ਖ਼ੁਸ਼ਖ਼ਬਰੀ! ਪੰਜਾਬ ਦੇ ਲੋਕਾਂ ਨੂੰ 5 ਜੂਨ ਤੋਂ ਮਿਲਣ ਜਾ ਰਹੀ ਵੱਡੀ ਸਹੂਲਤ
Friday, May 02, 2025 - 08:26 AM (IST)

ਜਲੰਧਰ (ਸਲਵਾਨ)– ਆਦਮਪੁਰ ਹਵਾਈ ਅੱਡੇ ਤੋਂ 5 ਜੂਨ ਤੋਂ ਇੰਡੀਗੋ ਏਅਰਲਾਈਨਜ਼ ਆਪਣੀ ਨਿਯਮਿਤ ਹਵਾਈ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਵੀਰਵਾਰ ਨੂੰ ਇੰਡੀਗੋ ਕੰਪਨੀ ਦੀ ਇਕ ਸੀਨੀਅਰ ਟੀਮ ਆਦਮਪੁਰ ਪਹੁੰਚੀ ਅਤੇ ਹਵਾਈ ਅੱਡੇ ਦਾ ਡੂੰਘਾਈ ਨਾਲ ਮੁਆਇਨਾ ਕੀਤਾ। ਇੰਡੀਗੋ ਦੇ ਮੁੱਖ ਦਫਤਰ (ਮੁੰਬਈ) ਤੋਂ ਆਏ ਅਧਿਕਾਰੀਆਂ ਨੇ ਰਨ-ਵੇਅ, ਯਾਤਰੀ ਭਵਨ ਅਤੇ ਹਵਾਈ ਅੱਡੇ ਦੇ ਮੁੱਖ ਗੇਟ ਏਰੀਆ ਸਮੇਤ ਪੂਰੇ ਕੰਪਲੈਕਸ ਦਾ ਜਾਇਜ਼ਾ ਲਿਆ ਤਾਂ ਕਿ ਉਡਾਣਾਂ ਦੀ ਸੁਚਾਰੂ ਸ਼ੁਰੂਆਤ ਯਕੀਨੀ ਬਣਾਈ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...
ਇਸ ਟੀਮ ਵਿਚ ਇੰਡੀਗੋ ਕੰਪਨੀ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਨੈਰਿਲ, ਏਅਰ ਟ੍ਰੈਫਿਕ ਮੈਨੇਜਮੈਂਟ ਵਿਕਾਸ ਮਹਿਤਾ, ਏਅਰਪੋਰਟ ਆਪ੍ਰੇਸ਼ਨ ਅਤੇ ਯਾਤਰੀ ਸੇਵਾ ਦੇ ਦੀਪਕ ਦਹੀਆ, ਏਅਰਪੋਰਟ ਆਪ੍ਰੇਸ਼ਨ ਅਤੇ ਗਾਹਕ ਸਹਾਇਤਾ ਅਧਿਕਾਰੀ ਸੁਨੀਲ ਕੁਮਾਰ ਸਿੰਘ, ਸੁਰੱਖਿਆ (ਸੀ. ਆਈ. ਐੱਸ. ਐੱਫ.) ਏਅਰਪੋਰਟ ਅਥਾਰਟੀ ਆਫ਼ ਇੰਡੀਆ ਪੁਸ਼ਪੇਂਦਰ ਕੁਮਾਰ ਨਿਰਾਲਾ, ਅਮਿਤ ਕੁਮਾਰ ਸਹਾਇਕ ਜਨਰਲ ਮੈਨੇਜਰ, ਸੂਰਜ ਯਾਦਵ, ਸੂਰਿਆ ਪ੍ਰਤਾਪ, ਮੋਹਨ ਪੰਵਾਰ ਆਦਿ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ
ਸੂਤਰਾਂ ਅਨੁਸਾਰ ਮੁਆਇਨੇ ਦੇ ਨਤੀਜੇ ਸਾਕਾਰਾਤਮਕ ਰਹੇ ਅਤੇ ਜਲਦ ਆਦਮਪੁਰ ਏਅਰਪੋਰਟ ਤੋਂ ਇੰਡੀਗੋ ਵੱਲੋਂ ਨਿਯਮਿਤ ਯਾਤਰੀ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਸਿੱਧੀ ਹਵਾਈ ਯਾਤਰਾ ਦੀ ਸਹੂਲਤ ਮਿਲੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8