ਵਿੱਤ ਮੰਤਰਾਲਾ ਨੂੰ ਜੋਖ਼ਮਾਂ ਦੇ ਬਾਵਜੂਦ ਚਾਲੂ ਵਿੱਤੀ ਸਾਲ ’ਚ 6.5 ਫ਼ੀਸਦੀ ਦੇ ਵਾਧੇ ਦਾ ਭਰੋਸਾ
Saturday, Sep 23, 2023 - 10:35 AM (IST)

ਨਵੀਂ ਦਿੱਲੀ (ਭਾਸ਼ਾ)– ਵਿੱਤ ਮੰਤਰਾਲਾ ਨੇ ਭਰੋਸਾ ਜਤਾਇਆ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਾਨਸੂਨ ਦੀ ਕਮੀ ਦੇ ਜੋਖਮਾਂ ਦੇ ਬਾਵਜੂਦ ਦੇਸ਼ ਚਾਲੂ ਵਿੱਤੀ ਸਾਲ ਵਿੱਚ 6.5 ਫ਼ੀਸਦੀ ਦੀ ਵਿਕਾਸ ਦਰ ਹਾਸਲ ਕਰ ਲਵੇਗਾ। ਇਸ ਦਾ ਪ੍ਰਮੁੱਖ ਕਾਰਨ ਕੰਪਨੀਆਂ ਦਾ ਮੁਨਾਫਾ, ਨਿੱਜੀ ਪੂੰਜੀ ਨਿਰਮਾਣ ਅਤੇ ਬੈਂਕ ਲੋਨ ਵਾਧੇ ਦਾ ਬਿਹਤਰ ਹੋਣਾ ਹੈ। ਵਿੱਤ ਮੰਤਰਾਲਾ ਦੀ ਅਗਸਤ ਮਹੀਨੇ ਦੀ ਮਾਸਿਕ ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਤਿਮਾਹੀ ਵਿੱਚ 7.8 ਫ਼ੀਸਦੀ ਦੀ ਵਿਕਾਸ ਦਰ ਦੇ ਪਿੱਛੇ ਮਜ਼ਬੂਤ ਘਰੇਲੂ ਮੰਗ, ਖਪਤ ਅਤੇ ਨਿਵੇਸ਼ ਮੁੱਖ ਕਾਰਨ ਸੀ। ਜੀ. ਐੱਸ. ਟੀ. ਕੁਲੈਕਸ਼ਨ, ਬਿਜਲੀ ਖਪਤ, ਮਾਲ ਢੁਆਈ ਆਦਿ ਵਰਗੇ ਵੱਖ-ਵੱਖ ਹਾਈ ਫ੍ਰੀਕਵੈਂਸੀ ਇੰਡੀਕੇਟਰਸ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ
ਮਾਸਿਕ ਸਮੀਖਿਆ ’ਚ ਗਲੋਬਲ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਅਗਸਤ ਵਿੱਚ ਮਾਨਸੂਨ ਦੀ ਕਮੀ ਦਾ ਸਾਉਣੀ ਅਤੇ ਹਾੜੀ ਫ਼ਸਲਾਂ ’ਤੇ ਅਸ਼ਰ ਵਰਗੇ ਕੁੱਝ ਜੋਖ਼ਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਮੁਤਾਬਕ ਇਨ੍ਹਾਂ ਜੋਖ਼ਮਾਂ ਦਾ ਮੁਲਾਂਕਣ ਕਰਨ ਦੀ ਲੋੜ ਹੈ। ਹਾਲਾਂਕਿ ਸਤੰਬਰ ’ਚ ਪਏ ਮੀਂਹ ਨੇ ਅਗਸਤ ਵਿੱਚ ਮੀਂਹ ਦੀ ਘਾਟ ਦੀ ਕਾਫ਼ੀ ਹੱਦ ਤੱਕ ਭਰਪਾਈ ਕੀਤੀ ਹੈ। ਰਿਪੋਰਟ ਮੁਤਾਬਕ ਗਲੋਬਲ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਆਉਣ ਨਾਲ ਹੁਣ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਵੀ ਗਿਰਾਵਟ ਦਾ ਜੋਖ਼ਮ ਬਣਿਆ ਹੋਇਆ ਹੈ। ਇਨ੍ਹਾਂ ਜੋਖ਼ਮਾਂ ਦੀ ਭਰਪਾਈ ਕੰਪਨੀ ਮੁਨਾਫੇ, ਨਿੱਜੀ ਖੇਤਰ ਦੇ ਪੂੰਜੀ ਨਿਰਮਾਣ, ਬੈਂਕ ਲੋਨ ਵਾਧਾ ਅਤੇ ਨਿਰਮਾਣ ਖੇਤਰ ’ਚ ਗਤੀਵਿਧੀਆਂ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ ਦੀ ਲਪੇਟ 'ਚ ਆਏ McCain ਤੇ Tim Hortons, ਵਧ ਸਕਦੀਆਂ ਨੇ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8