ਰੁਪਏ 'ਚ 10 ਪੈਸੇ ਦੀ ਗਿਰਾਵਟ, ਡਾਲਰ ਦੇ ਮੁੱਲ 'ਚ ਉਛਾਲ, ਜਾਣੋ ਕੀਮਤ

Wednesday, Mar 24, 2021 - 12:18 PM (IST)

ਰੁਪਏ 'ਚ 10 ਪੈਸੇ ਦੀ ਗਿਰਾਵਟ, ਡਾਲਰ ਦੇ ਮੁੱਲ 'ਚ ਉਛਾਲ, ਜਾਣੋ ਕੀਮਤ

ਮੁੰਬਈ- ਬੁੱਧਵਾਰ ਨੂੰ ਸਟਾਕ ਮਾਰਕੀਟ ਵਿਚ ਕਾਰੋਬਾਰ ਦੇ ਸ਼ੁਰੂ ਵਿਚ ਹੋਈ ਵਿਕਵਾਲੀ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਦੀ ਮਜਬੂਤੀ ਦੇ ਮੱਦੇਨਜ਼ਰ ਰੁਪਏ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਰਜ ਹੋਈ। ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 10 ਪੈਸੇ ਟੁੱਟ ਕੇ 72.53 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਆ ਗਈ।

ਵਿਦੇਸ਼ੀ ਫੰਡਾਂ ਦੇ ਬਾਹਰ ਨਿਕਲਣ ਨਾਲ ਵੀ ਰੁਪਏ 'ਤੇ ਦਬਾਅ ਪਿਆ। ਅੰਤਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 72.51 ਪ੍ਰਤੀ ਡਾਲਰ 'ਤੇ ਖੁੱਲ੍ਹਾ। ਹਾਲਾਂਕਿ, ਅੱਗੇ ਹੋਰ ਕਮਜ਼ੋਰ ਹੁੰਦੇ ਹੋਏ 72.53 ਦੇ ਪੱਧਰ 'ਤੇ ਆ ਗਿਆ। ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 72.43 ਦੇ ਪੱਧਰ 'ਤੇ ਬੰਦ ਹੋਇਆ ਸੀ।

ਬੁੱਧਵਾਰ ਨੂੰ ਕਾਰੋਬਾਰ ਦੇ ਸ਼ੁਰੂ ਵਿਚ 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.09 ਫ਼ੀਸਦੀ ਚੜ੍ਹ ਕੇ 92.42 'ਤੇ ਪਹੁੰਚ ਗਿਆ। ਉੱਥੇ ਹੀ, ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕੱਚਾ ਤੇਲ 0.3 ਫ਼ੀਸਦੀ ਦੀ ਬੜ੍ਹਤ ਨਾਲ 60.97 ਡਾਲਰ ਪ੍ਰਤੀ ਬੈਰਲ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਮੰਗਲਵਾਰ 108.24 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।


author

Sanjeev

Content Editor

Related News