ਖ਼ੁਸ਼ਖ਼ਬਰੀ! 10 ਦਿਨਾਂ 'ਚ ਹੋਰ ਡਿੱਗੇ ਕਾਜੂ-ਬਦਾਮ ਤੇ ਕਿਸ਼ਮਿਸ਼ ਦੇ ਮੁੱਲ, ਵੇਖੋ ਕੀਮਤਾਂ

Friday, Oct 16, 2020 - 06:52 PM (IST)

ਨਵੀਂ ਦਿੱਲੀ— ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਡ੍ਰਾਈ ਫਰੂਟਸ ਨੂੰ ਲੈ ਕੇ ਆਮ ਲੋਕਾਂ ਲਈ ਚੰਗੀ ਖ਼ਬਰ ਹੈ। ਦੀਵਾਲੀ ਤੋਂ ਪਹਿਲਾਂ ਜਿੱਥੇ ਡ੍ਰਾਈ ਫਰੂਟਸ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ, ਉੱਥੇ ਹੀ ਇਸ ਵਾਰ ਉਲਟਾ ਹੋ ਰਿਹਾ ਹੈ। ਗਾਹਕਾਂ ਦੇ ਬਾਜ਼ਾਰ 'ਚ ਨਾ ਹੋਣ ਤੇ ਗੋਦਾਮਾਂ 'ਚ ਮਾਲ ਭਰੇ ਹੋਣ ਦੀ ਵਜ੍ਹਾ ਨਾਲ 10 ਦਿਨਾਂ 'ਚ ਕਾਜੂ, ਬਦਾਮ ਅਤੇ ਕਿਸ਼ਮਿਸ਼ ਹੋਰ ਸਸਤੇ ਹੋ ਗਏ ਹਨ।

ਇਕ ਰਿਪੋਰਟ ਮੁਤਾਬਕ, ਕੈਲੀਫੋਰਨੀਆ ਬਦਾਮ ਦੀਆਂ ਕੀਮਤਾਂ ਇਕਦਮ ਡਿੱਗ ਗਈਆਂ ਹਨ। ਦਿੱਲੀ 'ਚ ਕਈ ਪੀੜੀਆਂ ਤੋਂ ਮੇਵਾ ਦਾ ਕਾਰੋਬਾਰ ਕਰਨ ਵਾਲੇ ਰਾਜੀਵ ਬਤਰਾ ਨੇ ਇਕ ਚੈਨਲ ਨੂੰ ਗੱਲਬਾਤ 'ਚ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਮੇਵਾ 20 ਫੀਸਦੀ ਤੱਕ ਮਹਿੰਗਾ ਹੋ ਗਿਆ ਸੀ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪੁਰਾਣਾ ਮਾਲ ਖ਼ਤਮ ਹੋ ਰਿਹਾ ਹੁੰਦਾ ਹੈ ਅਤੇ ਨਵਾਂ ਆਉਣ ਦੀ ਤਿਆਰੀ ਕੀਤੀ ਜਾਂਦੀ ਹੈ ਪਰ ਲਾਕਡਾਊਨ ਤੋਂ ਬਾਅਦ ਮੇਵੇ ਦਾ ਮੁੱਲ ਡਿੱਗਣਾ ਸ਼ੁਰੂ ਹੋ ਗਿਆ। ਗਾਹਕਾਂ ਦੇ ਬਾਜ਼ਾਰ 'ਚ ਨਾ ਹੋਣ ਤੇ ਗੋਦਾਮਾਂ 'ਚ ਮਾਲ ਭਰਿਆ ਹੋਣ ਦੀ ਵਜ੍ਹਾ ਨਾਲ ਮੁੱਲ ਡਿੱਗੇ ਹਨ।

10 ਦਿਨ ਪਹਿਲਾਂ ਤੇ ਹੁਣ ਦੇ ਮੁੱਲ
ਦਸ ਦਿਨ ਪਹਿਲਾਂ ਕੈਲੀਫੋਰਨੀਆ ਬਦਾਮ 900 ਤੋਂ 660 ਰੁਪਏ ਪ੍ਰਤੀ ਕਿਲੋ 'ਤੇ ਆ ਗਿਆ ਸੀ, ਜੋ ਹੁਣ 520 ਤੋਂ 580 ਰੁਪਏ ਪ੍ਰਤੀ ਕਿਲੋ 'ਤੇ ਵਿਕ ਰਿਹਾ ਹੈ।

ਉੱਥੇ ਹੀ, ਕਾਜੂ ਜੋ ਕੁਝ ਦਿਨ ਪਹਿਲਾਂ ਹੀ 1,100 ਰੁਪਏ ਤੋਂ 950 ਰੁਪਏ ਕਿਲੋ 'ਤੇ ਆਇਆ ਸੀ, ਹੁਣ 660 ਤੋਂ 710 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕਿਸ਼ਮਿਸ਼ ਦੀ ਕੀਮਤ 10 ਦਿਨ ਪਹਿਲਾਂ 400 ਤੋਂ 350 'ਤੇ ਆ ਗਈ ਸੀ, ਜੋ ਹੁਣ 200 ਤੋਂ 230 ਰੁਪਏ ਕਿਲੋ ਵਿਕ ਰਹੀ ਹੈ।

PunjabKesari
ਉੱਥੇ ਹੀ, 10 ਦਿਨ ਪਹਿਲਾਂ ਪਿਸਤਾ 1,400 ਰੁਪਏ ਕਿਲੋ ਤੋਂ ਸਿੱਧੇ 1,100 ਰੁਪਏ ਕਿਲੋ 'ਤੇ ਆ ਗਿਆ ਸੀ। ਹਾਲਾਂਕਿ, 10 ਦਿਨਾਂ ਪਿੱਛੋਂ ਵੀ ਪਿਸਤਾ ਦੀਆਂ ਕੀਮਤਾਂ 'ਚ ਕੋਈ ਬਹੁਤ ਵੱਡਾ ਫਰਕ ਨਹੀਂ ਹੈ। ਪਿਸਤੇ 'ਚ 100 ਤੋਂ 150 ਰੁਪਏ ਦਾ ਫਰਕ ਦੇਖਿਆ ਜਾ ਰਿਹਾ ਹੈ। ਜਾਣਕਾਰ ਦੱਸਦੇ ਹਨ ਕਿ ਅਜਿਹਾ ਇਸ ਲਈ ਹੈ ਕਿਉਂਕਿ ਅਜੇ ਪਿਸਤਾ ਦੀ ਨਵੀਂ ਫਸਲ ਬਾਰੇ ਕੋਈ ਠੀਕ-ਠਾਕ ਜਾਣਕਾਰੀ ਬਾਜ਼ਾਰ 'ਚ ਨਹੀਂ ਹੈ। ਉੱਥੇ ਹੀ ਅਖਰੋਟ 800 ਤੋਂ 850 ਰੁਪਏ ਕਿਲੋ ਵਿਕ ਰਿਹਾ ਹੈ। ਸਰਦੀਆਂ 'ਚ ਅਖਰੋਟ ਦੀ ਸਭ ਤੋਂ ਜ਼ਿਆਦਾ ਮੰਗ ਹੁੰਦੀ ਹੈ।


Sanjeev

Content Editor

Related News