ਅੰਮ੍ਰਿਤਸਰ ਦਾ ਟੂਰਿਸਟ 80 ਫੀਸਦੀ ਹੋਇਆ ਘੱਟ, ਰੀਟ੍ਰੀਟ ’ਤੇ ਵੀ ਘਟੀ ਗਿਣਤੀ

Monday, May 05, 2025 - 10:06 AM (IST)

ਅੰਮ੍ਰਿਤਸਰ ਦਾ ਟੂਰਿਸਟ 80 ਫੀਸਦੀ ਹੋਇਆ ਘੱਟ, ਰੀਟ੍ਰੀਟ ’ਤੇ ਵੀ ਘਟੀ ਗਿਣਤੀ

ਅੰਮ੍ਰਿਤਸਰ (ਰਮਨ) : ਗੁਰੂ ਨਗਰੀ ’ਚ ਟੂਰਿਸਟ ਕਾਫ਼ੀ ਘੱਟ ਹੋ ਗਿਆ ਹੈ। ਪਹਿਲਗਾਮ ਘਟਨਾ ਤੋਂ ਬਾਅਦ ਇਸ ਹਫ਼ਤੇ ਸ਼ਨੀਵਾਰ-ਐਤਵਾਰ ਨੂੰ ਟੂਰਿਸਟ ਦੀ ਗਿਣਤੀ 80 ਫ਼ੀਸਦੀ ਘੱਟ ਹੋ ਗਈ ਹੈ। ਮਹੀਨੇ ਦੇ ਪਹਿਲੇ ਹਫ਼ਤੇ ’ਚ ਟੂਰਿਸਟ ਘੱਟ ਹੋਣਾ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਉਥੇ ਹੀ ਮਈ ਅਤੇ ਜੂਨ ਮਹੀਨੇ ਦੀ ਅੰਮ੍ਰਿਤਸਰ ਦੇ ਹੋਟਲਾਂ ਦੀ ਬੁਕਿੰਗ ਕਾਫ਼ੀ ਰੱਦ ਹੋ ਗਈ ਹੈ, ਜਿਸ ਨਾਲ ਹੋਟਲ ਕਾਰੋਬਾਰੀ ਕਾਫ਼ੀ ਚਿੰਤਾ ’ਚ ਪੈ ਗਏ ਹਨ। ਇਸ ਸਮੇਂ ਜੰਮੂ-ਕਸ਼ਮੀਰ ਦੇ ਨਾਲ-ਨਾਲ ਅੰਮ੍ਰਿਤਸਰ ’ਚ ਵੀ ਹੋਟਲ ਕਾਰੋਬਾਰ ’ਤੇ ਕਾਫ਼ੀ ਅਸਰ ਪਿਆ ਹੈ। ਕਈ ਹੋਟਲ ਤਾਂ ਬੰਦ ਹੋਣ ਦੀ ਕਗਾਰ ’ਤੇ ਆ ਗਏ ਹਨ। ਉਥੇ ਹੀ ਜੋ ਹੋਟਲ ਲੋਕਾਂ ਨੇ ਕਿਰਾਏ ’ਤੇ ਲਏ ਹਨ, ਉਹ ਛੱਡ ਰਹੇ ਹਨ ਕਿਉਂਕਿ ਜਿਸ ਤਰ੍ਹਾਂ ਟੂਰਿਸਟ ਘੱਟ ਹੋਇਆ ਹੈ, ਉਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਦੋ-ਤਿੰਨ ਮਹੀਨੇ ਮੰਦੀ ਦੀ ਮਾਰ ਪਵੇਗੀ।

ਇਹ ਵੀ ਪੜ੍ਹੋ : ਚੜ੍ਹਦੀ ਜਵਾਨੀ 'ਚ ਨੌਜਵਾਨ ਨੂੰ ਖਾ ਗਿਆ 'ਨਸ਼ੇ ਦਾ ਦੈਂਤ', ਪਰਿਵਾਰ ਦਾ ਸੀ ਇਕਲੌਤਾ ਪੁੱਤ

ਹੈਰੀਟੇਜ ਸਟਰੀਟ ’ਚ ਪੱਸਰਿਆ ਸੰਨਾਟਾ
ਸ਼ਨੀਵਾਰ-ਐਤਵਾਰ ਨੂੰ ਟੂਰਿਸਟ ਦੀ ਆਮਦ ਘੱਟ ਹੋਣ ਨਾਲ ਹੈਰੀਟੇਜ ਸਟਰੀਟ ’ਤੇ ਸੰਨਾਟਾ ਪੱਸਰ ਗਿਆ ਹੈ, ਉਥੇ ਹੀ ਅਟਾਰੀ ਬਾਰਡਰ ’ਤੇ ਵੀ ਲੋਕਾਂ ਦੀ ਰੀਟ੍ਰੀਟ ਵੇਖਣ ਦੀ ਗਿਣਤੀ ਘੱਟ ਦੇਖੀ ਗਈ। ਅੰਮ੍ਰਿਤਸਰ ਦਾ ਜ਼ਿਆਦਾਤਰ ਕਾਰੋਬਾਰ ਟੂਰਿਸਟ ’ਤੇ ਨਿਰਭਰ ਕਰਦਾ ਹੈ। ਸ਼ਹਿਰ ਦੇ ਨਾਮੀ ਖਾਣ-ਪੀਣ ਵਾਲੇ ਸੰਸਥਾਨਾਂ ਦੀ ਗੱਲ ਕਰੀਏ ਤਾਂ ਉਥੇ ਆਮ ਦਿਨਾਂ ’ਚ ਵੀ ਬੈਠਣ ਲਈ ਜਗ੍ਹਾ ਨਹੀਂ ਮਿਲਦੀ ਸੀ ਪਰ ਇੱਥੇ ਸ਼ਨੀਵਾਰ ਤੇ ਐਤਵਾਰ ਦੇ ਦਿਨ ਵੀ ਟੇਬਲ ਖਾਲੀ ਵੇਖਣ ਨੂੰ ਮਿਲੇ।

ਹਿਮਾਚਲ ਤੋਂ ਘੱਟ ਟੂਰਿਸਟ ਆ ਰਿਹਾ ਪੰਜਾਬ
ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਘਟਨਾ ਤੋਂ ਬਾਅਦ ਕਸ਼ਮੀਰ ’ਚ ਟੂਰਿਸਟ ਜਾਣਾ ਬੰਦ ਹੋ ਗਿਆ ਹੈ। ਹੁਣ ਓਹੀ ਟੂਰਿਸਟ ਪੰਜਾਬ ’ਚ ਆ ਰਿਹਾ ਹੈ, ਜੋ ਹਿਮਾਚਲ ਘੁੰਮਣ ਨਿਕਲਿਆ ਸੀ। ਪਹਿਲਾਂ ਜੰਮੂ-ਕਸ਼ਮੀਰ ਜਾਣ ਵਾਲੇ ਲੋਕ ਅੰਮ੍ਰਿਤਸਰ ’ਚ ਇਕ ਜਾਂ ਦੋ ਦਿਨ ਜ਼ਰੂਰ ਰੁਕ ਕੇ ਜਾਂਦੇ ਸੀ ਪਰ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਵੇਖਦੇ ਹੋਏ ਲੋਕ ਉਥੇ ਨਹੀਂ ਜਾ ਰਹੇ ਹਨ ਪਰ ਕਈ ਲੋਕ ਉਥੇ ਘੁੰਮਣ ਵੀ ਜਾ ਰਹੇ ਹਨ। ਇਸ ਸਮੇਂ ਜੰਮੂ-ਕਸ਼ਮੀਰ ਦੇ ਨਾਲ-ਨਾਲ ਕਟੜਾ-ਏ‌-ਅੰਮ੍ਰਿਤਸਰ ’ਚ ਕਾਫ਼ੀ ਅਸਰ ਵੇਖਣ ਨੂੰ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News