ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖੀਰ ਲਿਆ ਗਿਆ ਇਹ ਵੱਡਾ ਫ਼ੈਸਲਾ
Friday, May 02, 2025 - 10:34 AM (IST)

ਚੰਡੀਗੜ੍ਹ (ਰੋਹਾਲ) : ਸ਼ਹਿਰ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਬਿਜਲੀ ਦਾ ਮੀਟਰ ਜਾਂ ਸਰਵਿਸ ਤਾਰ ਖ਼ਰਾਬ ਹੋਣ ਦੀ ਸੂਰਤ ’ਚ ਹੁਣ ਖ਼ੁਦ ਮੀਟਰ ਖ਼ਰੀਦਣ ਦੀ ਲੋੜ ਨਹੀਂ ਹੈ। ਸ਼ਹਿਰ ਦੇ ਲਗਭਗ 2.25 ਲੱਖ ਖਪਤਕਾਰਾਂ ਨੂੰ ਖ਼ਰਾਬ ਹੋਏ ਮੀਟਰ ਬਦਲਣ ਲਈ ਲੰਬੀ ਉਡੀਕ ਵੀ ਖ਼ਤਮ ਹੋ ਗਈ ਹੈ। ਖ਼ਰਾਬ ਮੀਟਰ ਜਾਂ ਸਰਵਿਸ ਤਾਰ ਨੂੰ ਬਦਲਣ ਲਈ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ 72 ਘੰਟਿਆਂ ਅੰਦਰ ਨਵਾਂ ਮੀਟਰ ਅਤੇ ਸਰਵਿਸ ਤਾਰ ਮਿਲ ਜਾਵੇਗੀ। ਇਸ ਤਰ੍ਹਾਂ, ਮੀਟਰ ਬਦਲਣ ’ਚ ਕਈ ਦਿਨਾਂ ਤੱਕ ਲੱਗਣ ਵਾਲਾ ਲੰਬਾ ਸਮਾਂ ਬਰਬਾਦ ਨਹੀਂ ਹੋਵੇਗਾ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐੱਲ.) ਨੇ ਹਰ ਸ਼੍ਰੇਣੀ ਦੇ ਖਪਤਕਾਰਾਂ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਸੂਬੇ ਵਿਚ 40 ਸਾਲ ਬਾਅਦ...
ਨਹੀਂ ਲੱਗੇਗਾ ਕਈ ਦਿਨਾਂ ਦਾ ਸਮਾਂ
ਇਸ ਵੇਲੇ ਬਿਜਲੀ ਖਪਤਕਾਰਾਂ ਨੂੰ ਮੀਟਰ ਖ਼ਰਾਬ ਹੋਣ 'ਤੇ ਨਵਾਂ ਮੀਟਰ ਤੇ ਸਰਵਿਸ ਵਾਇਰ ਖ਼ੁਦ ਖ਼ਰੀਦਣਾ ਪੈਂਦਾ ਸੀ। ਫਿਰ ਮੀਟਰ ਬਦਲਣ ਦੀ ਸ਼ਿਕਾਇਤ ਨਾਲ ਇਕ ਨਵਾਂ ਖ਼ਰੀਦਿਆ ਮੀਟਰ ਬਿਜਲੀ ਵਿਭਾਗ ਨੂੰ ਦੇਣਾ ਪੈਂਦਾ ਸੀ। ਨਵੇਂ ਮੀਟਰ ਦੀ ਜਾਂਚ ਕਰਨ ਤੋਂ ਬਾਅਦ ਬਿਜਲੀ ਵਿਭਾਗ ਘਰ ’ਚੋਂ ਪੁਰਾਣਾ ਮੀਟਰ ਕੱਢ ਕੇ ਨਵਾਂ ਮੀਟਰ ਲਾਉਂਦਾ ਸੀ। ਜੇ ਬਿਜਲੀ ਦੇ ਖੰਭੇ ਤੋਂ ਮੀਟਰ ਤੱਕ ਆਉਣ ਵਾਲੀ ਸਰਵਿਸ ਤਾਰ ਖ਼ਰਾਬ ਹੋ ਜਾਂਦੀ ਸੀ ਤਾਂ ਵੀ ਤਾਰ ਖ਼ੁਦ ਖ਼ਰੀਦਣੀ ਪੈਂਦੀ ਸੀ। ਫਿਰ ਬਿਜਲੀ ਵਿਭਾਗ ਦੇ ਮੁਲਾਜ਼ਮ ਆ ਕੇ ਸਰਵਿਸ ਤਾਰ ਬਦਲਦੇ ਸਨ। ਹੁਣ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਖਪਤਕਾਰ ਨੂੰ ਮੀਟਰ ਜਾਂ ਸਰਵਿਸ ਤਾਰ ਬਦਲਣ ਲਈ ਸ਼ਿਕਾਇਤ ਦੇਣੀ ਹੈ। 72 ਘੰਟਿਆਂ ਅੰਦਰ ਨਵਾਂ ਮੀਟਰ ਜਾਂ ਸਰਵਿਸ ਤਾਰ ਘਰ ਆ ਕੇ ਲਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਲਾਇਸੈਂਸ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਪੜ੍ਹੋ ਪੂਰੀ ਖ਼ਬਰ
ਪੁਰਾਣੇ ਖਪਤਕਾਰਾਂ ਨੂੰ ਖ਼ਰਾਬ ਮੀਟਰ ਜਾਂ ਸਰਵਿਸ ਤਾਰ ਬਦਲਣ ਲਈ ਕੋਈ ਪੈਸਾ ਵੀ ਨਹੀਂ ਦੇਣਾ ਹੋਵੇਗਾ। ਸੀ.ਪੀ.ਡੀ.ਐੱਲ. ਦੇ ਨਿਰਦੇਸ਼ਕ ਅਰੁਣ ਕੁਮਾਰ ਵਰਮਾ ਕਹਿੰਦੇ ਹਨ ਕਿ ਬੇਲੋੜੀ ਦੇਰੀ ਖ਼ਤਮ ਕਰ ਕੇ ਪੂਰੀ ਪ੍ਰਕਿਰਿਆ ਆਸਾਨ ਅਤੇ ਸੁਵਿਧਾਜਨਕ ਬਣਾਈ ਗਈ ਹੈ। ਸੀ. ਪੀ. ਡੀ. ਐੱਲ. ਨਿਰਦੇਸ਼ਕ ਨੇ ਕਿਹਾ ਕਿ ਬੈਕਅੰਡ ਟੀਮ ਵੱਲੋਂ ਅਰਜ਼ੀ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਦੀ ਇਕ ਹੋਰ ਪਹਿਲ ਨੇ ਪ੍ਰਕਿਰਿਆ ਨੂੰ ਸੁਚਾਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰੇਕ ਐਪਲੀਕੇਸ਼ਨ ਦੀ ਨਿਗਰਾਨੀ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਪਤਕਾਰ ਨੂੰ ਜਲਦੀ ਤੋਂ ਜਲਦੀ ਕੁਨੈਕਸ਼ਨ ਮਿਲ ਜਾਵੇ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਵਿਚ ਵੱਡਾ ਹਾਦਸਾ, ਮਿੰਟਾਂ 'ਚ ਪੈ ਭੜਥੂ
ਨਵੇਂ ਕੁਨੈਕਸ਼ਨ ਲਈ ਅਪਲਾਈ ਕਰਨਾ ਆਸਾਨ, ਸਟੇਟਸ ਵੀ ਆਨਲਾਈਨ
ਖਪਤਕਾਰ ਹੁਣ ਨਵੇਂ ਬਿਜਲੀ ਕੁਨੈਕਸ਼ਨ ਲਈ ਵੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਕੋਈ ਵੀ ਖਪਤਕਾਰ ਮੀਟਰ ਬਦਲਣ, ਦੁਬਾਰਾ ਕੁਨੈਕਸ਼ਨ ਲੈਣ ਅਤੇ ਖਪਤਕਾਰ ਸ਼੍ਰੇਣੀ ਵਿਚ ਤਬਦੀਲੀ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਖਪਤਕਾਰ ਨੂੰ ਇਹ ਸਾਰੀਆਂ ਸਹੂਲਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.chandigarhpower.com ’ਤੇ ਮਿਲਣਗੀਆਂ। ਇਸ ਸਾਈਟ ’ਤੇ ਜਾ ਕੇ ਕਿਸੇ ਵੀ ਸਹੂਲਤ ਲਈ ਆਨਲਾਈਨ ਅਪਲਾਈ, ਸ਼ਿਕਾਇਤ ਅਤੇ ਹਰ ਤਰ੍ਹਾਂ ਦੇ ਭੁਗਤਾਨ ਡਿਜੀਟਲ ਰੂਪ ਨਾਲ ਕਰ ਸਕਦੇ ਹਨ। ਇਸੇ ਸਾਈਟ ’ਤੇ ਖਪਤਕਾਰ ਆਪਣੀ ਸ਼ਿਕਾਇਤ ਜਾਂ ਅਰਜ਼ੀ ਦੇ ਨਿਪਟਾਰੇ ਸੰਬੰਧੀ ਚੱਲ ਰਹੀ ਪ੍ਰਕਿਰਿਆ ਦਾ ਸਟੇਟਸ ਵੀ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 4 ਮਈ ਤੱਕ ਜਾਰੀ ਹੋਇਆ Alert, ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e