ਹੁਣ ਹਵਾਈ ਸਫ਼ਰ ਵੀ ਮਹਿੰਗਾ, ਸਰਕਾਰ ਨੇ ਕਿਰਾਇਆਂ 'ਚ ਕੀਤਾ ਇੰਨਾ ਵਾਧਾ

Saturday, Mar 20, 2021 - 10:20 AM (IST)

ਹੁਣ ਹਵਾਈ ਸਫ਼ਰ ਵੀ ਮਹਿੰਗਾ, ਸਰਕਾਰ ਨੇ ਕਿਰਾਇਆਂ 'ਚ ਕੀਤਾ ਇੰਨਾ ਵਾਧਾ

ਨਵੀਂ ਦਿੱਲੀ- ਹਵਾਈ ਯਾਤਰਾ ਮਹਿੰਗੀ ਹੋ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਜਹਾਜ਼ ਵਿਚ ਯਾਤਰੀਆਂ ਦੀ 80 ਫ਼ੀਸਦੀ ਸੀਮਾ ਜਾਰੀ ਰੱਖੀ ਹੈ ਪਰ ਈਂਧਣ ਦੀ ਕੀਮਤ ਵਿਚ ਵਾਧੇ ਦੇ ਮੱਦੇਨਜ਼ਰ ਘੱਟੋ-ਘੱਟ ਕਿਰਾਏ ਵਿਚ 5 ਫ਼ੀਸਦੀ ਵਾਧਾ ਕਰ ਦਿੱਤਾ ਹੈ। ਦੋ ਮਹੀਨਿਆਂ ਵਿਚ ਇਹ ਦੂਜੀ ਵਾਰ ਵਾਧਾ ਹੈ।

ਪਿਛਲੇ ਮਹੀਨੇ ਸਰਕਾਰ ਨੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕਿਰਾਏ ਵਿਚ 10-30 ਫ਼ੀਸਦੀ ਦਾ ਵਾਧਾ ਕੀਤਾ ਸੀ। ਫਰਵਰੀ ਵਿਚ ਸਰਕਾਰ ਨੇ 90 ਤੋਂ 120 ਮਿੰਟ ਦੀ ਯਾਤਰਾ ਵਿਚ ਘੱਟੋ-ਘੱਟ ਕਿਰਾਏ ਨੂੰ 3,500 ਰੁਪਏ ਤੋਂ ਵਧਾ ਕੇ 3,900 ਰੁਪਏ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸੇ ਤਰ੍ਹਾਂ ਘੱਟੋ-ਘੱਟ ਕਿਰਾਏ ਨੂੰ 10 ਹਜ਼ਾਰ ਤੋਂ ਵਧਾ ਕੇ 13 ਹਜ਼ਾਰ ਰੁਪਏ ਕੀਤਾ ਗਿਆ ਸੀ। ਹੁਣ 90-120 ਮਿੰਟ ਦੀ ਉਡਾਣ ਦਾ ਕਿਰਾਇਆ 4,094 ਰੁਪਏ-13,000 ਰੁਪਏ ਦੇ ਦਾਇਰੇ ਵਿਚ ਹੋਵੇਗਾ।

ਇਹ ਵੀ ਪੜ੍ਹੋ- ਪੰਜ ਰਾਜਾਂ 'ਚ ਚੋਣਾਂ ਪਿੱਛੋਂ ਪੈਟਰੋਲ ਤੇ ਡੀਜ਼ਲ ਹੋ ਸਕਦਾ ਹੈ ਇੰਨਾ ਮਹਿੰਗਾ!

ਪਿਛਲੇ ਮਹੀਨੇ ਹੀ ਸਰਕਾਰ ਨੇ ਛੋਟੀ ਦੂਰੀ ਦੀਆਂ ਟਰੇਨਾਂ ਦੇ ਕਿਰਾਏ ਵੀ ਵਧਾਏ ਸਨ। ਲੋਕਲ ਟਰੇਨਾਂ ਦਾ ਕਿਰਾਇਆ ਦੁੱਗਣਾ ਹੋ ਚੁੱਕਾ ਹੈ। ਮਹਾਮਾਰੀ ਵਿਚਕਾਰ ਏਅਰਲਾਈਨਾਂ ਵੱਲੋਂ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਨਾ ਵਧਾਇਆ ਜਾਵੇ ਇਸ ਲਈ ਸਰਕਾਰ ਨੇ ਹਵਾਈ ਕਿਰਾਇਆਂ ਦੀ ਇਕ ਉੱਪਰਲੀ ਅਤੇ ਹੇਠਲੀ ਸੀਮਾ ਨਿਰਧਾਰਤ ਕੀਤੀ ਹੋਈ ਹੈ। ਹਾਲਾਂਕਿ, ਇਸ ਵਾਰ ਹਵਾਈ ਕਿਰਾਏ ਦੀ ਉੱਪਰਲੀ ਸੀਮਾ ਯਾਨੀ ਵੱਧ ਤੋਂ ਵੱਧ ਕਿਰਾਏ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹਵਾਈ ਕਿਰਾਏ ਲਈ ਨਿਰਧਾਰਤ ਕੀਤੀ ਗਈ ਹੇਠਲੀ ਅਤੇ ਉੱਪਰਲੀ ਸੀਮਾ ਅਪ੍ਰੈਲ ਅੰਤ ਤੱਕ ਲਾਗੂ ਰਹੇਗੀ।

ਇਹ ਵੀ ਪੜ੍ਹੋ- ਨਵੀਂ ਪਾਲਿਸੀ, ਪੁਰਾਣੀ ਗੱਡੀ ਕਰੋ ਸਕ੍ਰੈਪ, ਨਵੀਂ ਖ਼ਰੀਦਣ 'ਤੇ ਪਾਓ ਇਹ ਸੌਗਾਤਾਂ

ਘੱਟੋ-ਘੱਟ ਕਿਰਾਏ ਵਿਚ ਹੋਏ ਵਾਧੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News