UPI ਰਾਹੀਂ ਰੋਜ਼ਾਨਾ ਲੈਣ-ਦੇਣ 36 ਕਰੋੜ ਤੋਂ ਵੱਧ : ਸ਼ਕਤੀਕਾਂਤ ਦਾਸ

03/07/2023 6:39:16 PM

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਸਾਲ 'ਚ UPI ਰਾਹੀਂ ਭੁਗਤਾਨ 'ਚ 50 ਫੀਸਦੀ ਵਾਧਾ ਹੋਇਆ ਹੈ ਅਤੇ ਇਹ 36 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜਦੋਂ ਕਿ ਫਰਵਰੀ 2022 ਦੌਰਾਨ ਇਹ ਅੰਕੜਾ 24 ਕਰੋੜ ਸੀ।

ਆਰਬੀਆਈ ਹੈੱਡਕੁਆਰਟਰ ਵਿਖੇ ਡਿਜੀਟਲ ਭੁਗਤਾਨ ਜਾਗਰੂਕਤਾ ਹਫ਼ਤੇ ਦਾ ਉਦਘਾਟਨ ਕਰਦੇ ਹੋਏ, ਗਵਰਨਰ ਨੇ ਦੱਸਿਆ ਕਿ ਮੁੱਲ ਦੇ ਰੂਪ ਵਿੱਚ, ਇਹ ਲੈਣ-ਦੇਣ 6.27 ਲੱਖ ਕਰੋੜ ਰੁਪਏ ਹੈ, ਜੋ ਫਰਵਰੀ 2022 ਵਿੱਚ ਦਰਜ ਕੀਤੇ ਗਏ 5.36 ਲੱਖ ਕਰੋੜ ਰੁਪਏ ਤੋਂ 17 ਪ੍ਰਤੀਸ਼ਤ ਵੱਧ ਹੈ। ਗਵਰਨਰ ਨੇ ਇਹ ਵੀ ਕਿਹਾ ਕਿ ਕੁੱਲ ਮਹੀਨਾਵਾਰ ਡਿਜੀਟਲ ਭੁਗਤਾਨ ਲੈਣ-ਦੇਣ ਪਿਛਲੇ ਤਿੰਨ ਮਹੀਨਿਆਂ ਤੋਂ ਹਰ ਵਾਰ 1,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ : ਚੀਨ ਦਾ ਪ੍ਰਾਪਰਟੀ ਬਾਜ਼ਾਰ ਠੱਪ, ਕਈ ਪ੍ਰਮੁੱਖ ਕੰਪਨੀਆਂ ਦੇ ਦਿੱਗਜ ਦੇ ਰਹੇ ਅਸਤੀਫ਼ਾ

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤ ਦੀ ਯੂਪੀਆਈ ਭੁਗਤਾਨ ਪ੍ਰਣਾਲੀ ਦੀ ਵਿਸ਼ਵ ਪੱਧਰ 'ਤੇ ਚਰਚਾ ਹੋ ਰਹੀ ਹੈ। ਕਈ ਦੇਸ਼ ਯੂਪੀਆਈ ਭੁਗਤਾਨ ਵਿੱਚ ਦਿਲਚਸਪੀ ਦਿਖਾ ਰਹੇ ਹਨ। ਦਸੰਬਰ 2022 ਤੋਂ ਬਾਅਦ ਹਰ ਮਹੀਨੇ 1 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਲੈਣ-ਦੇਣ ਹੋਇਆ ਹੈ। ਪੈਨ ਇੰਡੀਆ ਡਿਜ਼ੀਟਲ ਪੇਮੈਂਟ ਦੇ ਸਰਵੇ 'ਚ ਪਾਇਆ ਗਿਆ ਕਿ 42 ਫੀਸਦੀ ਲੋਕ ਡਿਜੀਟਲ ਪੇਮੈਂਟ ਕਰ ਰਹੇ ਹਨ।

UPI ਰਾਹੀਂ ਭੁਗਤਾਨ ਕਰਨ ਵਾਲਿਆਂ ਦੀ ਗਿਣਤੀ ਵੀ ਵਧੀ

ਜਨਵਰੀ 2023 ਵਿੱਚ UPI ਲੈਣ-ਦੇਣ ਦੀ ਗਿਣਤੀ 800 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ, ਜਦੋਂ ਕਿ NEFT (ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ) ਨੇ 28 ਫਰਵਰੀ ਨੂੰ 3.18 ਕਰੋੜ ਟ੍ਰਾਂਜੈਕਸ਼ਨਾਂ ਦਾ ਅੰਕੜਾ ਪਾਰ ਕੀਤਾ। UPI ਨੂੰ 2016 ਵਿੱਚ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਇਹ ਇੱਕ ਮਸ਼ਹੂਰ ਅਤੇ ਤਰਜੀਹੀ ਭੁਗਤਾਨ ਮੋਡ ਵਜੋਂ ਉਭਰਿਆ ਹੈ।

ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਵਿਵਾਦ 'ਚ ਸਾਬਕਾ RBI ਗਵਰਨਰ ਰਘੂਰਾਮ ਰਾਜਨ ਨੇ ਚੁੱਕੇ ਕਈ ਅਹਿਮ ਸਵਾਲ

ਜਨਵਰੀ ਦੇ ਅੰਕੜੇ

UPI ਲੈਣ-ਦੇਣ ਦੀ ਮਾਤਰਾ ਜਨਵਰੀ 2017 ਵਿੱਚ 0.45 ਕਰੋੜ ਤੋਂ ਵਧ ਕੇ ਜਨਵਰੀ 2023 ਵਿੱਚ 804 ਕਰੋੜ ਹੋਈ ਹੈ। ਇਸੇ ਮਿਆਦ ਦੇ ਦੌਰਾਨ UPI ਲੈਣ-ਦੇਣ ਦਾ ਮੁੱਲ ਸਿਰਫ 1,700 ਕਰੋੜ ਰੁਪਏ ਤੋਂ ਵਧ ਕੇ 12.98 ਲੱਖ ਕਰੋੜ ਰੁਪਏ ਹੋ ਗਿਆ ਹੈ।

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਬੀਆਈ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ 75 ਪਿੰਡਾਂ ਨੂੰ ਗੋਦ ਲਵੇਗਾ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ ਡਿਜੀਟਲ ਪੇਮੈਂਟ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾਵੇਗਾ। ਪੀਐਸਓ 75 ਪਿੰਡਾਂ ਨੂੰ ਗੋਦ ਲੈਣਗੇ ਅਤੇ ਉਨ੍ਹਾਂ ਨੂੰ ਡਿਜੀਟਲ ਭੁਗਤਾਨ ਯੋਗ ਪਿੰਡਾਂ ਵਿੱਚ ਤਬਦੀਲ ਕਰਨਗੇ।

ਇਹ ਵੀ ਪੜ੍ਹੋ : ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ , 15 ਲੱਖ ਰੰਗ-ਬਿਰੰਗੇ ਫੁੱਲ ਕਰਨਗੇ ਸੁਆਗਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News