ਪੰਜਾਬ ''ਚ ਛੁੱਟੀ ਦਾ ਮਜ਼ਾ ਖ਼ਰਾਬ ਕਰਣਗੇ ਲੰਮੇ Power Cut! ਇਨ੍ਹਾਂ ਸ਼ਹਿਰਾਂ ''ਚ ਬੰਦ ਰਹੇਗੀ ਬਿਜਲੀ
Sunday, May 04, 2025 - 10:11 AM (IST)

ਵੈੱਬ ਡੈਸਕ: ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰ ਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਅੱਜ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸੇ ਤਰ੍ਹਾਂ ਭਲਕੇ ਵੀ ਕਈ ਥਾਈਂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੇ Filmy Scene ਵਾਂਗ ਲਿਆ ਵੱਡਾ ਐਕਸ਼ਨ! ਵੇਖੋ ਮੌਕੇ ਦੀ ਵੀਡੀਓ
ਜਲੰਧਰ
ਜਲੰਧਰ (ਪੁਨੀਤ)– 4 ਮਈ ਨੂੰ ਸ਼ਹਿਰ ਦੇ ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਆਉਂਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਸਿਲਸਿਲੇ ਵਿਚ 66 ਕੇ. ਵੀ. ਟਾਂਡਾ ਰੋਡ ਅਧੀਨ ਆਉਣ ਵਾਲੇ ਸਾਰੇ 11 ਕੇ. ਵੀ. ਫੀਡਰ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ, ਜਿਸ ਨਾਲ ਸੋਢਲ ਰੋਡ, ਜੇ. ਐੱਮ. ਪੀ. ਚੌਕ, ਮਥੁਰਾ ਨਗਰ, ਦੋਆਬਾ ਚੌਕ, ਅਮਨ ਨਗਰ, ਸੁਭਾਸ਼ ਨਗਰ, ਖਾਲਸਾ, ਦੇਵੀ ਤਲਾਬ ਮੰਦਰ, ਚੱਕ ਹੁਸੈਨ, ਸੰਤੋਖਪੁਰਾ, ਨੀਵੀਂ ਆਬਾਦੀ, ਅੰਬਿਕਾ ਕਾਲੋਨੀ, ਵਿਕਾਸਪੁਰੀ, ਹੁਸ਼ਿਆਰਪੁਰ ਰੋਡ, ਲੰਮਾ ਪਿੰਡ ਚੌਕ, ਹਰਦੀਪ ਨਗਰ, ਪਠਾਨਕੋਟ ਰੋਡ, ਪਰੂਥੀ ਹਸਪਤਾਲ, ਹਰਗੋਬਿੰਦ ਨਗਰ, ਅਮਨ ਨਗਰ, ਕਾਲੀ ਮਾਤਾ ਮੰਦਰ, ਗਊਸ਼ਾਲਾ ਰੋਡ, ਟਰਾਂਸਪੋਰਟ ਨਗਰ ਦੇ ਐੱਮ. ਵੀ. ਰੋਡ, ਸ਼ਾਰਪ ਚੱਕ, ਫਾਈਵ ਸਟਾਰ, ਸਟੇਟ ਬੈਂਕ, ਜੱਜ ਕਾਲੋਨੀ, ਇੰਡਸਟਰੀਅਲ ਅਸਟੇਟ, ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਧੋਗੜੀ ਰੋਡ ਸਮੇਤ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
66 ਕੇ. ਵੀ. ਫੋਕਲ ਪੁਆਇੰਟ ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਪੰਜਾਬੀ ਬਾਗ, ਸੰਜੇ ਗਾਂਧੀ ਨਗਰ, ਇੰਡਸਟਰੀਅਲ ਨੰਬਰ 3, ਫੋਕਲ ਪੁਆਇੰਟ ਨੰਬਰ 2, ਗੁਰੂ ਅਮਰਦਾਸ ਨਗਰ, ਬੀ. ਐੱਸ. ਐੱਨ. ਐੱਲ., ਗਦਾਈਪੁਰ-2, ਕੈਨਾਲ 1, ਗਲੋਬ ਕਾਲੋਨੀ, ਰਾਜਾ ਗਾਰਡਨ, ਸਤਿਅਮ, ਸ਼ੰਕਰ, ਬੁਲੰਦਪੁਰ ਰੋਡ ਅਤੇ ਡ੍ਰੇਨ ਫੀਡਰਾਂ ਅਧੀਨ ਆਉਂਦੇ ਇਲਾਕੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹਿਣਗੇ।
66 ਕੇ. ਵੀ. ਸਰਜੀਕਲ ਤੋਂ ਚੱਲਦੇ 11 ਕੇ. ਵੀ. ਵਿਦੇਸ਼ ਸੰਚਾਰ, ਕਨਾਲ, ਬਸਤੀ ਪੀਰਦਾਦ ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗੀ, ਜਿਸ ਨਾਲ ਹਰਬੰਸ ਨਗਰ, ਜੇ. ਪੀ. ਨਗਰ, ਵਿਰਦੀ ਕਾਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾਂ, ਸ਼ੇਰ ਸਿੰਘ ਕਾਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾਂ ਪਿੰਡ, ਰੋਜ਼ ਗਾਰਡਨ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਰਹਿਣਗੇ। ਇਸੇ ਤਰ੍ਹਾਂ ਨਾਲ 11 ਕੇ. ਵੀ. ਵਰਿਆਮ ਨਗਰ ਫੀਡਰ ਦੀ ਸਪਲਾਈ ਸਵੇਰੇ 9.30 ਤੋਂ ਦੁਪਹਿਰ 2.30 ਤਕ ਬੰਦ ਰਹੇਗੀ, ਜਿਸ ਨਾਲ ਜੋਤੀ ਨਗਰ, ਵਰਿਆਮ ਨਗਰ, ਕੂਲ ਰੋਡ, ਮੋਤਾ ਸਿੰਘ ਨਗਰ ਅਤੇ ਆਲੇ-ਦੁਆਲੇ ਦੇ ਇਲਾਕੇ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਸਰਹੱਦ 'ਤੇ ਵਧਿਆ ਤਣਾਅ! ਫ਼ੌਜ ਨੇ ਦਿੱਤੀ Warning
220 ਕੇ. ਵੀ. ਬਾਦਸ਼ਾਹਪੁਰ ਤੋਂ ਚੱਲਦੇ 11 ਕੇ. ਵੀ. ਖੁਰਲਾ ਕਿੰਗਰਾ, ਗਿੱਲ ਕਾਲੋਨੀ, ਬੂਟਾ ਮੰਡੀ-1, ਲਾਂਬੜਾ (ਯੂ. ਪੀ. ਐੱਸ.) ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗੀ, ਜਿਸ ਨਾਲ ਐਲਡਿਕੋ ਗ੍ਰੀਨ, ਆਲੂ ਫਾਰਮ, ਸਤਨਾਮ ਹਸਪਤਾਲ, ਮਨਦੀਪ ਕੋਲਡ ਸਟੋਰ, ਗਿੱਲ ਕਾਲੋਨੀ, ਸਿਲਵਰ ਰੈਜ਼ੀਡੈਂਸੀ ਫਲੈਟ, ਰੈੱਡ ਰੋਜ਼ ਕਾਲੋਨੀ, ਦਾਦਰਾ ਮੁਹੱਲਾ, ਗਿੱਲ ਕਾਲੋਨੀ, ਟਾਵਰ ਐਨਕਲੇਵ ਫੇਸ-1, 2, 3, ਆਬਾਦੀ ਧਰਮਪੁਰਾ, ਖੁਰਲਾ ਕਿੰਗਰਾ, ਆਲ ਇੰਡੀਆ ਰੇਡੀਓ, ਐੱਫ. ਐੱਮ. ਰੇਡੀਓ, ਮਾਨ ਨਗਰ, ਆਰਮੀ ਐਨਕਲੇਵ, ਲਾਂਬੜਾ, ਲਾਂਬੜਾ ਆਬਾਦੀ, ਭਗਵਾਨਪੁਰ, ਤਾਜਪੁਰ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਤਰਨਤਾਰਨ
ਤਰਨਤਾਰਨ (ਆਹਲੂਵਾਲੀਆ, ਰਮਨ)- ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨ ਤਾਰਨ ਅਤੇ ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ. ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦੇ ਦੱਸਿਆ ਕਿ 132 ਕੇ.ਵੀ.ਏ. ਤਰਨ ਤਾਰਨ ਸਬ ਸ਼ਟੇਸ਼ਨ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ 11 ਕੇ.ਵੀ. ਸਿਟੀ 1,3,4,6 ਅਤੇ ਸਿਵਲ ਹਸਪਤਾਲ ਤਰਨ ਤਾਰਨ ਦੀ ਬਿਜਲੀ ਸਪਲਾਈ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਮਿਤੀ 4.5.2025 ਦਿਨ ਐਤਵਾਰ ਨੂੰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਨ੍ਹਾਂ ਤੋਂ ਚਲਦੇ ਇਲਾਕੇ ਸਿਵਲ ਹਸਪਤਾਲ ਤਰਨ ਤਾਰਨ, ਲਾਲੀ ਸ਼ਾਹ ਮੁਹੱਲਾ, ਮੇਜਰ ਜੀਵਨ ਸਿੰਘ ਨਗਰ, ਨਾਨਕਸਰ ਮੁਹੱਲਾ, ਗੋਲਡਨ ਐਵੀਨਿਊ, ਮਹਿੰਦਰਾ ਐਵੀਨਿਊ, ਮਹਿੰਦਰਾ ਇਨਕਲੇਵ,ਬਾਠ ਐਵੀਨਿਊ, ਗਰੀਨ ਐਵੀਨਿਊ,ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜੀਕੋਟ, ਪੱਡਾ ਕਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ ਅਤੇ ਜੈ ਦੀਪ ਕਲੋਨੀ, ਦੀਪ ਐਵੀਨਿਊ, ਗੁਰੂ ਤੇਗ ਬਹਾਦਰ ਨਗਰ ਫੇਜ਼ 1-2, ਫਤਿਹ ਚੱਕ ਤਰਨ ਤਾਰਨ ਆਦਿ ਏਰੀਏ ਬੰਦ ਰਹਿਣਗੇ।
ਹਰਿਆਣਾ (ਹੁਸ਼ਿਆਰਪੁਰ)
ਹਰਿਆਣਾ (ਆਨੰਦ)- ਉੱਪ-ਮੰਡਲ ਦਫਤਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਹਰਿਆਣਾ ਦੇ ਐੱਸ. ਡੀ. ਓ. ਇੰਜੀ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਅੱਜੋਵਾਲ ਤੋਂ ਚੱਲਦੇ 11 ਕੇ. ਵੀ. ਨਵੇਂ ਘਰ ਯੂ. ਪੀ. ਐੱਸ. ਫੀਡਰ ਅਤੇ 11 ਕੇ. ਵੀ. ਬੱਸੀ ਮਰੂਫ ਏ. ਪੀ. ਫੀਡਰ, 10 ਨੰਬਰ ਇੰਡਸਟੀਰਅਲ ਦੀ ਜ਼ਰੂਰੀ ਕੰਮ ਤੇ ਵੀ. ਸੀ. ਬੀ. ਦੀ ਸਥਾਪਤੀ ਕਰਨ ਲਈ 4 ਮਈ ਨੂੰ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਨਵੇਂ ਘਰ, ਬਸੀ ਬਰੂਫ, ਹੁਸੈਨਪੁਰ, ਬਸੀ ਮਰੂਪ ਸਿਆਲਾ, ਬਸੀ ਕਾਸੋ, ਬਾਗਪੁਰ ਅੱਡਾ, ਚੱਕ ਸਮਾਣਾ, ਕਾਂਟੀਆਂ, ਖਾਖਲੀ ਫੈਕਟਰੀਆਂ ਵਾਲਾ ਏਰੀਆ, ਜਲਾਲਪੁਰ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਅੱਧੀ ਰਾਤ ਨੂੰ ਮਚਿਆ ਚੀਕ-ਚਿਹਾੜਾ! ਲੋਕਾਂ ਨੇ ਘਰਾਂ 'ਚੋਂ ਭੱਜ ਕੇ ਬਚਾਈ ਜਾਨ
ਕੋਟਕਪੂਰਾ
ਕੋਟਕਪੂਰਾ (ਨਰਿੰਦਰ ਬੈੜ੍ਹ)- ਇੰਜੀਨੀਅਰ ਇਕਬਾਲ ਸਿੰਘ ਐੱਸ.ਡੀ.ਓ. ਸਬ ਅਰਬਨ ਸਬ ਡਿਵੀਜ਼ਨ ਪੀ.ਐੱਸ.ਪੀ.ਸੀ.ਐੱਲ. ਕੋਟਕਪੂਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 132 ਕੇ.ਵੀ. ਸਬ ਸਟੇਸ਼ਨ ਕੋਟਕਪੂਰਾ-2 ਤੋਂ ਚਲਦੇ ਸਾਰੇ 11 ਕੇ.ਵੀ. ਫੀਡਰ ਜ਼ਰੂਰੀ ਮੁਰੰਮਤ ਕਾਰਨ 4 ਮਈ 2025 ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਜੈਤੋ ਰੋਡ, ਪੁਰਾਣਾ ਸ਼ਹਿਰ, ਬਠਿੰਡਾ ਰੋਡ, ਮੋਗਾ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਨਾਭਾ
ਨਾਭਾ (ਖੁਰਾਣਾ)- ਬਿਜਲੀ ਬੋਰਡ ਸ਼ਹਿਰੀ ਸਬ-ਡਵੀਜਨ ਨਾਭਾ ਦੇ ਐਸ.ਡੀ.ਓ ਇੰਜੀ: ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ 66 ਕੇ.ਵੀ ਨਵੇ ਗਰਿੱਡ ਨਾਭਾ ਤੇ ਜਰੂਰੀ ਮੈਨਟੀਨੇਸ ਕਰਨੀ ਹੈ ਇਸ ਲਈ 5-ਮਈ ਨੂੰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ 66 ਕੇ.ਵੀ ਨਵੇਂ ਗਰਿੱਡ ਨਾਭਾ ਤੋ ਚੱਲਣ ਵਾਲੇ 11 ਕੇ.ਵੀ ਵੀਰ ਸਿੰਘ ਫੀਡਰ, 11 ਕੇ.ਵੀ ਮੈਹਸ ਗੇਟ ਫੀਡਰ, 11 ਕੇ.ਵੀ ਅਜੀਤ ਨਗਰ ਫੀਡਰ ਅਤੇ 11 ਕੇ.ਵੀ ਥੂਹੀ ਰੋਡ ਫੀਡਰ ਤੋ ਚੱਲਣ ਵਾਲੇ ਏਰੀਏ ਵੀਰ ਸਿੰਘ ਕਲੋਨੀ, ਸਿਵਾ ਇਨਕਲੇਵ, ਪਰੀਤ ਵਿਹਾਰ, ਪਟੇਲ ਨਗਰ, ਵਿਕਾਸ ਕਲੋਨੀ, ਮੁੰਨਾ ਲਾਲ ਇਨਕਲੇਵ, ਸਾਰਦਾ ਕਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੋਕ, ਮੋਦੀ ਮਿੱਲ, ਕਰਿਆਣਾ ਭਵਨ, ਰਾਇਲ ਸਟੇਟ, ਘੁਲਾਡ਼ ਮੰਡੀ, ਪੁਰਾਣੀ ਸਬਜੀ ਮੰਡੀ, ਪੰਜਾਬੀ ਬਾਗ, ਜਸਪਾਲ ਕਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8