ਪੰਜਾਬ ਦੇ ਇਸ ਇਲਾਕੇ 'ਚ NIA ਦੀ ਟੀਮ ਨੇ ਮਾਰਿਆ ਛਾਪਾ, 6 ਘੰਟੇ ਤੱਕ ਜਾਰੀ ਰਹੀ ਕਾਰਵਾਈ
Thursday, May 01, 2025 - 03:52 PM (IST)

ਬਟਾਲਾ (ਗੁਰਪ੍ਰੀਤ)- ਪੁਲਸ ਜ਼ਿਲ੍ਹਾ ਬਟਾਲਾ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਅਤੇ ਪਿੰਡ ਢਿਲਵਾਂ 'ਚ NIA ਦੀ ਟੀਮ ਵੱਲੋਂ ਤੜਕਸਾਰ ਭਾਰੀ ਪੁਲਸ ਪਾਰਟੀ ਸਮੇਤ ਰੇਡ ਕੀਤੀ ਗਈ। ਪਿੰਡ ਢਿੱਲਵਾਂ ਦੇ ਨੌਜਵਾਨ ਗੁਰਸਿਮਰਨ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਐੱਨ. ਆਈ. ਏ. ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਜ਼ਿਕਰਯੋਗ ਹੈ ਕਿ ਗੁਰਸਿਮਰਨ ਸਿੰਘ 108 ਐਬੂਲੈਂਸ ਗੱਡੀ 'ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ ਪਿੰਡ ਕੋਟਲੀ ਸੂਰਤ ਮੱਲ੍ਹੀ ਦਾ ਨੌਜਵਾਨ ਜਗਰੂਪ ਸਿੰਘ ਅਤੇ ਨੌਜਵਾਨ ਮਨਦੀਪ ਸਿੰਘ ਸੋਨੂੰ ਦੇ ਘਰ 'ਚ ਐੱਨ. ਆਈ. ਏ. ਟੀਮ ਵੱਲੋਂ ਰੇਡ ਕੀਤੀ ਗਈ। ਐੱਨ. ਆਈ. ਏ. ਦੀ ਟੀਮ ਵੱਲੋਂ ਕਰੀਬ ਛੇ ਘੰਟੇ ਇਨ੍ਹਾਂ ਨੌਜਵਾਨਾਂ ਤੋਂ ਪੁੱਛਗਿੱਛ ਅਤੇ ਘਰਾਂ 'ਚ ਫੋਲਾ ਫਰਾਲੀ ਕੀਤੀ ਗਈ।
ਇਹ ਵੀ ਪੜ੍ਹੋ- ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਪਾਕਿਸਤਾਨੀ ਦੁਲਹਨਾਂ ਨੂੰ ਮਿਲੀ ਰਾਹਤ
ਇਸ ਮੌਕੇ ਐੱਨ. ਆਈ. ਏ. ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜਦੋਂ ਨੌਜਵਾਨ ਮਨਦੀਪ ਸਿੰਘ ਸੋਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਅੰਮ੍ਰਿਤਸਰ ਕਿਸੇ ਢਾਬੇ 'ਤੇ ਮਿਹਨਤ ਮਜ਼ਦੂਰੀ ਕਰਦੇ ਹਨ। ਨੌਜਵਾਨ ਮਨਦੀਪ ਸਿੰਘ ਨੇ ਕਿਹਾ ਕਿ ਉਸ ਦਾ ਕਿਸੇ ਅਪਰਾਧੀ ਜਾ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਹੈ ਤੇ ਅੱਜ ਐੱਨ. ਆਈ. ਏ. ਦੀ ਟੀਮ ਉਸਦੀ ਪੁਛਗਿੱਛ ਕਰ ਰਹੀ ਹੈ । ਇਸ ਪੁਛਗਿੱਛ ਦੌਰਾਨ ਮੇਰੇ ਵੱਲੋਂ ਐੱਨ. ਆਈ. ਏ. ਦੀ ਟੀਮ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8