ਸ਼ੇਅਰ ਬਾਜ਼ਾਰ 'ਚ ਗਿਰਾਵਟ : 341 ਅੰਕ ਟੁੱਟ ਕੇ ਖੁੱਲ੍ਹਿਆ ਸੈਂਸੈਕਸ, ਨਿਫਟੀ ਵੀ ਡਿੱਗਿਆ

Monday, Dec 18, 2023 - 10:50 AM (IST)

ਮੁੰਬਈ -  ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਰਿਕਾਰਡ ਤੋੜ ਵਾਧੇ ਤੋਂ ਬਾਅਦ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ ਰੁਖ ਦਾ ਅਸਰ ਘਰੇਲੂ ਬਾਜ਼ਾਰ 'ਤੇ ਪਿਆ। BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 341.46 ਅੰਕ ਡਿੱਗ ਕੇ 71,142.29 'ਤੇ ਖੁੱਲ੍ਹਿਆ। ਨਿਫਟੀ 65.30 ਅੰਕ ਡਿੱਗ ਕੇ 21,391.35 'ਤੇ ਆ ਗਿਆ। ਸ਼ੁਰੂਆਤੀ ਕਾਰੋਬਾਰ ਦੌਰਾਨ, ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 16 ਵਿੱਚ ਗਿਰਾਵਟ ਅਤੇ 14 ਵਿੱਚ ਵਾਧਾ ਦੇਖਿਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸਰਕਾਰ ਅੱਜ ਲੋਕ ਸਭਾ 'ਚ ਦੂਰਸੰਚਾਰ ਬਿੱਲ 2023 ਪੇਸ਼ ਕਰੇਗੀ। ਸਰਕਾਰ ਦੇ ਇਸ ਫੈਸਲੇ ਤੋਂ ਨਾਲ ਟੈਲੀਕਾਮ ਕੰਪਨੀਆਂ ਭਾਰਤੀ ਏਅਰਟੈੱਲ, ਆਈਡਿਆ, ਰਿਲਾਇੰਸ (ਜੀਓ),  TTML, Tata Communication ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :   ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸੋਮਵਾਰ ਤੋਂ ਸ਼ੁਰੂ ਹੋ ਰਹੀ ਵਿਕਰੀ

ਟਾਪ ਲੂਜ਼ਰਜ਼

ਆਈਟੀਸੀ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਐਕਸਿਸ ਬੈਂਕ, ਅਲਟਰਾਟੈਕ ਸੀਮੈਂਟ

ਟਾਪ ਗੇਨਰਜ਼

ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਟਾਈਟਨ, ਬਜਾਜ ਫਾਈਨਾਂਸ 

ਸੈਂਸੈਕਸ ਨੇ ਸ਼ੁੱਕਰਵਾਰ ਨੂੰ ਨਵੀਂ ਉਚਾਈ ਬਣਾਈ

ਇਸ ਤੋਂ ਪਹਿਲਾਂ ਸ਼ੁੱਕਰਵਾਰ ਭਾਵ 15 ਦਸੰਬਰ ਨੂੰ ਸ਼ੇਅਰ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਕਾਰੋਬਾਰ ਦੌਰਾਨ ਸੈਂਸੈਕਸ ਨੇ 71,605.76 ਦੇ ਪੱਧਰ ਨੂੰ ਛੂਹਿਆ ਅਤੇ ਨਿਫਟੀ 21,492.30 ਦੇ ਪੱਧਰ ਨੂੰ ਛੂਹ ਗਿਆ। ਹਾਲਾਂਕਿ ਬਾਅਦ 'ਚ ਇਹ ਥੋੜ੍ਹਾ ਹੇਠਾਂ ਆਇਆ ਅਤੇ ਸੈਂਸੈਕਸ 969 ਅੰਕਾਂ ਦੇ ਵਾਧੇ ਨਾਲ 71,483 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਚ ਵੀ 273 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। 21,456 ਦੇ ਪੱਧਰ 'ਤੇ ਬੰਦ ਹੋਇਆ।

ਪੱਧਰ                                ਤਾਰੀਖ਼                       ਕਲੋਜ਼ਿੰਗ             ਦਿਨਾਂ ਦੀ ਗਿਣਤੀ 
100-10K                   7 ਫਰਵਰੀ 2006               10,082                5,793
10K-20K                 11 ਦਸੰਬਰ 2007                20,291                  462
20K-30K                 26 ਅਪ੍ਰੈਲ 2017                 30,133               2,318  
30K-40K                     3 ਜੂਨ 2019                  40,268                 520
40K-50K                3 ਫਰਵਰੀ 2021                  50256                 416         
50K-60K                 24 ਸਤੰਬਰ 2021               60,048                158
60K-70K                 14 ਦਸੰਬਰ 2023              70,514                  551 

ਸਰਕਾਰ ਅੱਜ ਲੋਕ ਸਭਾ 'ਚ ਪੇਸ਼ ਕਰੇਗੀ ਦੂਰਸੰਚਾਰ ਬਿੱਲ 2023

ਸਰਕਾਰ ਸੋਮਵਾਰ ਯਾਨੀ ਕਿ ਅੱਜ ਦੂਰਸੰਚਾਰ ਬਿੱਲ 2023 ਨੂੰ ਲੋਕ ਸਭਾ ਵਿਚ ਪੇਸ਼ ਕਰੇਗੀ। ਇਸ ਬਿੱਲ ਦਾ ਉਦੇਸ਼ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਐਕਟ ਨੂੰ ਬਦਲਣਾ ਹੈ, ਇਹ ਦੂਰਸੰਚਾਰ ਖੇਤਰ ਨੂੰ ਕੰਟਰੋਲ ਕਰਦਾ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਨੂੰ ਦੂਰਸੰਚਾਰ ਬਿੱਲ 2023 ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਕੈਬਨਿਟ ਨੇ ਅਗਸਤ ਮਹੀਨੇ ਵਿਚ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਬਿੱਲ ਵਿਚ ਸਰਕਾਰ ਨੂੰ ਉਪਭੋਗਤਾਵਾਂ ਦੇ ਹਿੱਤ ਵਿਚ ਦਾਖਲਾ ਫੀਸਾਂ, ਲਾਇਸੈਂਸ ਫੀਸਾਂ, ਜੁਰਮਾਨਿਆਂ ਨੂੰ ਮੁਆਫ ਕਰਨ, ਬਾਜ਼ਾਰ ਵਿਚ ਮੁਕਾਬਲਾ ਯਕੀਨੀ ਬਣਾਉਣ, ਦੂਰਸੰਚਾਰ ਨੈੱਟਵਰਕਾਂ ਦੀ ਉਪਲਬਧਤਾ ਜਾਂ ਨਿਰੰਤਰਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਸ਼ਕਤੀ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ। ਇਹ ਬਿੱਲ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਐਕਟ ਦੀ ਥਾਂ ਲਵੇਗਾ। ਸਰਕਾਰ ਦੇ ਇਸ ਫੈਸਲੇ ਤੋਂ ਨਾਲ ਟੈਲੀਕਾਮ ਕੰਪਨੀਆਂ ਭਾਰਤੀ ਏਅਰਟੈੱਲ, ਆਈਡਿਆ, ਰਿਲਾਇੰਸ (ਜੀਓ),  TTML, Tata Communication ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਗਲੋਬਲ ਬਾਜ਼ਾਰਾਂ ਦਾ ਰੁਝਾਨ

ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ ਘਾਟੇ 'ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਲਾਭ 'ਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.46 ਫੀਸਦੀ ਵਧ ਕੇ 76.90 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 9,239.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ :     PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਅੱਜ ਤੋਂ 3 IPO ਖੁੱਲਣਗੇ

ਅੱਜ 3 ਸ਼ੁਰੂਆਤੀ ਜਨਤਕ ਪੇਸ਼ਕਸ਼ਾਂ ਯਾਨੀ IPO ਸ਼ੇਅਰ ਬਜ਼ਾਰ ਵਿੱਚ ਸੂਚੀਬੱਧ ਕਰਨ ਲਈ ਖੁੱਲ੍ਹਣਗੇ। ਇਨ੍ਹਾਂ ਵਿੱਚ ਮੁਥੂਟ ਮਾਈਕ੍ਰੋਫਿਨ ਲਿਮਟਿਡ, ਮੋਟੀਸਨ ਜਵੈਲਰਜ਼ ਲਿਮਿਟੇਡ ਅਤੇ ਸੂਰਜ ਅਸਟੇਟ ਡਿਵੈਲਪਰਜ਼ ਲਿਮਿਟੇਡ ਸ਼ਾਮਲ ਹਨ। ਇਸ ਦੇ ਨਾਲ ਹੀ, ਆਈਨੌਕਸ ਇੰਡੀਆ ਲਿਮਟਿਡ ਦੇ ਆਈਪੀਓ ਵਿੱਚ ਨਿਵੇਸ਼ ਕਰਨ ਦਾ ਅੱਜ ਆਖਰੀ ਦਿਨ ਹੈ, ਇਹ ਇਸ਼ੂ 14 ਦਸੰਬਰ ਨੂੰ ਖੋਲ੍ਹਿਆ ਗਿਆ ਸੀ।

ਇਸ ਤੋਂ ਇਲਾਵਾ ਇਸ ਹਫਤੇ 5 ਹੋਰ IPO ਵਿੱਚ ਨਿਵੇਸ਼ ਕਰਨ ਦਾ ਮੌਕਾ ਮਿਲੇਗਾ, ਜਿਸ ਵਿੱਚ ਹੈਪੀ ਫੋਰਜਿੰਗਜ਼ ਲਿਮਟਿਡ, ਆਰਬੀਜ਼ੈਡ ਜਵੈਲਰਜ਼ ਲਿਮਟਿਡ, ਕ੍ਰੈਡੋ ਬ੍ਰਾਂਡਸ ਮਾਰਕੀਟਿੰਗ ਲਿਮਟਿਡ, ਆਜ਼ਾਦ ਇੰਜੀਨੀਅਰਿੰਗ ਲਿਮਟਿਡ ਅਤੇ ਇਨੋਵਾ ਕੈਪਟੈਬ ਲਿਮਟਿਡ ਸ਼ਾਮਲ ਹਨ। 

ਅੱਜ ਤੋਂ ਸਾਵਰੇਨ ਗੋਲਡ ਬਾਂਡ ਵਿੱਚ ਨਿਵੇਸ਼ ਕਰਨ ਦਾ ਮੌਕਾ

ਸਰਕਾਰ ਇੱਕ ਵਾਰ ਫਿਰ ਸਾਵਰੇਨ ਗੋਲਡ ਬਾਂਡ ਵਿੱਚ ਨਿਵੇਸ਼ ਕਰਨ ਦਾ ਮੌਕਾ ਦੇ ਰਹੀ ਹੈ। ਬਾਂਡ ਦੀ ਨਵੀਂ ਸੀਰੀਜ਼ ਅੱਜ, ਸੋਮਵਾਰ (18 ਦਸੰਬਰ) ਨੂੰ ਖੁੱਲ੍ਹ ਗਈ ਹੈ। 22 ਦਸੰਬਰ ਤੱਕ ਇਸ 'ਚ ਨਿਵੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਵਾਰ ਸਰਕਾਰ ਨੇ ਸਾਵਰੇਨ ਗੋਲਡ ਬਾਂਡ ਦੀ ਕੀਮਤ 6,199 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ। ਆਨਲਾਈਨ ਅਪਲਾਈ ਕਰਨ ਅਤੇ ਡਿਜੀਟਲ ਪੇਮੈਂਟ ਕਰਨ 'ਤੇ ਤੁਹਾਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਮਤਲਬ 1 ਗ੍ਰਾਮ ਸੋਨੇ ਲਈ ਤੁਹਾਨੂੰ 6,149 ਰੁਪਏ ਦੇਣੇ ਪੈਣਗੇ।

ਇਹ ਵੀ ਪੜ੍ਹੋ :    JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News