NRIs ਲਈ ਵੱਡੀ ਖ਼ਬਰ, ਡਾਲਰ ਦਾ ਮੁੱਲ 74 ਰੁ: ਤੋਂ ਨਿਕਲਿਆ ਪਾਰ

Thursday, Oct 29, 2020 - 03:26 PM (IST)

NRIs ਲਈ ਵੱਡੀ ਖ਼ਬਰ, ਡਾਲਰ ਦਾ ਮੁੱਲ 74 ਰੁ: ਤੋਂ ਨਿਕਲਿਆ ਪਾਰ

ਮੁੰਬਈ— ਭਾਰਤੀ ਕਰੰਸੀ ਨੇ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ 23 ਪੈਸੇ ਦੀ ਗਿਰਾਵਟ ਦਰਜ ਕੀਤੀ ਹੈ। ਇਸ ਨਾਲ ਡਾਲਰ ਦਾ ਮੁੱਲ 74 ਰੁਪਏ ਤੋਂ ਪਾਰ ਹੋ ਗਿਆ ਹੈ। ਪਿਛਲੇ ਕਾਰੋਬਾਰੀ ਦਿਨ ਰੁਪਏ 'ਚ 16 ਪੈਸੇ ਦੀ ਗਿਰਾਵਟ ਦਰਜ ਹੋਈ ਸੀ ਅਤੇ 73.87 ਦੇ ਪੱਧਰ 'ਤੇ ਬੰਦ ਹੋਇਆ ਸੀ।

ਉੱਥੇ ਹੀ, ਅੱਜ ਭਾਰਤੀ ਕਰੰਸੀ 23 ਪੈਸੇ ਦੀ ਗਿਰਾਵਟ ਨਾਲ 74.10 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਐੱਨ. ਆਰ. ਆਈ. ਲਈ ਘਰ ਪੈਸੇ ਭੇਜਣ ਦਾ ਇਹ ਸਹੀ ਸਮਾਂ ਹੋ ਸਕਦਾ ਹੈ।

ਭਾਰਤੀ ਕਰੰਸੀ 'ਚ ਵੀਰਵਾਰ ਨੂੰ ਕਾਰੋਬਾਰ ਦੇ ਸ਼ੁਰੂ ਤੋਂ ਹੀ ਕਮਜ਼ੋਰੀ ਰਹੀ, ਇਹ ਪਿਛਲੇ ਦਿਨ ਦੇ ਬੰਦ ਪੱਧਰ ਤੋਂ 18 ਪੈਸੇ ਡਿੱਗ ਕੇ 74.05 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਅਤੇ ਕਾਰੋਬਾਰ ਦੌਰਾਨ ਇਸ 'ਚ ਵਾਧਾ-ਘਾਟਾ ਜਾਰੀ ਰਿਹਾ। ਭਾਰਤੀ ਬਾਜ਼ਾਰ 'ਚ ਗਿਰਾਵਟ ਅਤੇ ਡਾਲਰ ਦੀ ਮਜਬੂਤੀ ਕਾਰਨ ਕਾਰੋਬਾਰ ਦੌਰਾਨ ਰੁਪਿਆ 74.18 ਅਤੇ 73.92 ਦੇ ਦਾਇਰੇ 'ਚ ਰਿਹਾ। ਯੂਰਪ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਨੇ ਬਾਜ਼ਾਰਾਂ ਦੀ ਚਿੰਤਾ 'ਚ ਵਾਧਾ ਕੀਤਾ ਹੈ ਕਿਉਂਕਿ ਯੂਰਪ ਦੇ ਕੁਝ ਮੁਲਕ ਮੁੜ ਤਾਲਾਬੰਦੀ 'ਚ ਦਾਖ਼ਲ ਹੋ ਰਹੇ ਹਨ। ਨਿਵੇਸ਼ਕਾਂ ਨੂੰ ਡਰ ਹੈ ਕਿ ਪਹਿਲਾਂ ਹੀ ਨਾਜ਼ੁਕ ਕਾਰੋਬਾਰੀ ਮਾਹੌਲ ਤਾਲਾਬੰਦੀ ਨਾਲ ਹੋਰ ਪ੍ਰਭਾਵਿਤ ਹੋਵੇਗਾ।


author

Sanjeev

Content Editor

Related News