US ਬਾਜ਼ਾਰ ਗਿਰਾਵਟ ਵਿਚ ਬੰਦ, ASIA ਸਟਾਕ 'ਚ ਮਿਲੇ-ਜੁਲੇ ਰੁਝਾਨ

12/19/2019 8:10:52 AM

ਵਾਸ਼ਿੰਗਟਨ— ਯੂ. ਐੱਸ. ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ 27.88 ਅੰਕ ਕਮਜ਼ੋਰ ਹੋ ਕੇ 28,239.28 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਸਪਾਟ ਯਾਨੀ ਪਿਛਲੇ ਦਿਨ ਦੇ ਬੰਦ ਪੱਧਰ 3,192.52 ਦੇ ਪੱਧਰ ਤੋਂ ਮਾਮੂਲੀ ਡਿੱਗ ਕੇ 3,191.14 'ਤੇ ਬੰਦ ਹੋਇਆ ਹੈ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.05 ਫੀਸਦੀ ਦੀ ਬੜ੍ਹਤ ਨਾਲ 8,827.73 ਦੇ ਪੱਧਰ 'ਤੇ ਬੰਦ ਹੋਇਆ ਹੈ।

 

ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਕਾਰੋਬਾਰ ਜ਼ਿਆਦਾਤਰ ਲਾਲ ਨਿਸ਼ਾਨ 'ਤੇ ਦੇਖਣ ਨੂੰ ਮਿਲੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 4 ਅੰਕ ਯਾਨੀ 0.10 ਫੀਸਦੀ ਦੀ ਮਾਮੂਲੀ ਤੇਜ਼ੀ 'ਚ 3,020 'ਤੇ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 24 ਅੰਕ ਯਾਨੀ 0.19 ਫੀਸਦੀ ਡਿੱਗ ਕੇ 12,230 ਦੇ ਪੱਧਰ 'ਤੇ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 86 ਅੰਕ ਯਾਨੀ 0.36 ਫੀਸਦੀ ਦੀ ਗਿਰਾਵਟ ਨਾਲ 23,848 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 112 ਅੰਕ ਯਾਨੀ 0.40 ਫੀਸਦੀ ਕਮਜ਼ੋਰ ਹੋ ਕੇ 27,771 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਸਪਾਟ ਯਾਨੀ 0.01 ਫੀਸਦੀ ਦੀ ਮਜਬੂਤੀ 'ਚ 2,195 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦੇ ਬਾਜ਼ਾਰ ਸਟ੍ਰੇਟਸ ਟਾਈਮਜ਼ ‘ਚ 10 ਅੰਕ ਯਾਨੀ 0.3 ਦੀ ਗਿਰਾਵਟ ਨਾਲ 3,198 ਤੇ ਹੈ। 


Related News