ਡੋਮੀਨੋਜ਼ ਪਿਜ਼ਾ ਦੇ 10 ਲੱਖ ਤੋਂ ਵੱਧ ਗਾਹਕਾਂ ਦਾ ਕ੍ਰੈਡਿਟ ਕਾਰਡ ਡਾਟਾ ਲੀਕ!

04/20/2021 10:57:20 AM

ਨਵੀਂ ਦਿੱਲੀ- ਡੋਮੀਨੋਜ਼ ਦੇ 10 ਲੱਖ ਗਾਹਕਾਂ ਦਾ ਕ੍ਰੈਡਿਟ ਕਾਰਡ ਡਾਟਾ ਕਥਿਤ ਤੌਰ 'ਤੇ ਚੋਰੀ ਹੋਣ ਦੀ ਖ਼ਬਰ ਹੈ। ਇਜ਼ਰਾਇਲ ਦੀ ਸਾਈਬਰ ਸਕਿਓਰਿਟੀ ਫਰਮ 'ਅੰਡਰ ਦਿ ਬ੍ਰੀਚ (ਯੂ. ਟੀ. ਬੀ.)' ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਯੂ. ਟੀ. ਬੀ. ਨੇ ਕਿਹਾ ਹੈ ਕਿ 18 ਕਰੋੜ ਤੋਂ ਵੱਧ ਆਰਡਰਾਂ ਤੇ 10 ਲੱਖ ਤੋਂ ਵੱਧ ਗਾਹਕਾਂ ਦੇ ਨਾਮ, ਫੋਨ ਨੰਬਰ, ਈ-ਮੇਲ ਪਤੇ ਅਤੇ ਕ੍ਰੈਡਿਟ ਕਾਰਡ ਦੇ ਵੇਰਵੇ ਸਣੇ ਸੰਵੇਦਨਸ਼ੀਲ ਜਾਣਕਾਰੀ ਡਾਰਕ ਵੈੱਬ 'ਤੇ ਵਿਕਰੀ ਲਈ ਉਪਲਬਧ ਹਨ।

ਉੱਥੇ ਹੀ, ਇਸ ਵਿਚਕਾਰ ਡੋਮੀਨੋਜ਼ ਦੀ ਕੰਪਨੀ ਜੁਬਿਲੈਂਟ ਫੂਡ ਵਰਕਸ ਨੇ ਕਿਹਾ ਕਿ ਹਾਲ ਹੀ ਵਿਚ ਇੰਫਰਮੇਸ਼ਨ ਸਕਿਓਰਿਟੀ ਹਮਲੇ ਦਾ ਅਨੁਭਵ ਕੀਤਾ ਹੈ ਪਰ ਵਿੱਤੀ ਡਾਟਾ ਚੋਰੀ ਨਹੀਂ ਹੋਇਆ ਹੈ।

 

ਇਹ ਵੀ ਪੜ੍ਹੋ- ਸੋਨਾ ਦੋ ਮਹੀਨੇ ਦੀ ਉਚਾਈ ਤੋਂ ਡਿੱਗਾ, ਰਿਕਾਰਡ ਤੋਂ 8,900 ਰੁ: ਪੈ ਰਿਹੈ ਸਸਤਾ

ਕੰਪਨੀ ਨੇ ਬਿਆਨ ਵਿਚ ਕਿਹਾ ਕਿ ਸਾਡੀ ਪਾਲਿਸੀ ਹੈ ਕਿ ਅਸੀਂ ਆਪਣੇ ਗਾਹਕਾਂ ਦਾ ਵਿੱਤੀ ਡਾਟਾ ਜਾਂ ਕ੍ਰੈਡਿਟ ਕਾਰਡ ਦਾ ਡਾਟਾ ਸਟੋਰ ਨਹੀਂ ਕਰਦੇ ਹਾਂ, ਇਸ ਲਈ ਅਜਿਹੀ ਕੋਈ ਜਾਣਕਾਰੀ ਲੀਕ ਨਹੀਂ ਹੋਈ ਹੈ। ਕਿਸੇ ਵੀ ਵਿਅਕਤੀ ਦੀ ਵਿੱਤੀ ਜਾਣਕਾਰੀ ਨਾਲ ਸਬੰਧਤ ਕੋਈ ਵੀ ਡਾਟਾ ਲੀਕ ਨਹੀਂ ਹੈ ਅਤੇ ਨਾ ਹੀ ਇਸ ਘਟਨਾ ਕਾਰਨ ਕੰਪਨੀ ਦੇ ਕੰਮ ਜਾਂ ਕਾਰੋਬਾਰ ਨੂੰ ਕੋਈ ਨੁਕਸਾਨ ਪੁੱਜਾ ਹੈ। ਗੌਰਤਲਬ ਹੈ ਕਿ ਯੂ. ਟੀ. ਬੀ. ਮੁਤਾਬਕ, ਥ੍ਰੀਟ ਐਕਟਰ ਨੇ ਡੋਮੀਨੋ ਇੰਡੀਆ ਨੂੰ ਹੈਕ ਕਰਨ ਅਤੇ 13 ਟੀ. ਬੀ. ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ- ਕੋਵਿਡ-19 : ਹੁਣ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News