ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ

Wednesday, Oct 01, 2025 - 11:30 AM (IST)

ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਐਡੀਸ਼ਨਲ ਮੁੱਖ ਸਕੱਤਰ ਰੈਵੇਨਿਊ ਪੰਜਾਬ ਵੱਲੋਂ ਜਾਰੀ ਹੁਕਮ ਦੀ ਪਾਲਣਾ ਕਰਦੇ ਹੋਏ ਅਤੇ ਲੋਕਹਿੱਤ ਨੂੰ ਧਿਆਨ ਵਿਚ ਰੱਖ ਕੇ ਜ਼ਿਲ੍ਹੇ ਵਿਚ ਪਿਛਲੇ ਲੰਮੇ ਸਮੇਂ ਤੋਂ ਰਜਿਸਟ੍ਰੇਸ਼ਨ ਕਲਰਕ (ਆਰ. ਸੀ.) ਦੀ ਪੋਸਟ ’ਤੇ ਤਾਇਨਾਤ ਰਹਿੰਦੇ ਆ ਰਹੇ 29 ਜੂਨੀਅਰ ਸਹਾਇਕਾਂ ਅਤੇ ਕਲਰਕਾਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਡੀ. ਸੀ. ਨੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਜਿਹੜੇ ਕਰਮਚਾਰੀਆਂ ਨੇ ਅਜੇ ਤਕ ਰਜਿਸਟ੍ਰੇਸ਼ਨ ਕਲਰਕ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਹੈ, ਉਨ੍ਹਾਂ ਨੂੰ ਅਗਲੇ 6 ਮਹੀਨਿਆਂ ਅੰਦਰ ਪ੍ਰੀਖਿਆ ਪਾਸ ਕਰਨੀ ਹੋਵੇਗੀ, ਨਹੀਂ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਡੀਸ਼ਨਲ ਮੁੱਖ ਸਕੱਤਰ ਨੇ ਸੂਬੇ ਭਰ ਦੀਆਂ ਤਹਿਸੀਲਾਂ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਦੀ ਕਵਾਇਦ ਵਿਚ ਹੀ ਲੰਮੇ ਸਮੇਂ ਤੋਂ ਤਾਇਨਾਤ ਹੁੰਦੇ ਆ ਰਹੇ ਸਾਰੇ ਰਜਿਸਟ੍ਰੇਸ਼ਨ ਕਲਰਕਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਕਿ ਕਾਲੋਨਾਈਜ਼ਰਾਂ, ਅਰਜ਼ੀਨਵੀਸਾਂ ਅਤੇ ਹੋਰ ਲੋਕਾਂ ਦੀ ਆਰ. ਸੀ. ਨਾਲ ਗੰਢਤੁੱਪ ਅਤੇ ਨੈਕਸਸ ਨੂੰ ਤੋੜਿਆ ਜਾ ਸਕੇ। ਇਸੇ ਤਹਿਤ ਡੀ. ਸੀ. ਨੇ ਜ਼ਿਲ੍ਹੇ ਨਾਲ ਸਬੰਧਤ 29 ਕਰਮਚਾਰੀਆਂ ਤੋਂ ਆਰ. ਸੀ. ਦਾ ਕਾਰਜਭਾਰ ਵਾਪਸ ਲੈ ਕੇ ਉਨ੍ਹਾਂ ਨੂੰ ਹੋਰ ਪ੍ਰਸ਼ਾਸਨਿਕ ਵਿਭਾਗਾਂ ਵਿਚ ਤਾਇਨਾਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਨਵੇਂ ਚਿਹਰਿਆਂ ਨੂੰ ਆਰ. ਸੀ. ਲਾਇਆ ਗਿਆ ਹੈ।

ਇਹ ਵੀ ਪੜ੍ਹੋ: Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ ਦਾ ਜੁਰਮਾਨਾ

PunjabKesari

ਇਨ੍ਹਾਂ ਕਲਰਕਾਂ ਅਤੇ ਜੂਨੀਅਰ ਸਹਾਇਕਾਂ ਦਾ ਹੋਇਆ ਤਬਾਦਲਾ
ਇਨ੍ਹਾਂ ਹੁਕਮਾਂ ਵਿਚ ਨਿਖਿਲ ਕਲਰਕ ਨੂੰ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ ਤੋਂ ਨਜ਼ਾਰਤ ਬ੍ਰਾਂਚ, ਇੰਦਰਪਾਲ ਸਿੰਘ ਕਲਰਕ ਨੂੰ ਨਜ਼ਾਰਤ ਬ੍ਰਾਂਚ ਤੋਂ ਰਜਿਸਟਰੀ ਕਲਰਕ ਜਲੰਧਰ-1, ਜਤਿੰਦਰ ਸਿੰਘ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ-1 ਤੋਂ ਰੀਡਰ ਟੂ ਤਹਿਸੀਲਦਾਰ ਜਲੰਧਰ-1, ਪਵਨ ਸ਼ਰਮਾ ਕਲਰਕ ਨੂੰ ਰੀਡਰ ਟੂ ਤਹਿਸੀਲਦਾਰ-1 ਤੋਂ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ-1, ਅਰੁਣ ਸ਼ਰਮਾ ਨੂੰ ਆਰ. ਆਈ. ਏ. ਬ੍ਰਾਂਚ ਤੋਂ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ-2, ਅਮਰੀਕ ਸਿੰਘ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ-2 ਤੋਂ ਆਰ. ਆਈ. ਏ. ਬ੍ਰਾਂਚ, ਦੀਪਿਕਾ ਸ਼ਰਮਾ ਨੂੰ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ-2 ਤੋਂ ਅਸਲਾ ਬ੍ਰਾਂਚ, ਰਣਵੀਰ ਸਿੱਧੂ ਜੂਨੀਅਰ ਸਹਾਇਕ ਨੂੰ ਅਸਲਾ ਬ੍ਰਾਂਚ ਤੋਂ ਫੁਟਕਲ-2 ਬ੍ਰਾਂਚ, ਅਰੁਣ ਭਟੇਜਾ ਕਲਰਕ ਨੂੰ ਫੁਟਕਲ-2 ਬ੍ਰਾਂਚ ਤੋਂ ਰਜਿਸਟ੍ਰੇਸ਼ਨ ਕਲਰਕ ਸਬ-ਰਜਿਸਟਰਾਰ ਜਲੰਧਰ-2, ਸਤਬੀਰ ਕੌਰ ਕਲਰਕ ਨੂੰ ਦਫ਼ਤਰ ਤਹਿਸੀਲਦਾਰ ਨਕੋਦਰ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਐੱਸ. ਡੀ. ਐੱਮ. ਸ਼ਾਹਕੋਟ, ਅਭਿਸ਼ੇਕ ਸਿੰਗਲਾ ਕਲਰਕ ਨੂੰ ਦਫਤਰ ਐੱਸ. ਡੀ. ਐੱਮ. ਸ਼ਾਹਕੋਟ ਤੋਂ ਦਫ਼ਤਰ ਐੱਸ. ਡੀ. ਐੱਮ. ਫਿਲੌਰ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ

ਇਸੇ ਤਰ੍ਹਾਂ ਜਸਵੰਤ ਰਾਏ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਸਬ-ਰਜਿਸਟਰਾਰ ਫਿਲੌਰ ਤੋਂ ਦਫ਼ਤਰ ਐੱਸ. ਡੀ. ਐੱਮ. ਫਿਲੌਰ, ਮੁਕੇਸ਼ ਕੁਮਾਰ ਕਲਰਕ ਨੂੰ ਦਫ਼ਤਰ ਐੱਸ. ਡੀ. ਐੱਮ. ਫਿਲੌਰ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਸਬ-ਰਜਿਸਟਰਾਰ ਫਿਲੌਰ, ਉਮੰਗ ਸ਼ਰਮਾ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਕਰਤਾਰਪੁਰ ਤੋਂ ਡੀ. ਆਰ. ਏ. (ਐੱਮ. ਐਂਡ ਟੀ. ਬ੍ਰਾਂਚ), ਸੁਮਿੰਦਰ ਕੌਰ ਕਲਰਕ ਨੂੰ ਡੀ. ਆਰ. ਏ. (ਐੱਮ. ਐਂਡ ਟੀ.) ਬ੍ਰਾਂਚ ਤੋਂ ਡਿਵੈੱਲਪਮੈਂਟ ਬ੍ਰਾਂਚ, ਵਰੁਣ ਕੁਮਾਰ ਕਲਰਕ ਨੂੰ ਡਿਵੈੱਲਪਮੈਂਟ ਬ੍ਰਾਂਚ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਕਰਤਾਰਪੁਰ, ਵਰਿੰਦਰ ਸ਼ਰਮਾ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਦਫਤਰ ਗੋਰਾਇਆ ਤੋਂ ਦਫ਼ਤਰ ਤਹਿਸੀਲਦਾਰ ਫਿਲੌਰ, ਹਰਪ੍ਰੀਤ ਸਿੰਘ ਕਲਰਕ ਨੂੰ ਦਫਤਰ ਤਹਿਸੀਲਦਾਰ ਫਿਲੌਰ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਗੋਰਾਇਆ, ਰਾਜ ਕੁਮਾਰ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫਤਰ ਜੁਆਇੰਟ ਸਬ-ਰਜਿਸਟਰਾਰ ਮਹਿਤਪੁਰ ਤੋਂ ਦਫ਼ਤਰ ਐੱਸ. ਡੀ. ਐੱਮ. ਨਕੋਦਰ ਲਾਇਆ ਗਿਆ ਹੈ।

ਇਸੇ ਤਰ੍ਹਾਂ ਅਜੈ ਕੁਮਾਰ ਕਲਰਕ ਨੂੰ ਦਫ਼ਤਰ ਐੱਸ. ਡੀ. ਐੱਮ. ਨਕੋਦਰ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਸਬ-ਰਜਿਸਟਰਾਰ ਮਹਿਤਪੁਰ, ਹਨੀ ਬਾਂਸਲ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਨੂਰਮਹਿਲ ਤੋਂ ਐੱਚ. ਆਰ. ਸੀ. ਬ੍ਰਾਂਚ, ਰਿਪੁਦਮਨ ਕਲਰਕ ਨੂੰ ਐੱਚ. ਆਰ. ਸੀ. ਬ੍ਰਾਂਚ ਤੋਂ ਰਜਿਸਟ੍ਰੇਸ਼ਨ ਕਲਰਕ ਦਫਤਰ ਜੁਆਇੰਟ ਸਬ-ਰਜਿਸਟਰਾਰ ਨੂਰਮਹਿਲ, ਸੁਰਜੀਤ ਸਿੰਘ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਲੋਹੀਆਂ ਤੋਂ ਦਫ਼ਤਰ ਤਹਿਸੀਲਦਾਰ ਸ਼ਾਹਕੋਟ, ਗੁਰਪ੍ਰੀਤ ਸਿੰਘ ਕਲਰਕ ਨੂੰ ਦਫ਼ਤਰ ਤਹਿਸੀਲਦਾਰ ਸ਼ਾਹਕੋਟ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਲੋਹੀਆਂ, ਰਜਿੰਦਰ ਸਿੰਘ ਕਲਰਕ ਨੂੰ ਫੁਟਕਲ ਬ੍ਰਾਂਚ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਸਬ-ਰਜਿਸਟਰਾਰ ਆਦਮਪੁਰ, ਸੂਰਜ ਵਿਗ ਕਲਰਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਸਬ-ਰਜਿਸਟਰਾਰ ਆਦਮਪੁਰ ਤੋਂ ਫੁਟਕਲ-2 ਬ੍ਰਾਂਚ, ਪਰਮਜੀਤ ਸਿੰਘ ਜੂਨੀਅਰ ਸਹਾਇਕ ਨੂੰ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਭੋਗਪੁਰ ਤੋਂ ਦਫ਼ਤਰ ਐੱਸ. ਡੀ. ਐੱਮ. ਆਦਮਪੁਰ, ਬਲਜੀਤ ਕਲਰਕ ਨੂੰ ਦਫ਼ਤਰ ਐੱਸ. ਡੀ. ਐੱਮ. ਆਦਮਪੁਰ ਤੋਂ ਰਜਿਸਟ੍ਰੇਸ਼ਨ ਕਲਰਕ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਭੋਗਪੁਰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਆਈ ਵੱਡੀ ਅਪਡੇਟ, Fortis ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News