ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ

Thursday, Jun 01, 2023 - 12:25 PM (IST)

ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ

ਬਿਜ਼ਨੈੱਸ ਡੈਸਕ : ਟੇਸਲਾ ਇੰਕ. ਦੇ ਸੀਈਓ ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਤੱਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਰਹੇ ਬਰਨਾਰਡ ਅਰਨੌਲਟ ਤੋਂ ਉਹਨਾਂ ਨੇ ਅਰਬਪਤੀ ਨੰਬਰ ਇੱਕ ਦਾ ਤਾਜ ਮਸਕ ਨੇ ਖੋਹ ਲਿਆ ਹੈ। ਹੁਣ ਐਲੋਨ ਮਸਕ 192 ਅਰਬ ਡਾਲਰ ਦੀ ਜਾਇਦਾਦ ਨਾਲ ਪਹਿਲੇ ਨੰਬਰ ‘ਤੇ ਆ ਗਏ ਹਨ ਅਤੇ ਬਰਨਾਰਡ ਅਰਨੌਲਟ 187 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੂਜੇ ਨੰਬਰ ‘ਤੇ ਆ ਗਿਆ।

ਇਹ ਵੀ ਪੜ੍ਹੋ : ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ

PunjabKesari

ਏਲੋਨ ਮਸਕ ਦੀ ਸੰਪਤੀ
ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ ਏਲੋਨ ਮਸਕ ਦੀ ਸੰਪਤੀ ਵਿੱਚ ਬੁੱਧਵਾਰ ਨੂੰ 1.98 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸਾਲ ਉਹਨਾਂ ਦੀ ਕੁੱਲ ਜਾਇਦਾਦ ਵਿੱਚ 55.3 ਅਰਬ ਡਾਲਰ ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਬਰਨਾਰਡ ਅਰਨੌਲਟ ਦੀ ਕੰਪਨੀ LVMH ਦੇ ਸ਼ੇਅਰਾਂ 'ਚ ਬੁੱਧਵਾਰ ਨੂੰ 2.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਅਰਨੌਲਟ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : Elon Musk ਨੂੰ ਮਹਿੰਗੀ ਪਈ ਟਵਿੱਟਰ ਡੀਲ, ਸਿਰਫ਼ 33 ਫ਼ੀਸਦੀ ਰਹਿ ਗਈ ਕੰਪਨੀ ਦੀ ਵੈਲਿਊ

ਅਰਨੌਲਟ ਨੇ ਲਗਜ਼ਰੀ ਬ੍ਰਾਂਡ 'ਚ ਜਮਾਇਆ ਸੀ ਸਿੱਕਾ 
ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਨੇ ਇਸ ਸਾਲ ਐਲੋਨ ਮਸਕ ਅਤੇ ਬਰਨਾਰਡ ਅਰਨੌਲਟ ਦੇ ਵਿਚਕਾਰ ਇਸ ਵਾਰ ਸਭ ਤੋਂ ਅਮੀਰ ਵਿਅਕਤੀ ਬਣਨ ਦਾ ਸਖ਼ਤ ਮੁਕਾਬਲਾ ਰਿਹਾ। ਇਸ ਦੌਰਾਨ ਦੋਵਾਂ ਦੀ ਦੌਲਤ ਵਿੱਚ ਬਹੁਤਾ ਅੰਤਰ ਨਹੀਂ ਹੈ। ਪਿਛਲੇ ਸਾਲ ਦਸੰਬਰ ਵਿੱਚ, ਜਦੋਂ ਤਕਨੀਕੀ ਉਦਯੋਗ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਸੀ, ਮਸਕ ਦੀ ਦੌਲਤ ਵਿੱਚ ਗਿਰਾਵਟ ਆਈ ਸੀ। ਇਸ ਦਾ ਫ਼ਾਇਦਾ ਅਰਨੌਲਟ ਦੀ ਕੰਪਨੀ LVMH ਨੂੰ ਮਿਲਿਆ। ਦੱਸ ਦੇਈਏ ਕਿ LVMH ਲੁਈਸ ਵਿਟਨ, ਫੇਂਡੀ ਅਤੇ ਹੈਨੇਸੀ ਵਰਗੇ ਲਗਜ਼ਰੀ ਬ੍ਰਾਂਡਾਂ ਦੀ ਨਿਰਮਾਤਾ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ ਦਾ ਭਾਅ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

rajwinder kaur

Content Editor

Related News