ਬਿਜਲੀ ਮੁਰੰਮਤ ਦਾ ਕੰਮ ਕਰਦੇ ਲਾਈਨਮੈਨ ਨਾਲ ਵਾਪਰੀ ਅਣਹੋਣੀ, ਮਿਲੀ ਦਰਦਨਾਕ ਮੌਤ
Thursday, May 08, 2025 - 12:46 PM (IST)

ਭੁਲੱਥ (ਰਜਿੰਦਰ)-ਪਾਵਰਕਾਮ ਦਫ਼ਤਰ ਭੁਲੱਥ ਵਿਖੇ ਤਾਇਨਾਤ ਲਾਇਨਮੈਨ ਬੀਤੇ ਦਿਨ ਮੋਟਰਾਂ ਦੀ ਬੰਦ ਕੀਤੀ ਲਾਈਨ ’ਤੇ ਬਿਜਲੀ ਮੁਰੰਮਤ ਦਾ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਬਿਜਲੀ ਦੀਆਂ ਤਾਰਾਂ ਵਿਚ ਅਚਨਚੇਤ ਕਰੰਟ ਆਉਣ ਨਾਲ ਉਕਤ ਲਾਈਨਮੈਨ ਨੂੰ ਕਰੰਟ ਲੱਗ ਗਿਆ ਅਤੇ ਉਹ ਬਿਜਲੀ ਦੇ ਖੰਭੇ ਦੇ ਉਪਰ ਹੀ ਤਾਰਾਂ ਨਾਲ ਚਿੰਬੜ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਮਗਰੋਂ Alert 'ਤੇ ਜਲੰਧਰ ਪ੍ਰਸ਼ਾਸਨ, ਬਣਾ 'ਤੇ ਕੰਟਰੋਲ ਰੂਮ ਤੇ ਲਗਾ 'ਤੀ ਇਹ ਪਾਬੰਦੀ
ਜਾਣਕਾਰੀ ਅਨੁਸਾਰ ਦਲਵੀਰ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪਿੰਡ ਈਸਰਬੁੱਚਾ, ਥਾਣਾ ਬੇਗੋਵਾਲ ਪਾਵਰਕਾਮ ਦੇ ਉੱਪ ਮੰਡਲ ਦਫ਼ਤਰ ਭੁਲੱਥ ਵਿਖੇ ਬਤੌਰ ਲਾਈਨਮੈਨ ਤਾਇਨਾਤ ਸੀ। ਉਹ ਪਿੰਡ ਖੱਸਣ ਦੇ ਇਲਾਕੇ ਵਿਚ ਮੋਟਰਾਂ ਵਾਲੀ ਬਿਜਲੀ ਦੀ ਲਾਈਨ ਨੂੰ ਰਿਪੇਅਰ ਕਰ ਰਿਹਾ ਸੀ ਕਿ ਸ਼ਾਮ ਦੇ ਕਰੀਬ 4 ਵਜੇ ਬਿਜਲੀ ਦੀਆਂ ਤਾਰਾਂ ਵਿਚ ਅਚਨਚੇਤ ਕਰੰਟ ਆਉਣ ਨਾਲ ਉਕਤ ਲਾਈਨਮੈਨ ਨੂੰ ਕਰੰਟ ਲੱਗ ਗਿਆ ਅਤੇ ਉਹ ਬਿਜਲੀ ਦੇ ਖੰਭੇ ਉਪਰ ਹੀ ਤਾਰਾਂ ਨਾਲ ਚਿੰਬੜ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: LOC 'ਤੇ ਪਲਵਲ ਦਾ ਜਵਾਨ ਲਾਂਸ ਨਾਇਕ ਦਿਨੇਸ਼ ਸ਼ਹੀਦ, CM ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ
ਮੌਕੇ ’ਤੇ ਭੁਲੱਥ ਪਾਵਰਕਾਮ ਦੇ ਐੱਸ. ਡੀ. ਓ. ਕੁਲਤਾਰ ਸਿੰਘ, ਬਿਜਲੀ ਮੁਲਾਜ਼ਮ ਅਤੇ ਥਾਣਾ ਭੁਲੱਥ ਦੀ ਪੁਲਸ ਪਹੁੰਚੀ, ਜਿਨ੍ਹਾਂ ਵੱਲੋਂ ਬਿਜਲੀ ਦੀਆਂ ਤਾਰਾਂ ਨਾਲ ਚਿੰਬੜੇ ਮ੍ਰਿਤਕ ਲਾਈਨਮੈਨ ਨੂੰ ਹੇਠਾਂ ਲਾਹਿਆ ਗਿਆ। ਜ਼ਿਕਰਯੋਗ ਹੈ ਕਿ ਕਰੰਟ ਇੰਨਾ ਜ਼ਿਆਦਾ ਭਿਆਨਕ ਸੀ ਕਿ ਲਾਈਨਮੈਨ ਦੀ ਹੱਥ ਤੋਂ ਲੈ ਕੇ ਕੂਣੀ ਤੱਕ ਬਾਂਹ ਵੀ ਸੜ ਗਈ। ਹੁਣ ਪੁਲਸ ਪਾਰਟੀ ਵੱਲੋਂ ਲਾਈਨਮੈਨ ਦੇ ਮ੍ਰਿਤਕ ਸਰੀਰ ਨੂੰ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਉਪਰੰਤ ਹੀ ਅਗਲੇਰੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਹਾਈ ਅਲਰਟ, ਵਧਾ 'ਤੀ ਸੁਰੱਖਿਆ, DGP ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਇਸ ਸਬੰਧੀ ਪਾਵਰਕਾਮ ਭੁਲੱਥ ਦੇ ਐੱਸ. ਡੀ. ਓ. ਕੁਲਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰਾਂ ਦੀ ਬਿਜਲੀ ਸਪਲਾਈ ਵਾਲਾ ਰਾਏਪੁਰ ਫੀਡਰ ਹੈ, ਇਸ ਦੀ ਬਿਜਲੀ ਲਾਈਨ ’ਤੇ ਪਿੰਡ ਖੱਸਣ ਨੇੜੇ ਬਿਜਲੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਬਿਜਲੀ ਲਾਈਨ ਦਾ ਪਰਮਿਟ ਲਿਆ ਹੋਣ ਕਾਰਨ ਇਥੇ ਦੀ ਬਿਜਲੀ ਸਪਲਾਈ ਬੰਦ ਸੀ ਪਰ ਇਸ ਲਾਈਨ ਵਿਚ ਕੋਈ ਬੈਕ ਕਰੰਟ ਆਉਣ ਨਾਲ ਇਹ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਤੋਂ 11 ਤਾਰੀਖ਼ ਤੱਕ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e