ਨਿਰਪੱਖ ਤੇ ਪਾਰਦਰਸ਼ੀ ਲਕੀ ਡਰਾਅ ਰਾਹੀਂ ਪਟਾਖ਼ਾ ਲਾਈਸੈਂਸ ਪ੍ਰਕਿਰਿਆ ਲਈ 20 ਅਰਜ਼ੀਆਂ ਦੀ ਚੋਣ
Wednesday, Oct 08, 2025 - 07:03 PM (IST)

ਜਲੰਧਰ (ਕੁੰਦਨ/ਪੰਕਜ) : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪਟਾਖ਼ਾ ਲਾਈਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨਿਰਪੱਖ ਤਰੀਕੇ ਨਾਲ ਚਲਾਈ ਜਾ ਰਹੀ ਹੈ। ਇਸ ਪ੍ਰਕਿਰਿਆ ਪੁਲਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੋਰ ਦੀ ਰਹਿਨੁਮਾਈ ਹੇਠ DCP Operations ਨਰੇਸ਼ ਕੁਮਾਰ ਡੋਗਰਾ, ADCP Operations ਵਿਨੀਤ ਅਹਲਾਵਤ, ADCP-1 ਆਕਰਸ਼ੀ ਜੈਨ, ACP PBI & Homicide ਭਰਤ ਮਸੀਹ ਅਤੇ ਸਿਵਲ ਅਧਿਕਾਰੀ ਰਾਹੁਲ ਜਿੰਦਲ (Assistant Commissioner), ਇੰਸਪੈਕਟਰ ਸੁਰਜੀਤ ਸਿੰਘ (GST ਵਿਭਾਗ) ਅਤੇ ਬਲਜਿੰਦਰ ਸਿੰਘ (ਫਾਇਰ ਵਿਭਾਗ) ਦੁਆਰਾ ਕੀਤੀ ਜਾ ਰਹੀ ਹੈ।
ਪਟਾਖ਼ਾ ਲਾਈਸੈਂਸ ਲਈ ਕੁੱਲ 324 ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚੋਂ 7 ਦੀ ਪੁਸ਼ਟੀ ਨਹੀਂ ਹੋ ਸਕੀ। ਅੱਜ ਰੇਡ ਕ੍ਰਾਸ ਭਵਨ ਵਿਖੇ ਬਾਕੀ 317 ਪੁਸ਼ਟੀ ਕੀਤੀਆਂ ਅਰਜ਼ੀਆਂ ਵਿੱਚੋਂ ਲਕੀ ਡਰਾਅ ਰਾਹੀਂ 20 ਅਰਜ਼ੀਆਂ ਚੁਣੀਆਂ ਗਈਆਂ ਹਨ, ਜਿਨ੍ਹਾਂ ਨੂੰ ਅਗਲੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਕਾਰਵਾਈ ਪੁਲਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿਸਦਾ ਮਕਸਦ ਤਿਉਹਾਰਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e