ਹੈਰਾਨੀਜਨਕ! ਮਧੂ ਮੱਖੀਆਂ ਨੇ ਮਾਰ 'ਤਾ ਬੰਦਾ
Sunday, Nov 17, 2024 - 03:57 PM (IST)

ਚੰਡੀਗੜ੍ਹ (ਸੁਸ਼ੀਲ) : ਨਵਾਂਗਰਾਓਂ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਾਈਕਲ ਸਵਾਰ ਮਾਲੀ ’ਤੇ ਸੈਕਟਰ-16 ਜਨਰਲ ਹਸਪਤਾਲ ਸਾਹਮਣੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਦੋਂ ਮਾਲੀ 'ਤੇ ਮਧੂ ਮੱਖੀਆਂ ਨੇ ਹਮਲਾ ਕੀਤਾ ਤਾਂ ਉਹ ਜਾਨ ਬਚਾਉਣ ਲਈ ਆਟੋ ’ਚ ਜਾ ਕੇ ਲੁੱਕ ਗਿਆ ਪਰ ਮਧੂ ਮੱਖੀਆਂ ਦੇ ਝੁੰਡ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਹਸਪਤਾਲ ਦੇ ਬਾਹਰ ਮੌਜੂਦ ਲੋਕਾਂ ’ਤੇ ਵੀ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ ਅਤੇ ਲੋਕ ਬਚਣ ਲਈ ਇੱਧਰ-ਉੱਧਰ ਦੌੜਨ ਲੱਗੇ। ਇਸ ਹਮਲੇ ’ਚ 6 ਲੋਕ ਜ਼ਖ਼ਮੀ ਹੋ ਗਏ। ਮਧੂ ਮੱਖੀਆਂ ਦੇ ਹਮਲੇ ’ਚ ਜ਼ਖ਼ਮੀ ਮਾਲੀ ਨੂੰ ਆਟੋ ਚਾਲਕ ਨੇ ਗੰਭੀਰ ਹਾਲਤ ’ਚ ਸੈਕਟਰ-16 ਜਨਰਲ ਹਸਪਤਾਲ ’ਚ ਦਾਖ਼ਲ ਕਰਵਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਨਵਾਂਗਰਾਓਂ ਨਿਵਾਸੀ ਮੁੰਨਾ ਤਿਵਾੜੀ ਵਜੋਂ ਹੋਈ। ਉਹ ਭੈਣ ਦੇ ਕੋਲ ਨਵਾਂਗਰਾਓਂ ’ਚ ਰਹਿੰਦਾ ਸੀ। ਸੈਕਟਰ-3 ਥਾਣਾ ਪੁਲਸ ਨੇ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਐਨਕਾਊਂਟਰ, ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਵੱਜੀ ਗੋਲੀ
ਆਟੋ ’ਚ ਜਾ ਲੁਕਿਆ ਸੀ ਮਾਲੀ, ਮਧੂ ਮੱਖੀਆਂ ਨੇ ਫਿਰ ਵੀ ਨਹੀਂ ਛੱਡਿਆ ਪਿੱਛਾ
ਸੈਕਟਰ-21 ਸਥਿਤ ਕੋਠੀ ’ਚ ਮੁੰਨਾ ਮਾਲੀ ਦਾ ਕੰਮ ਕਰਦਾ ਸੀ। ਸ਼ਨੀਵਾਰ ਦੁਪਹਿਰ ਉਹ ਕੋਠੀ ਤੋਂ ਕੰਮ ਕਰ ਕੇ ਸਾਈਕਲ ’ਤੇ ਨਵਾਂਗਰਾਓਂ ਵਾਪਸ ਜਾ ਰਿਹਾ ਸੀ। ਜਦੋਂ ਉਹ ਸੈਕਟਰ-16 ਜਨਰਲ ਹਸਪਤਾਲ ਦੇ ਸਾਹਮਣੇ ਪਹੁੰਚਿਆ ਤਾਂ ਅਚਾਨਕ ਮਧੂ ਮੱਖੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਸਪਤਾਲ ਬਾਹਰ ਖੜ੍ਹੇ ਲੋਕਾਂ ’ਤੇ ਵੀ ਮਧੂ ਮੱਖੀਆਂ ਨੇ ਹਮਲਾ ਕੀਤਾ। ਮਾਲੀ ਜਾਨ ਬਚਾਉਣ ਲਈ ਕੋਲ ਖੜ੍ਹੇ ਆਟੋ ’ਚ ਜਾ ਕੇ ਲੁਕ ਗਿਆ ਪਰ ਮਧੂ ਮੱਖੀਆਂ ਦੇ ਝੁੰਡ ਨੇ ਆਟੋ ’ਚ ਜਾ ਕੇ ਉਸ ’ਤੇ ਹਮਲਾ ਕੀਤਾ। ਆਟੋ ਅੰਦਰ ਮਾਲੀ ਬੇਹੋਸ਼ ਹੋ ਗਿਆ। ਇਸ ਦੌਰਾਨ ਹੋਰ ਲੋਕਾਂ ’ਚ ਵੀ ਭੱਜਦੌੜ ਮੱਚ ਗਈ। ਮਧੂ ਮੱਖੀਆਂ ਦੇ ਝੁੰਡ ਦੇ ਚਲੇ ਜਾਣ ਤੋਂ ਬਾਅਦ ਆਟੋ ਚਾਲਕ ਨੇ ਮਾਲੀ ਨੂੰ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : 'ਸੁਖਬੀਰ ਬਾਦਲ BJP ਨਾ ਜੁਆਇਨ ਕਰ ਲੈਣ', ਰਾਜਾ ਵੜਿੰਗ ਦਾ ਵੱਡਾ ਬਿਆਨ (ਵੀਡੀਓ)
ਮਧੂ ਮੱਖੀ ਦੇ ਡੰਗ ’ਚ ਫਾਰਮਿਕ ਐਸਿਡ, ਅੰਗਾਂ ਨੂੰ ਪਹੁੰਚਦੈ ਨੁਕਸਾਨ
ਮਾਹਿਰਾਂ ਦੇ ਅਨੁਸਾਰ ਮਧੂ ਮੱਖੀ ਦੇ ਡੰਕ ’ਚ ਫਾਰਮਿਕ ਐਸਿਡ ਹੁੰਦਾ ਹੈ, ਜੋ ਵੱਡੀ ਮਾਤਰਾ ’ਚ ਸਰੀਰ ’ਚ ਦਾਖ਼ਲ ਹੋਣ ’ਤੇ ਬਹੁਤ ਜਲਦੀ ਗੰਭੀਰ ਸੰਕਰਮਣ ਅਤੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਸਭ ਤੋਂ ਪਹਿਲਾਂ ਜ਼ਹਿਰ ਖ਼ੂਨ ਰਾਹੀਂ ਗੁਰਦਿਆਂ ਤੱਕ ਪਹੁੰਚਦਾ ਹੈ। ਫਿਰ ਬਲੱਡ ਪ੍ਰੈਸ਼ਰ ਡਿੱਗ ਸਕਦਾ ਹੈ ਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8