਾ
ਉਥੇ ਹੀ, ਹਾਦਸੇ ਵਿਚ ਦਮ ਤੋੜਨ ਵਾਲੇ 13 ਸਾਲ ਦੇ ਪਿਊਸ਼, ਉਸ ਦੀ ਮਾਂ ਪਲਕ ਅਰੋੜਾ ਅਤੇ ਚਾਚੀ ਜੋਤੀ ਅਰੋੜਾ ਦੀਆਂ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਉਨ੍ਹਾਂ ਨੂੰ ਅੰਮ੍ਰਿਤਸਰ ਲਿਜਾਇਆ ਗਿਆ। ਨਿੱਜੀ ਹਸਪਤਾਲ ਵਿਚ ਦਾਖਲ ਜ਼ਖ਼ਮੀਆਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ ਪਰ ਪਿਊਸ਼ ਦੇ ਛੋਟੇ ਭਰਾ ਅੰਸ਼ ਦੀ ਬਾਂਹ ਟੁੱਟ ਗਈ ਹੈ।
ਇਹ ਵੀ ਪੜ੍ਹੋ- ਜਦੋਂ ਥਾਣੇ ਦੱਸੇ ਬਗ਼ੈਰ ਬੱਚੀ ਨੂੰ ਗੱਡੀ 'ਚ ਪਾ ਕੇ ਲੈ ਗਈ ਪੁਲਸ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e