ਸਤੰਬਰ ''ਚ ਬਿਜਲੀ ਖਪਤ 13.31 ਫੀਸਦੀ ਵਧ ਕੇ 127.39 ਅਰਬ ਯੂਨਿਟ ਰਹੀ

10/02/2022 2:15:32 PM

ਨਵੀਂ ਦਿੱਲੀ- ਭਾਰਤ ਦੀ ਬਿਜਲੀ ਖਪਤ ਸਾਲਾਨਾ ਆਧਾਰ 'ਤੇ 13.31 ਫੀਸਦੀ ਵਧ ਕੇ ਸਿਤੰਬਰ 'ਚ 127.39 ਅਰਬ ਯੂਨਿਟ ਹੋ ਗਈ ਹੈ ਜਦਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ ਇਸ 'ਚ 11.64 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ। ਬਿਜਲੀ ਮੰਤਰਾਲੇ ਵਲੋਂ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਮੁਤਾਬਕ ਸਿਤੰਬਰ 2021 'ਚ 112.43 ਅਰਬ ਯੂਨਿਟ ਦੀ ਖਪਤ ਹੋਈ ਸੀ ਜੋ ਇਸ ਸਾਲ ਸਿਤੰਬਰ 'ਚ ਵਧ ਕੇ 127.39 ਅਰਬ ਯੂਨਿਟ ਹੋ ਗਈ। ਸਤੰਬਰ 2020 'ਚ ਇਹ ਅੰਕੜਾ 112.24 ਅਰਬ ਯੂਨਿਟ ਰਿਹਾ ਸੀ। 
ਉਧਰ ਵਿੱਤੀ ਸਾਲ 2022-23 ਤੋਂ ਪਹਿਲੇ ਛੇ ਮਹੀਨਿਆਂ 'ਚ ਬਿਜਲੀ ਦੀ ਖਪਤ 786.5 ਅਰਬ ਯੂਨਿਟ ਰਹੀ ਹੈ ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ਦੇ 740.40  ਅਰਬ ਯੂਨਿਟ ਦੀ ਤੁਲਨਾ 'ਚ 11.65 ਫੀਸਦੀ ਜ਼ਿਆਦਾ ਹੈ। ਅਪ੍ਰੈਲ-ਸਤੰਬਰ 2020 ਦੌਰਾਨ ਦੇਸ਼ 'ਚ 625.33 ਅਰਬ ਯੂਨਿਟ ਬਿਜਲੀ ਦੀ ਖਪਤ ਹੋਈ ਸੀ। ਬਿਜਲੀ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਤੰਬਰ ਦੇ ਮਹੀਨੇ 'ਚ ਇਕ ਦਿਨ 'ਚ ਸਭ ਤੋਂ ਵੱਧ ਬਿਜਲੀ ਮੰਗ ਵਧ ਕੇ 199.47 ਗੀਗਾਵਾਟ ਹੋ ਗਈ। ਇਕ ਸਾਲ ਪਹਿਲਾਂ ਇਸ ਮਹੀਨੇ 'ਚ ਇਕ ਦਿਨ 'ਚ 180.73 ਗੀਗਾਵਾਟ ਦੀ ਸਭ ਤੋਂ ਵਧ ਮੰਗ ਦਰਜ ਕੀਤੀ ਗਈ ਸੀ। 
ਬਿਜਲੀ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਬਿਜਲੀ ਖਪਤ 'ਚ ਦਹਾਈ ਅੰਕਾਂ ਦੇ ਵਾਧੇ ਨਾਲ ਤਕਨਾਲੋਜੀ ਅਤੇ ਵਪਾਰਕ ਖੇਤਰਾਂ 'ਚ ਬਿਜਲੀ ਦੀ ਵਧੀ ਹੋਈ ਮੰਗ ਦਾ ਸੰਕੇਤ ਮਿਲਦਾ ਹੈ। ਇਹ ਆਰਥਿਕ ਮੁੜ ਬਹਾਲੀ ਵਲ ਇਸ਼ਾਰਾ ਕਰਦਾ ਹੈ। ਮਾਹਰਾਂ ਮੁਤਾਬਕ ਤਿਉਹਾਰੀ ਮੌਸਮ 'ਚ ਬਿਜਲੀ ਦੀ ਮੰਗ ਅਤੇ ਖਪਤ ਦੋਵਾਂ 'ਚ ਹੀ ਵਾਧਾ ਹੋਣ ਦੀ ਸੰਭਾਲਨਾ ਹੈ।


Aarti dhillon

Content Editor

Related News